ਹੁਣ ਵਿਦੇਸ਼ਾਂ ''ਚ ਦੌੜੇਗੀ ਵੰਦੇ ਭਾਰਤ, ਮਿਲ ਰਹੇ ਆਰਡਰ

Wednesday, May 22, 2019 - 02:49 PM (IST)

ਹੁਣ ਵਿਦੇਸ਼ਾਂ ''ਚ ਦੌੜੇਗੀ ਵੰਦੇ ਭਾਰਤ, ਮਿਲ ਰਹੇ ਆਰਡਰ

ਨਵੀਂ ਦਿੱਲੀ — ਭਾਰਤ ਦੀ ਆਧੁਨਿਕ ਟ੍ਰੇਨ ਵੰਦੇ ਭਾਰਤ ਐਕਸਪ੍ਰੈੱਸ ਵਿਦੇਸ਼ੀਆਂ ਨੂੰ ਇੰਨੀ ਪਸੰਦ ਆਈ ਕਿ ਹੁਣ ਉਹ ਉਸਨੂੰ ਖਰੀਦਣਾ ਚਾਹੁੰਦੇ ਹਨ। ਟ੍ਰੇਨ 18 ਦੇ ਨਾਂ ਨਾਲ ਵੀ ਪ੍ਰਸਿੱਧ ਹੋਈ ਇਸ ਟ੍ਰੇਨ ਦੇ 60 ਹਜ਼ਾਰਵੇਂ ਕੋਚ ਨੂੰ ਦੇਸ਼ ਦੇ ਹਵਾਲੇ ਕਰਦੇ ਹੋਏ ਰੇਲਵੇ ਬੋਰਡ ਦੇ ਇਕ ਮੈਂਬਰ ਨੇ ਇਹ ਜਾਣਕਾਰੀ ਦਿੱਤੀ ਹੈ। 
ਭਾਰਤ 'ਚ ਬਣੀ ਬਿਨਾਂ ਪਾਇਲਟ ਦੀ ਇਸ 'ਟ੍ਰੇਨ-18' ਹੁਣ ਦੂਜੇ ਦੇਸ਼ਾਂ ਵਿਚ ਵੀ ਵੇਚੀ ਜਾਵੇਗੀ। ਭਾਰਤੀ ਰੇਲਵੇ ਇਸ ਦੀ ਯੋਜਨਾ ਬਣਾ ਰਿਹਾ ਹੈ। ਜਦੋਂ ਭਾਰਤ ਵਿਚ ਟ੍ਰੇਨ 18 ਦੇ ਕੋਚਾਂ ਦੀ ਮੰਗ ਪੂਰੀ ਹੋ ਜਾਵੇਗੀ, ਉਸ ਤੋਂ ਬਾਅਦ ਇਸ ਟ੍ਰੇਨ ਦੇ ਕੋਚਾਂ ਨੂੰ ਦੂਜੇ ਦੇਸ਼ਾਂ ਨੂੰ ਵੇਚਿਆ ਜਾਵੇਗਾ। ਰੇਲਵੇ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਇੰਟੀਗ੍ਰਲ ਕੋਚ ਫੈਕਟਰੀ 'ਚ 60 ਹਜ਼ਾਰ ਕੋਚਾਂ ਦਾ ਨਿਰਮਾਣ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਨੇੜਲੇ ਭਵਿੱਖ 'ਚ 40 ਟ੍ਰੇਨ ਦੇ ਕੋਚ ਤਿਆਰ ਕਰ ਲਏ ਜਾਣਗੇ। ਅਧਿਕਾਰੀ ਨੇ ਦੱਸਿਆ, 'ਕੁਝ ਦੱਖਣੀ ਏਸ਼ਿਆਈ ਅਤੇ ਕੁਝ ਦੱਖਣੀ ਅਮਰੀਕੀ ਦੇਸ਼ਾਂ ਨੇ ਟ੍ਰੇਨ 18 ਦੇ ਕੋਚਾਂ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਹੈ। ਭਾਰਤੀ ਰੇਲਵੇ ਘਰੇਲੂ ਜ਼ਰੂਰਤਾਂ ਪੂਰੀ ਹੋਣ ਦੇ ਬਾਅਦ ਵਿਦੇਸ਼ੀ ਆਰਡਰ ਦੀ ਮੰਗ 'ਤੇ ਵਿਚਾਰ ਕਰੇਗਾ।'

ਜ਼ਿਕਰਯੋਗ ਹੈ ਕਿ 'ਟ੍ਰੇਨ 18' ਭਾਰਤੀ ਦੀ ਪਹਿਲੀ ਆਟੋਮੈਟਿਕ ਟ੍ਰੇਨ ਹੈ। ਇਸ ਟ੍ਰੇਨ ਨੂੰ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ। ਮੌਜੂਦਾ ਸਮੇਂ 'ਚ ਇਹ ਟ੍ਰੇਨ ਦਿੱਲੀ ਤੋਂ ਵਾਰਾਣਸੀ ਵਿਚਕਾਰ ਚਲ ਰਹੀ ਹੈ। ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਨ 18 ਦਾ ਨਾਮ ਵੰਦੇ ਭਾਰਤ ਐਕਸਪ੍ਰੈੱਸ ਕਰ ਦਿੱਤਾ ਗਿਆ ਸੀ।

ਬੋਰਡ ਮੈਂਬਰ ਅਗਰਵਾਲ ਨੇ ਦੱਸਿਆ ਕਿ ਆਈਸੀਐਫ ਨੇ ਪਿਛਲੇ ਸਾਲ 2018-19 ਵਿਚ 3,262 ਕੋਚ ਤਿਆਰ ਕੀਤੇ ਸਨ ਅਤੇ ਇਸ ਦੇ ਨਾਲ ਹੀ ICF ਦੁਨੀਆ ਦੀ ਸਭ ਤੋਂ ਵੱਡੀ ਕੋਚ ਨਿਰਮਾਤਾ ਕੰਪਨੀ ਬਣ ਗਈ ਜਿਹੜੀ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ICF ਅਗਲੇ ਸਾਲ ਕਰੀਬ 4,000 ਕੋਚਾਂ ਦਾ ਨਿਰਮਾਣ ਕਰਕੇ ਆਪਣਾ ਖੁਦ ਦਾ ਰਿਕਾਰਡ ਤੋੜਣਾ ਚਾਹੁੰਦੀ ਹੈ।

ਟ੍ਰੇਨ 18 ਦਾ ਸਲੀਪਰ ਵਰਜਨ ਹੋਵੇਗਾ ਟ੍ਰੇਨ 19 : ਅਗਰਵਾਲ ਨੇ ਇਹ ਵੀ ਦੱਸਿਆ ਕਿ 000 ਆਪਣੀ ਫੈਕਟਰੀ ਵਿਚ ਟ੍ਰੇਨ 18 ਦੇ ਸਲੀਪਰ ਵਰਜਨ ਟ੍ਰੇਨ 19 ਦਾ ਡਿਜ਼ਾਈਨ, ਡਵੈਲਪਮੈਂਟ ਅਤੇ ਨਿਰਮਾਣ ਵੀ ਕਰ ਰਹੀ ਹੈ ਜਿਹੜਾ ਕਿ ਇਸੇ ਸਾਲ ਪੂਰਾ ਕਰ ਲਿਆ ਜਾਵੇਗਾ।


Related News