ਉੱਤਰੀ ਸੂਬਿਆਂ ''ਚ ਸੋਨੇ ਦੇ ਸਟੈਂਡਰਡ ਦੀ ਪ੍ਰਮਾਣਤਾ ਦੇ ਬਿਨ੍ਹਾਂ ਚੱਲ ਰਿਹਾ ਹੈ ਕਾਰੋਬਾਰ
Tuesday, Nov 27, 2018 - 03:31 PM (IST)
ਨਵੀਂ ਦਿੱਲੀ—ਉਪਭੋਗਤਾਵਾਂ ਨੂੰ ਸੋਨੇ ਦੀ ਸ਼ੁੱਧਤਾ ਮਾਪਣ ਵਾਲੇ (ਹਾਲਮਾਰਕ) ਦੀ ਜਾਣਕਾਰੀ ਨਾ ਹੋਣ ਦਾ ਲਾਭ ਉਠਾਉਂਦੇ ਹੋਏ ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਸਮੇਤ ਉੱਤਰੀ ਸੂਬਿਆਂ 'ਚ 90 ਫੀਸਦੀ ਤੋਂ ਜ਼ਿਆਦਾ ਜਿਊਲਰ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ.ਆਈ.ਐੱਸ.) ਦੀ ਪੁਸ਼ਟੀ ਦੇ ਬਿਨ੍ਹਾਂ ਹੀ ਆਪਣਾ ਸਮਾਨ ਵੇਚ ਰਹੇ ਹਨ। ਉੱਤਰੀ ਸੂਬਿਆਂ ਅਤੇ ਇਕ ਕੇਂਦਰੀ ਸਾਸ਼ਿਤ ਖੇਤਰ ਅਤੇ ਉੱਤਰ ਪ੍ਰਦੇਸ਼ ਨੂੰ ਕੁਝ ਹਿੱਸੇ 1.4 ਲੱਖ ਜਿਊਲਰਾਂ 'ਚੋਂ ਸਿਰਫ 2025 ਨੇ ਹੀ ਬੀ.ਆਈ.ਐੱਸ. ਏ ਕੋਲ ਆਪਣਾ ਪੰਜੀਕ੍ਰਿਤ ਕਰਵਾਇਆ ਹੈ ਜੋ ਗਾਹਕਾਂ ਨੂੰ ਹਾਲਮਾਰਕ ਦੀ ਗਾਰੰਟੀ ਦਿੰਦੇ ਹਨ। ਗੋਲਡ ਇੰਡਸਟਰੀ ਦੇ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਬਾਕੀ ਜਿਊਲਰ ਵਿਸਵਾਸ਼ ਦੇ ਆਧਾਰ 'ਤੇ ਹੀ ਆਪਣਾ ਕਾਰੋਬਾਰ ਚਲਾਉਂਦੇ ਹਨ ਜੋ ਕਦੇ-ਕਦੋ ਹੀ ਗਲਤ ਸਾਬਿਤ ਹੁੰਦੇ ਹਨ ਕਿਉਂਕਿ ਮਹਿਲਾਵਾਂ ਆਪਣਾ ਸੋਨਾ ਕਦੇ-ਕਦੇ ਹੀ ਵੇਚਦੀਆਂ ਹਨ ਪਰ ਭਾਰਤ 'ਚ ਗਹਿਣੇ ਵੇਚਣ ਵਾਲੇ ਪਰਿਵਾਰ ਸਮਾਜਿਕ ਤੌਰ 'ਤੇ ਸਗਠਿਤ ਰਹਿੰਦੇ ਹਨ ਅਤੇ ਸੋਨੇ ਦੇ ਗਹਿਣੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲਦੇ ਰਹਿੰਦੇ ਹਨ ਜਿਥੇ ਉਨ੍ਹਾਂ ਦਾ ਮੁੱਲ ਮਾਰਕਿਟ ਦੁਆਰਾ ਹੀ ਨਿਰਧਾਰਿਤ ਕੀਤਾ ਜਾਂਦਾ ਹੈ। ਵਿਸ਼ਵ ਸੋਨਾ ਪ੍ਰੀਸ਼ਦ ਅਨੁਸਾਰ ਭਾਰਤ 'ਚ 385,000-410,000 ਜਿਊਲਰ ਹਨ। ਇਨ੍ਹਾਂ 'ਚ ਅਨੁਮਾਨਿਤ 35 ਫੀਸਦੀ ਜਿਊਲਰ ਉੱਤਰੀ ਸੂਬਿਆਂ 'ਚ ਹਨ। ਭਾਰਤ 'ਚ ਸੋਨੇ ਦੀ ਸਾਲਾਨਾ ਮੰਗ 700 ਤੋਂ 800 ਟਨ ਹੈ। ਸਰਕਾਰ ਇਸ ਸੋਨੇ ਨੂੰ ਕਿਸੇ ਹੋਰ ਨਿਵੇਸ਼ ਵਿਕਲਪ ਦੀ ਤਰ੍ਹਾਂ ਲੀਕਵਿਡ ਐਸੇਟ 'ਚ ਬਦਲਣਾ ਚਾਹੁੰਦੀ ਹੈ। ਵਿਸ਼ੇਸ਼ਕਾਂ ਨੇ ਕਿਹਾ ਕਿ ਸੋਨੇ ਦੀ ਅਗਲੀ ਕੀਮਤ ਪਤਾ ਕਰਨ ਲਈ ਬੀ.ਆਈ.ਐੱਸ. ਦਾ ਪ੍ਰਮਾਣ ਪੱਤਰ ਇਸ ਦੀ ਨਿਊਨਤਮ ਗਾਰੰਟੀ ਹੈ। ਲੋਕਾਂ ਨੂੰ ਇਸ ਸੰਬੰਧ 'ਚ ਜਾਗਰੂਕ ਕਰਨ ਲਈ ਬੀ.ਆਈ.ਐੱਸ. ਨੇ ਹੁਣ ਹਾਲਮਾਰਕ ਦੀ ਲੋੜ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਚਾਹੇ ਇਹ ਸੋਨੇ ਦੇ ਸਿੱਕਿਆਂ ਦੇ ਰੂਪ 'ਚ ਹੋਣ ਜਾਂ ਗਹਿਣੇ ਦੇ ਰੂਪ 'ਚ ਹੋਣ। ਬੀ.ਆਈ.ਐੱਸ. ਨਾਰਧਨ ਰੀਜ਼ਨਲ ਡਿਪਟੀ ਡਾਇਰੈਕਟਰ ਜਨਰਲ ਐੱਨ.ਕੇ ਕਨਸਾਰਾ ਨੇ ਕਿਹਾ ਕਿ ਅਸੀਂ ਸਮੁੱਚੇ ਖੇਤਰ 'ਚ ਜਾਗਰੂਕਤਾ ਕੈਂਪ ਲਗਾਉਣ ਜਾ ਰਹੇ ਹਾਂ ਅਸੀਂ ਉਪਭੋਗਤਾਵਾਂ ਨੂੰ ਹਾਲ ਮਾਰਕ ਦੇ ਬਾਰੇ 'ਚ ਸਿੱਖਿਅਤ ਕਰ ਰਹੇ ਹਾਂ ਅਤੇ ਇਸ ਗੱਲ 'ਤੇ ਜ਼ੋਰ ਦੇ ਰਹੇ ਹਾਂ ਕਿ ਹਾਲ ਮਾਰਕ 'ਚ ਵਿਸਵਾਸ਼ ਹੈ ਨਾ ਕਿ ਬਰਾਂਡ ਜਾਂ ਜਿਊਲਰਸ 'ਤੇ।
