ਹੁਣ ਹਰ ਮਹੀਨੇ ਮਹਿੰਗਾ ਹੋਵੇਗਾ ਸਿਲੰਡਰ, ਇੰਨੇ ਵਧਣਗੇ ਰੇਟ!

Tuesday, Aug 01, 2017 - 10:07 AM (IST)

ਹੁਣ ਹਰ ਮਹੀਨੇ ਮਹਿੰਗਾ ਹੋਵੇਗਾ ਸਿਲੰਡਰ, ਇੰਨੇ ਵਧਣਗੇ ਰੇਟ!

ਨਵੀਂ ਦਿੱਲੀ— ਜੀ. ਐੱਸ. ਟੀ. ਤੋਂ ਬਾਅਦ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਨੂੰ ਜਲਦ ਹੀ ਮਹਿੰਗਾਈ ਦਾ ਝਟਕਾ ਲੱਗਣ ਵਾਲਾ ਹੈ। ਸਰਕਾਰ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਰਸੋਈ ਗੈਸ ਦੀਆਂ ਕੀਮਤਾਂ ਹਰ ਮਹੀਨੇ 4 ਰੁਪਏ ਪ੍ਰਤੀ ਸਿਲੰਡਰ ਵਧਾਉਣ ਦਾ ਹੁਕਮ ਦਿੱਤਾ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਮਾਰਚ 2018 ਤਕ ਐੱਲ. ਪੀ. ਜੀ. ਸਿਲੰਡਰਾਂ 'ਤੇ ਸਬਸਿਡੀ ਖਤਮ ਕਰ ਦਿੱਤੀ ਜਾਵੇਗੀ ਅਤੇ ਹੁਣ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ ਹਰ ਮਹੀਨੇ 4 ਰੁਪਏ ਦਾ ਵਾਧਾ ਹੋਵੇਗਾ। 
ਸਰਕਾਰ ਨੇ ਇਸ ਤੋਂ ਪਹਿਲਾਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੂੰ ਕਿਹਾ ਸੀ ਕਿ ਸਬਸਿਡੀ ਵਾਲੇ 14.2 ਕਿਲੋ ਦੇ ਸਿਲੰਡਰ ਦੀ ਕੀਮਤ ਹਰ ਮਹੀਨੇ 2 ਰੁਪਏ ਵਧਾਈ ਜਾਵੇ। ਪੈਟਰੋਲੀਅਮ ਮੰਤਰੀ ਨੇ ਲੋਕ ਸਭਾ 'ਚ ਇਕ ਲਿਖਤੀ ਜਵਾਬ 'ਚ ਦੱਸਿਆ ਕਿ ਹਰ ਮਹੀਨੇ ਹੋਣ ਵਾਲੇ ਵਾਧੇ ਨੂੰ ਦੁਗਣਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਰ ਪਰਿਵਾਰ ਨੂੰ ਸਾਲ 'ਚ 12 ਸਿਲੰਡਰਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਜੇਕਰ ਕਿਸੇ ਪਰਿਵਾਰ ਨੂੰ ਵਾਧੂ ਸਿਲੰਡਰ ਦੀ ਜ਼ਰੂਰਤ ਪੈਂਦੀ ਹੈ ਤਾਂ ਇਹ ਬਾਜ਼ਾਰ ਮੁੱਲ 'ਤੇ ਮਿਲਦਾ ਹੈ।
2018 ਤਕ ਸਬਸਿਡੀ ਕੀਤੀ ਜਾਵੇਗੀ ਖਤਮ

PunjabKesari
ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਨੂੰ 1 ਜੁਲਾਈ 2016 ਤੋਂ ਹਰ ਮਹੀਨੇ 2 ਰੁਪਏ (ਵੈਟ ਬਿਨਾਂ) ਕੀਮਤ ਵਧਾਉਣ ਲਈ ਕਿਹਾ ਗਿਆ ਸੀ, ਉਦੋਂ ਤੋਂ ਹੁਣ ਤਕ 10 ਵਾਰ ਮੁੱਲ ਵਧ ਚੁੱਕੇ ਹਨ। ਸਰਕਾਰ ਨੇ 30 ਮਈ 2017 ਨੂੰ ਕੰਪਨੀਆਂ ਨੂੰ ਕਿਹਾ ਕਿ 1 ਜੂਨ 2017 ਤੋਂ ਹਰ ਮਹੀਨੇ ਸਿਲੰਡਰ ਦੀ ਕੀਮਤ 4 ਰੁਪਏ ਵਧਾਈ ਜਾਵੇ, ਜਦੋਂ ਤਕ ਸਬਸਿਡੀ ਖਤਮ ਨਾ ਹੋ ਜਾਵੇ। ਕੀਮਤਾਂ 'ਚ ਇਹ ਵਾਧਾ ਸਬਸਿਡੀ ਖਤਮ ਹੋਣ ਜਾਂ ਮਾਰਚ 2018 ਤਕ ਜਾਰੀ ਰਹੇਗਾ। ਤੇਲ ਕੰਪਨੀਆਂ ਨਵੇਂ ਹੁਕਮ ਦੇ ਬਾਅਦ ਦੋ ਵਾਰ ਕੀਮਤਾਂ ਵਧਾ ਚੁੱਕੀਆਂ ਹਨ।


Related News