ਹੁਣ ਬਿਨਾਂ ਪਰੇਸ਼ਾਨੀ ਦੇ ਮਿਲੇਗਾ ਲੋਨ, ਦੇਸ਼ ਦੇ 8 ਵੱਡੇ ਬੈਂਕਾਂ ਨਾਲ ਸ਼ੁਰੂ ਹੋਇਆ ਅਕਾਊਂਟ ਐਗਰੀਗੇਟਰ
Saturday, Sep 11, 2021 - 05:14 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਅਕਾਊਂਟ ਐਗਰੀਗੇਟਰ ਦੀ ਮਦਦ ਨਾਲ ਹੁਣ ਤੁਸੀਂ ਬੈਂਕਾਂ ਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਕਰਜ਼ਾ ਹਾਸਲ ਕਰ ਸਕਦੇ ਹੋ। ਵਿੱਤ ਮੰਤਰਾਲਾ ਵਲੋਂ ਅਕਸਰ ਪੁੱਛੇ ਗਏ ਸਵਾਲਾਂ ਦੇ ਜਵਾਬ (ਐੱਫ. ਏ. ਕਿਊ.) ’ਚ ਅਕਾਊਂਟ ਐਗਰੀਗੇਟਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਹਾਲ ਹੀ ’ਚ ਪੇਸ਼ ਕੀਤੇ ਗਏ ਅਕਾਊਂਟ ਐਗਰੀਗੇਟਰ (ਏ. ਏ.) ਨਿਵੇਸ਼ ਅਤੇ ਕਰਜ਼ੇ ਦੇ ਖੇਤਰ ’ਚ ਕ੍ਰਾਂਤੀ ਲਿਆ ਸਕਦਾ ਹੈ ਅਤੇ ਇਸ ਨਾਲ ਲੱਖਾਂ ਖਪਤਕਾਰਾਂ ਨੂੰ ਆਪਣੇ ਵਿੱਤੀ ਰਿਕਾਰਡ ਤੱਕ ਸੌਖਾਲੀ ਪਹੁੰਚ ਅਤੇ ਕੰਟਰੋਲ ਮਿਲ ਸਕਦਾ ਹੈ। ਇਸ ਪਹਿਲ ਨਾਲ ਕਰਜ਼ਾ ਪ੍ਰੋਵਾਈਡਰ ਅਤੇ ਫਿਨਟੈੱਕ ਕੰਪਨੀਆਂ ਲਈ ਗਾਹਕਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ : LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ
ਦੇਸ਼ ਦੇ 8 ਸਭ ਤੋਂ ਵੱਡੇ ਬੈਂਕਾਂ ਨਾਲ ਸ਼ੁਰੂ ਕੀਤਾ ਗਿਆ ਸਿਸਟਮ
ਬੈਂਕਿੰਗ ’ਚ ਅਕਾਊਂਟ ਐਗਰੀਗੇਟਰ ਸਿਸਟਮ ਦੇਸ਼ ਦੇ 8 ਸਭ ਤੋਂ ਵੱਡੇ ਬੈਂਕਾਂ ਨਾਲ ਸ਼ੁਰੂ ਕੀਤਾ ਗਿਆ ਹੈ। ਅਕਾਊਂਟ ਐਗਰੀਗੇਟਰ ਸਿਸਟਮ ਕਰਜ਼ਾ ਅਤੇ ਧਨ ਪ੍ਰਬੰਧਨ ਨੂੰ ਬਹੁਤ ਤੇਜ਼ ਅਤੇ ਰਿਆਇਤੀ ਬਣਾ ਸਕਦਾ ਹੈ। ਅਜਿਹੀ ਸਹੂਲਤ ਦੇਣ ਵਾਲੇ ਕਈ ਅਕਾਊਂਟ ਐਗਰੀਗੇਟਰ ਹੋਣਗੇ ਅਤੇ ਖਪਤਕਾਰ ਜਿਸ ਨੂੰ ਚਾਹੇ ਉਸ ਨੂੰ ਚੁਣ ਸਕਦਾ ਹੈ।
ਵਿੱਤ ਮੰਤਰਾਲਾ ਨੇ ਕਿਹਾ ਕਿ ਹੁਣ ਇਸ ਲਈ ਕਿਸੇ ਤੀਜੇ ਪੱਖ ਨੂੰ ਆਪਣਾ ਵਿੱਤੀ ਵੇਰਵਾ ਦੇਣ ਦੀ ਲੋੜ ਨਹੀਂ ਹੋਵੇਗੀ। ਇਸ ਲਈ ਬੈਂਕਾਂ ਨੂੰ ਸਿਰਫ ਅਕਾਊਂਟ ਐਗਰੀਗੇਟਰ ਨੈੱਟਵਰਕ ਨਾਲ ਜੁੜਨ ਦੀ ਲੋੜ ਹੈ। ਅੱਠ ਬੈਂਕ ਪਹਿਲਾਂ ਤੋਂ ਹੀ ਸਹਿਮਤੀ ਦੇ ਆਧਾਰ ’ਤੇ ਡਾਟਾ ਸਾਂਝਾ ਕਰ ਰਹੇ ਹਨ। ਇਨ੍ਹਾਂ ’ਚੋਂ 4 ਬੈਂਕ-ਐਕਸਿਸ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਅਤੇ ਇੰਡਸਇੰਡ ਬੈਂਕ ਇਹ ਸਹੂਲਤ ਸ਼ੁਰੂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਚਾਰ ਬੈਂਕ-ਭਾਰਤੀ ਸਟੇਟ ਬੈਂਕ, ਕੋਟਕ ਮਹਿੰਦਰਾ ਬੈਂਕ, ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਫੈੱਡਰਲ ਬੈਂਕ ਛੇਤੀ ਹੀ ਇਹ ਸਹੂਲਤ ਸ਼ੁਰੂ ਕਰਨ ਵਾਲੇ ਹਨ।
ਇਹ ਵੀ ਪੜ੍ਹੋ : ‘ਫ਼ੋਰਡ’ ਵੱਲੋਂ ਭਾਰਤ 'ਚੋਂ ਕਾਰੋਬਾਰ ਸਮੇਟਣ ਦਾ ਐਲਾਨ, ਹਜ਼ਾਰਾਂ ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ
ਇਹ ਵੀ ਹਨ ਫਾਇਦੇ
ਆਧਾਰ, ਈ. ਕੇ. ਵਾਈ. ਸੀ. ਅਤੇ ਸੀ. ਕੇ. ਵਾਈ. ਸੀ. ਸਿਰਫ ਨਾਂ, ਪਤਾ, ਲਿੰਗ ਆਦਿ ਪਛਾਣ ਆਧਾਰਿਤ ਜਾਣਕਾਰੀ ਸਾਂਝੀ ਕਰਦੇ ਹਨ। ਇਸ ਤਰ੍ਹਾਂ ਕ੍ਰੈਡਿਟ ਬਿਊਰੋ ਡਾਟਾ ਸਿਰਫ ਲੋਨ ਹਿਸਟਰੀ ਅਤੇ ਕ੍ਰੈਡਿਟ ਸਕੋਰ ਦਿਖਾਉਂਦਾ ਹੈ। ਦੂਜੇ ਪਾਸੇ ਅਕਾਊਂਟ ਐਗਰੀਗੇਟਰ ਨੈੱਟਵਰਕ ਰਾਹੀਂ ਬੱਚਤ, ਜਮ੍ਹਾ ਜਾਂ ਚਾਲੂ ਖਾਤਿਆਂ ਤੋਂ ਲੈਣ-ਦੇਣ ਦੀ ਜਾਣਕਾਰੀ ਸਾਂਝੀ ਹੋ ਸਕੇਗੀ।
ਇਹ ਵੀ ਪੜ੍ਹੋ : ਜਲਦ ਵਿਕ ਸਕਦੀ ਹੈ ਵਾਟਰ ਪਿਯੂਰੀਫਾਇਰ ਬਣਾਉਣ ਵਾਲੀ ਇਹ ਵੱਡੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।