OBC ਦਾ ਮੁਨਾਫਾ 39.1 ਫੀਸਦੀ ਵਧਿਆ

01/23/2020 4:11:02 PM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ ਓਰੀਐਂਟਲ ਬੈਂਕ ਆਫ ਕਾਮਰਸ ਦਾ ਮੁਨਾਫਾ 39.1 ਫੀਸਦੀ ਵਧ ਕੇ 201.7 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2019 'ਚ ਬੈਂਕ ਦਾ ਮੁਨਾਫਾ 145 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ ਓਰੀਐਂਟਲ ਬੈਂਕ ਆਫ ਕਾਮਰਸ ਦੀ ਵਿਆਜ ਆਮਦਨ 6.8 ਫੀਸਦੀ ਵਧ ਕੇ 1,322 ਕਰੋੜ ਰੁਪਏ 'ਤੇ ਪਹੁੰਚ ਗਈ ਹੈ ਜਦੋਂਕਿ ਵਿੱਤੀ ਸਾਲ 2019 'ਚ ਬੈਂਕ ਦੀ ਆਮਦਨ 1,418.1 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਓਰੀਐਂਟਲ ਬੈਂਕ ਆਫ ਕਾਮਰਸ ਦਾ ਗ੍ਰਾਮ ਐੱਨ.ਪੀ.ਏ. 12.53 ਫੀਸਦੀ ਵਧ ਕੇ 12.64 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਓਰੀਐਂਟਲ ਬੈਂਕ ਆਫ ਕਾਮਰਸ ਦਾ ਨੈੱਟ ਐੱਨ.ਪੀ.ਏ. 5.94 ਫੀਸਦੀ ਤੋਂ ਵਧ ਕੇ 5.98 ਫੀਸਦੀ ਰਿਹਾ ਹੈ।
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਓਰੀਐਂਟਲ ਬੈਂਕ ਆਫ ਕਾਮਰਸ ਦਾ ਗ੍ਰਾਮ ਐੱਨ.ਪੀ.ਏ. 20,581.7 ਕਰੋੜ ਰੁਪਏ ਤੋਂ ਵਧ ਕੇ 21,633.7 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਓਰੀਐਂਟਲ ਬੈਂਕ ਆਫ ਕਾਮਰਸ ਦਾ ਨੈੱਟ ਐੱਨ.ਪੀ.ਏ. 9,075.4 ਕਰੋੜ ਰੁਪਏ ਤੋਂ ਵਧ ਕੇ 9,507.5 ਕਰੋੜ ਰੁਪਏ ਰਿਹਾ ਹੈ।


Aarti dhillon

Content Editor

Related News