ਹੁਣ ਨਹੀਂ ਖੇਡ ਸਕੋਗੇ ਇਹ ਗੇਮ, ਸਰਕਾਰ ਨੇ ਲਾਈ ਰੋਕ

08/16/2017 7:27:17 AM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ਅਤੇ ਮੋਬਾਇਲ ਗੇਮ 'ਬਲੂ ਵੇਲ ਚੈਲੰਜ' ਖੇਡਣ ਵਾਲੇ ਬੱਚਿਆਂ 'ਤੇ ਬੁਰੇ ਪ੍ਰਭਾਵਾਂ ਦੀਆਂ ਸ਼ਿਕਾਇਤਾਂ ਦੇ ਬਾਅਦ ਇਸ 'ਤੇ ਰੋਕ ਲਾ ਦਿੱਤੀ ਹੈ। ਸਰਕਾਰ ਨੇ ਗੂਗਲ ਅਤੇ ਸੋਸ਼ਲ ਮੀਡੀਆ ਨੂੰ ਇਹ ਗੇਮ ਡਾਊਨਲੋਡ ਕਰਨ ਸੰਬੰਧਤ ਲਿੰਕ ਹਟਾਉਣ ਨੂੰ ਕਿਹਾ ਹੈ। 
ਸਰਕਾਰ ਨੇ ਗੂਗਲ, ਮਾਈਕਰੋਸਾਫਟ ਇੰਡੀਆ ਅਤੇ ਯਾਹੂ ਇੰਡੀਆ ਦੇ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਨੂੰ ਬਲੂ ਵੇਲ ਚੈਲੰਜ ਗੇਮ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਜਾਂ ਇਸ ਨਾਲ ਜੁੜਿਆ ਕੋਈ ਵੀ ਲਿੰਕ ਆਪਣੇ ਪਲੇਟਫਾਰਮ ਤੋਂ ਤੁਰੰਤ ਹਟਾਉਣ ਦਾ ਹੁਕਮ ਦਿੱਤਾ ਹੈ। 
ਬਲੂ ਗੇਮ ਚੈਲੰਜ ਦੇ ਇਲਾਵਾ ਇਸ ਨਾਲ ਮਿਲਦੇ-ਜੁਲਦੇ ਨਾਮ ਵਾਲੇ ਆਨਲਾਈਨ ਗੇਮਸ ਦੇ ਲਿੰਕ ਵੀ ਹਟਾਉਣ ਨੂੰ ਕਿਹਾ ਗਿਆ ਹੈ। ਇਸ ਗੇਮ ਨੂੰ ਲੈ ਕੇ ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵੱਲੋਂ ਕੇਂਦਰ ਸਰਕਾਰ ਨੂੰ ਮਿਲੀਆਂ ਸ਼ਿਕਾਇਤਾਂ ਦੇ ਬਾਅਦ ਇਸ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਵੀ ਸੋਮਵਾਰ ਨੂੰ ਸਰਕਾਰ ਕੋਲ ਇਸ ਗੇਮ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। 


Related News