1 ਲੱਖ ਤੋਂ ਵਧ ਨੌਜਵਾਨਾਂ ਦੇ ਹੁਨਰ ਪ੍ਰੀਖਣ ਲਈ NSDC, ਮਾਈਕ੍ਰੋਸਾਫਟ ਨੇ ਮਿਲਾਏ ਹੱਥ

07/09/2020 2:50:46 AM

ਨਵੀਂ ਦਿੱਲੀ – ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨ. ਐੱਸ. ਡੀ. ਸੀ.) ਅਤੇ ਮਾਈਕ੍ਰੋਸਾਫਟ ਨੇ ਅਗਲੇ ਇਕ ਸਾਲ 'ਚ ਦੇਸ਼ 'ਚ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਡਿਜ਼ੀਟਲ ਹੁਨਰ ਦੇਣ ਲਈ ਇਕ ਰਣਨੀਤਿਕ ਸਾਂਝੇਦਾਰੀ ਦਾ ਐਲਾਨ ਕੀਤਾ। ਇਕ ਪ੍ਰੈੱਸ ਨੋਟ 'ਚ ਕਿਹਾ ਗਿਆ ਕਿ ਮਾਈਕ੍ਰੋਸਾਫਟ ਟ੍ਰੇਨਿੰਗ ਸੰਸਥਾਨਾਂ ਤੱਕ ਮੁਫਤ ਪਹੁੰਚ ਪ੍ਰਦਾਨ ਕਰਨ ਅਤੇ ਡਿਜ਼ੀਟਲ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਐੱਨ. ਐੱਸ. ਡੀ. ਸੀ. ਦੇ ਈ-ਸਕਿਲ ਇੰਡੀਆ ਪੋਰਟਲ ਨਾਲ ਸਹਿਯੋਗ ਕਰੇਗੀ। ਇਸ ਦੇ ਮਾਧਿਅਮ ਨਾਲ ਨਵੀਂ ਪੀੜ੍ਹੀ ਦੇ ਸਿੱਖਿਆਰਥੀਆਂ ਨੂੰ ਅਜਿਹੇ ਹੁਨਰ ਮੁਹੱਈਆ ਕਰਵਾਏ ਜਾਣਗੇ, ਜੋ ਡਿਜ਼ੀਟਲ ਅਰਥਵਿਵਸਥਾ 'ਚ ਸਫਲ ਬਣਨ ਲਈ ਜ਼ਰੂਰੀ ਹੈ। ਮਾਈਕ੍ਰੋਸਾਫਟ ਦੇ ਸਿੱਖਣ ਦਾ ਸੋਮਾ ਕੇਂਦਰ 'ਮਾਈਕ੍ਰੋਸਾਫਟ ਲਰਨ' ਨੂੰ ਇਸ ਹਿੱਸੇਦਾਰੀ ਤਹਿਤ ਈ-ਸਕਿਲ ਇੰਡੀਆ ਪੋਰਟਲ ਨਾਲ ਏਕੀਕ੍ਰਿਤ ਕੀਤਾ ਜਾਵੇਗਾ। ਬਿਆਨ 'ਚ ਕਿਹਾ ਗਿਆ ਕਿ ਐੱਨ. ਐੱਸ. ਡੀ. ਸੀ. ਦੇ ਨਾਲ ਇਹ ਹਿੱਸਦਾਰੀ ਮਾਈਕ੍ਰੋਸਾਫਟ ਦੀ ਸੰਸਾਰਿਕ ਹੁਨਰ ਮੁਹਿੰਮ ਦਾ ਵਿਸਤਾਰ ਹੈ। ਇਸ ਮੁਹਿੰਮ ਦੇ ਤਹਿਤ ਕੰਪਨੀ ਨੇ ਕੋਵਿਡ-19 ਦੇ ਮੱਦੇਨਜ਼ਰ ਉਚਿੱਤ ਹੁਨਰ ਨਾਲ ਦੁਨੀਆ ਭਰ 'ਚ 2.5 ਕਰੋੜ ਲੋਕਾਂ ਦੀ ਮਦਦ ਕਰਨ ਦਾ ਟੀਚਾ ਰੱਖਿਆ ਹੈ। ਮਾਈਕ੍ਰੋਸਾਫਟ ਇੰਡੀਆ ਦੇ ਪ੍ਰਧਾਨ ਅਨੰਤ ਮਾਹੇਸ਼ਵਰੀ ਨੇ ਕਿਹਾ ਕਿ ਭਾਰਤ ਦਾ ਡਿਜ਼ੀਟਲ ਬਦਲਾਅ ਹਰ ਉਦਯੋਗ 'ਚ ਟੈਕਨਾਲੌਜੀ ਕੇਂਦਰਿਤ ਰੋਜ਼ਗਾਰ ਦੀ ਮੰਗ ਵਧਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਡਿਜ਼ੀਟਲ ਹੁਨਰ ਦੀ ਲੋੜ ਪੈ ਰਹੀ ਹੈ।
 


Inder Prajapati

Content Editor

Related News