ਹੁਣ IDFC ਫਸਟ ਬੈਂਕ ਰਾਹੀਂ ਵੀ ਹੋਵੇਗਾ GST ਦਾ ਭੁਗਤਾਨ

Sunday, Oct 06, 2024 - 05:10 PM (IST)

ਹੁਣ IDFC ਫਸਟ ਬੈਂਕ ਰਾਹੀਂ ਵੀ ਹੋਵੇਗਾ GST ਦਾ ਭੁਗਤਾਨ

ਨਵੀਂ ਦਿੱਲੀ (ਯੂ. ਐੱਨ. ਆਈ.) – ਆਈ. ਡੀ. ਐੱਫ. ਸੀ. ਫਸਟ ਬੈਂਕ ਦੇ ਜੀ. ਐੱਸ. ਟੀ. ਪੋਰਟਲ ’ਤੇ ਲਾਈਵ ਹੋਣ ਦੇ ਨਾਲ ਹੁਣ ਬੈਂਕ ਦੇ ਗਾਹਕ ਜੀ. ਐੱਸ. ਟੀ. ਦਾ ਭੁਗਤਾਨ ਕਰਨ ’ਚ ਸਮਰੱਥ ਹੋ ਗਏ ਹਨ। ਬੈਂਕ ਨੇ ਇੱਥੇ ਜਾਰੀ ਬਿਆਨ ਵਿਚ ਐਲਾਨ ਕਰਦਿਆਂ ਕਿਹਾ ਕਿ ਗਾਹਕਾਂ ਨੂੰ ਤੁਰੰਤ ਭੁਗਤਾਨ ਦੀ ਪੁਸ਼ਟੀ ਅਤੇ ਚਲਾਨ ਡਾਊਨਲੋਡ ਕਰਨ ਦੀ ਸਹੂਲਤ ਮਿਲੇਗੀ, ਜਿਸ ਨਾਲ ਇਹ ਤਜਰਬਾ ਹੋਰ ਵੀ ਚੰਗਾ ਹੋ ਜਾਵੇਗਾ।

ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਇਸ ਦੇ ਰਾਹੀਂ ਆਈ. ਡੀ. ਐੱਫ. ਸੀ. ਫਸਟ ਬੈਂਕ ਦੇ ਗਾਹਕ ਬੈਂਕ ਦੀਆਂ ਇੰਟਰਨੈੱਟ ਬੈਂਕਿੰਗ ਸੇਵਾਵਾਂ, ਰਿਟੇਲ ਤੇ ਕਾਰਪੋਰੇਟ ਪਲੇਟਫਾਰਮਾਂ ਦੇ ਨਾਲ-ਨਾਲ ਦੇਸ਼ ਭਰ ਵਿਚ ਮੌਜੂਦ ਬੈਂਕ ਦੀ ਕਿਸੇ ਵੀ ਬ੍ਰਾਂਚ ਰਾਹੀਂ ਜੀ. ਐੱਸ. ਟੀ. ਦਾ ਭੁਗਤਾਨ ਕਰ ਸਕਣਗੇ।

ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

ਬੈਂਕ ਦੇ ਰਿਟੇਲ ਲਾਇਬਿਲੀਟੀਜ਼ ਤੇ ਬ੍ਰਾਂਚ ਬੈਂਕਿੰਗ ਹੈੱਡ ਚਿਨਮਯ ਢੋਬਲਾ ਨੇ ਕਿਹਾ,‘‘ਅਸੀਂ ਇਕ ਕਸਟਮਰ-ਫਸਟ ਬੈਂਕ ਹਾਂ ਅਤੇ ਆਪਣੇ ਗਾਹਕਾਂ ਨੂੰ ਸਰਲ ਤੇ ਵਰਤੋਂ ’ਚ ਆਸਾਨ ਹੱਲ ਦੇਣ ਲਈ ਵਚਨਬੱਧ ਹਾਂ। ਜੀ. ਐੱਸ. ਟੀ. ਪੋਰਟਲ ਦੇ ਨਾਲ ਇਹ ਏਕੀਕਰਨ ਸਾਡੇ ਹਰ ਤਰ੍ਹਾਂ ਦੇ ਬੈਂਕਿੰਗ ਹੱਲ ਮੁਹੱਈਆ ਕਰਵਾਉਣ ਦੇ ਮਿਸ਼ਨ ਵੱਲ ਇਕ ਹੋਰ ਕਦਮ ਹੈ। ਸਾਡਾ ਮਨੋਰਥ ਹੈ ਕਿ ਗਾਹਕ ਆਸਾਨੀ ਨਾਲ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜੀ. ਐੱਸ. ਟੀ. ਦਾ ਭੁਗਤਾਨ ਕਰ ਸਕਣ। ਅਸੀਂ ਆਪਣੇ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਸਹੂਲਤ ਦੀ ਵਰਤੋਂ ਕਰਨ ਅਤੇ ਸਾਡੀਆਂ ਆਨਲਾਈਨ ਤੇ ਬ੍ਰਾਂਚ ਸੇਵਾਵਾਂ ਰਾਹੀਂ ਆਸਾਨੀ ਨਾਲ ਆਪਣੇ ਜੀ. ਐੱਸ. ਟੀ. ਦਾ ਭੁਗਤਾਨ ਕਰਨ।’’

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News