RBI ਨੇ RTI 'ਚ ਕੀਤਾ ਖੁਲਾਸਾ, ਇਸ ਸਾਲ ਨਹੀਂ ਛਪੇ ਇਕ ਵੀ 2000 ਦੇ ਨੋਟ

10/15/2019 7:30:28 PM

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। ਆਰ.ਬੀ.ਆਈ. ਨੇ ਇਕ ਆਰ.ਟੀ.ਆਈ. ਦੇ ਜਵਾਬ 'ਚ ਇਹ ਖੁਲਾਸਾ ਕੀਤਾ ਹੈ। ਕੇਂਦਰੀ ਬੈਂਕ ਨੇ ਇਸ ਵਿੱਤ ਸਾਲ 'ਚ ਇਕ ਵੀ 2000 ਦਾ ਨੋਟ ਨਹੀਂ ਛਾਪਿਆ ਹੈ। ਦੱਸ ਦਈਏ ਕਿ ਨਵੰਬਰ 2016 'ਚ ਮੋਦੀ ਸਰਕਾਰ ਨੇ ਕਾਲੇ ਧਨ 'ਤੇ ਰੋਕ ਲਗਾਉਣ ਅਤੇ ਨਕਲੀ ਕਰੰਸੀ ਨੂੰ ਚਲਨ ਤੋਂ ਹਟਾਉਣ ਲਈ 500 ਅਤੇ 1000 ਰੁਪਏ ਦੇ ਨੋਟ ਨੂੰ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ 2000 ਰੁਪਏ ਅਤੇ 500 ਦੇ ਨਵੇਂ ਨੋਟ ਬਾਜ਼ਾਰ 'ਚ ਆ ਗਏ ਸੀ।

ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਆਰ.ਬੀ.ਆਈ. ਨੇ ਆਰ.ਟੀ.ਆਈ. ਦਾ ਜਵਾਬ ਦਿੰਦੇ ਹੋਏ ਕਿਹਾ ਕਿ 2016-17 ਦੇ ਵਿੱਤ ਸਾਲ ਦੌਰਾਨ 2000 ਰੁਪਏ ਦੇ 3,542.991 ਮਿਲੀਅਨ ਨੋਟ ਛਾਪੇ ਗਏ ਸੀ। ਅਗਲੇ ਸਾਲ ਇਹ 111.505 ਮਿਲੀਅਨ ਨੋਟ ਤੱਕ ਘੱਟ ਗਏ। 2019-19 'ਚ ਬੈਂਕ ਨੇ 46.690 ਮਿਲੀਅਨ ਨੋਟ ਛਾਪੇ।


Inder Prajapati

Content Editor

Related News