ਵੱਡੀ ਰਾਹਤ! ਸਰਕਾਰ ਦਾ ਫਲਾਈਟਾਂ ਲੈ ਕੇ ਇਹ ਤਤਕਾਲ ਹੁਕਮ ਜਾਰੀ

09/02/2020 8:22:35 PM

ਨਵੀਂ ਦਿੱਲੀ— ਸਰਕਾਰ ਨੇ ਜਹਾਜ਼ ਸੇਵਾ ਕੰਪਨੀਆਂ ਨੂੰ ਤਤਕਾਲ ਪ੍ਰਭਾਵ ਨਾਲ ਘਰੇਲੂ ਉਡਾਣਾਂ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਅੱਜ ਇਕ ਹੁਕਮ ਜਾਰੀ ਕਰਕੇ ਕੋਵਿਡ-19 ਤੋਂ ਪਹਿਲਾਂ ਮਨਜ਼ੂਰ ਗਰਮੀਆਂ ਦੀ ਸਮਾਂ-ਸਾਰਣੀ ਦੀ ਤੁਲਨਾ 'ਚ 60 ਫੀਸਦੀ ਉਡਾਣਾਂ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਹੁਣ ਤੱਕ ਇਹ ਹੱਦ 45 ਫੀਸਦੀ ਸੀ।

ਮੰਤਰਾਲਾ ਨੇ ਕਿਹਾ ਹੈ ਕਿ ਨਿਯਮਿਤ ਘਰੇਲੂ ਸੰਚਾਲਨ ਦੀ ਮੌਜੂਦਾ ਸਥਿਤੀ ਅਤੇ ਹਵਾਈ ਯਾਤਰਾ ਦੀ ਮੰਗ ਨੂੰ ਦੇਖਦੇ ਹੋਏ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਦਾ ਇਹ ਫ਼ੈਸਲਾ ਘਰੇਲੂ ਉਡਾਣਾਂ 'ਚ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਰਾਹਤ ਹੈ।

ਗੌਰਤਲਬ ਹੈ ਕਿ ਕੋਵਿਡ-19 ਕਾਰਨ 25 ਮਾਰਚ ਤੋਂ ਦੇਸ਼ 'ਚ ਸਾਰੇ ਤਰ੍ਹਾਂ ਦੀਆਂ ਯਾਤਰਾ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ, ਦੋ ਮਹੀਨੇ ਪਿੱਛੋਂ 25 ਮਈ ਤੋਂ ਘਰੇਲੂ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਅਤੇ ਉਸ ਸਮੇਂ 33 ਫੀਸਦੀ ਉਡਾਣਾਂ ਦੀ ਮਨਜ਼ੂਰੀ ਦਿੱਤੀ ਗਈ ਸੀ, ਜਿਸ ਨੂੰ 26 ਜੂਨ ਨੂੰ ਵਧਾ ਕੇ 45 ਫੀਸਦੀ ਕੀਤਾ ਗਿਆ ਸੀ। ਮੰਗਲਵਾਰ ਨੂੰ 1,121 ਉਡਾਣਾਂ 'ਚ 1,020,725 ਯਾਤਰੀਆਂ ਨੇ ਸਫਰ ਕੀਤਾ। ਇਹ ਲਾਕਡਾਊਨ ਤੋਂ ਬਾਅਦ ਦਾ ਰਿਕਾਰਡ ਹੈ। ਪਹਿਲੇ ਦਿਨ 25 ਮਈ ਨੂੰ 418 ਉਡਾਣਾਂ 'ਚ 30,550 ਯਾਤਰੀਆਂ ਨਾਲ ਸ਼ੁਰੂਆਤ ਹੋਈ ਸੀ।


Sanjeev

Content Editor

Related News