ਵੱਡੀ ਖ਼ੁਸ਼ਖ਼ਬਰੀ! ਹਾਈਵੇਜ਼ ''ਤੇ ਦੋ ਸਾਲਾਂ ''ਚ ਨਹੀਂ ਹੋਵੇਗਾ ਕੋਈ ਟੋਲ ਪਲਾਜ਼ਾ

Thursday, Dec 17, 2020 - 08:32 PM (IST)

ਨਵੀਂ ਦਿੱਲੀ- ਜਲਦ ਹੀ ਟੋਲ ਪਲਾਜ਼ਿਆਂ 'ਤੇ ਰੁਕਣ ਦਾ ਝੰਜਟ ਪੂਰੀ ਤਰ੍ਹਾਂ ਖ਼ਤਮ ਹੋ ਜਾਏਗਾ। ਦੋ ਸਾਲਾਂ ਵਿਚ ਰਾਸ਼ਟਰੀ ਰਾਜਮਾਰਗਾਂ 'ਤੇ ਕੋਈ ਟੋਲ ਪਲਾਜ਼ਾ ਨਹੀਂ ਹੋਵੇਗਾ, ਜਿਸ ਦਾ ਮਤਲਬ ਹੈ ਕਿ ਭੁਗਤਾਨ ਕਰਨ ਲਈ ਵਾਹਨਾਂ ਨੂੰ ਪਲਾਜ਼ਿਆਂ 'ਤੇ ਰੁਕਣ ਜਾਂ ਹੌਲੀ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਟਰੱਕਾਂ ਤੇ ਬੱਸਾਂ ਵਰਗੇ ਵਾਹਨਾਂ ਤੋਂ ਟੋਲ ਚਾਰਜ ਜੀ. ਪੀ. ਐੱਸ. ਤਕਨਾਲੋਜੀ ਦੀ ਵਰਤੋਂ ਨਾਲ ਇਕੱਤਰ ਕੀਤਾ ਜਾਵੇਗਾ।

ਜੀ. ਪੀ. ਐੱਸ. ਤਕਨਾਲੋਜੀ ਵਾਹਨਾਂ ਵੱਲੋਂ ਤੈਅ ਕੀਤੀ ਗਈ ਦੂਰੀ ਦਾ ਮੈਪ ਬਣਾਏਗੀ ਅਤੇ ਟੋਲ ਦੀ ਰਕਮ ਆਪਣੇ-ਆਪ ਕੱਟੀ ਜਾਏਗੀ।

ਵੀਰਵਾਰ ਨੂੰ ਇੱਥੇ ਐਸੋਚੈਮ ਸੰਮੇਲਨ ਵਿਚ ਬੋਲਦਿਆਂ ਸੜਕ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੰਤਰਾਲਾ ਜੀ. ਪੀ. ਐੱਸ. ਤਕਨਾਲੋਜੀ ਆਧਾਰਿਤ ਟੋਲਿੰਗ ਦੀ ਵਰਤੋਂ ਕਰਨ ਦੇ ਪ੍ਰਸਤਾਵ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਨਵੇਂ ਵਾਹਨ ਜੀ. ਪੀ. ਐੱਸ. ਪ੍ਰਣਾਲੀ ਨਾਲ ਜੁੜੇ ਹੋਏ ਆਉਣਗੇ।

ਇਹ ਵੀ ਪੜ੍ਹੋ- ਵੱਡਾ ਝਟਕਾ! ਫਿਰ ਵਧੀ ਸੋਨੇ ਦੀ ਕੀਮਤ, ਚਾਂਦੀ 'ਚ 1,100 ਰੁ: ਤੋਂ ਵੱਧ ਦਾ ਉਛਾਲ

ਉਨ੍ਹਾਂ ਕਿਹਾ ਕਿ ਫਾਸਟੈਗ ਨਾਲ ਵੀ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੇ ਜਾਮ ਲੱਗਣ ਅਤੇ ਹੌਲੀ ਹੋਣ ਵਿਚ ਕਮੀ ਆਈ ਹੈ। ਗਡਕਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿਚ ਰਾਸ਼ਟਰੀ ਰਾਜਮਾਰਗਾਂ ਤੋਂ ਟੋਲ ਵਸੂਲੀ 34,000 ਕਰੋੜ ਰੁਪਏ ਦੇ ਮਿੱਥੇ ਟੀਚੇ ਨੂੰ ਛੂਹੇਗੀ। ਪਿਛਲੇ ਸਾਲ ਟੋਲ ਕੁਲੈਕਸ਼ਨ 24,000 ਕਰੋੜ ਰੁਪਏ ਰਿਹਾ ਸੀ। ਉਦਯੋਗ ਨੂੰ ਬੁਨਿਆਦੀ ਢਾਂਚੇ ਦੇ ਨਿਰਮਾਣ ਪ੍ਰਾਜੈਕਟਾਂ ਵਿਚ ਹਿੱਸਾ ਲੈਣ ਲਈ ਸੱਦਾ ਦਿੰਦਿਆਂ ਗਡਕਰੀ ਨੇ ਕਿਹਾ ਕਿ ਸਰਕਾਰ ਜ਼ੋਜਿਲਾ ਸੁਰੰਗ ਨੇੜੇ ਸਵਿਟਜ਼ਰਲੈਂਡ ਦੀ ਤਰਜ਼ 'ਤੇ ਇਕ ਹਿਲ ਸਟੇਸ਼ਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਕਾਰਗਿਲ ਦੇ ਨਜ਼ਦੀਕ ਸਥਿਤ 19 ਕਿਲੋਮੀਟਰ ਦੀ ਜ਼ਮੀਨ ਇਕ ਵਧੀਆ ਸੈਲਾਨੀ ਸਥਾਨ ਬਣ ਸਕਦੀ ਹੈ।

ਇਹ ਵੀ ਪੜ੍ਹੋ- ਹੀਰੋ ਮੋਟੋਕਾਰਪ ਦੇ ਸਕੂਟਰ-ਮੋਟਰਸਾਈਕਲ ਜਨਵਰੀ ਤੋਂ ਹੋ ਜਾਣਗੇ ਮਹਿੰਗੇ


Sanjeev

Content Editor

Related News