ਪੀ. ਐੱਮ.-ਕਿਸਾਨ ਯੋਜਨਾ ਤਹਿਤ ਫੰਡ ਵਧਾਉਣ ਦੀ ਤਜਵੀਜ਼ ਨਹੀਂ : ਤੋਮਰ

Wednesday, Mar 17, 2021 - 12:43 PM (IST)

ਪੀ. ਐੱਮ.-ਕਿਸਾਨ ਯੋਜਨਾ ਤਹਿਤ ਫੰਡ ਵਧਾਉਣ ਦੀ ਤਜਵੀਜ਼ ਨਹੀਂ : ਤੋਮਰ

ਨਵੀਂ ਦਿੱਲੀ- ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪ੍ਰਧਾਨ ਮੰਤਰੀ-ਕਿਸਾਨ) ਯੋਜਨਾ ਤਹਿਤ ਜਾਰੀ ਕੀਤੇ ਫੰਡਾਂ ਵਿਚ ਵਾਧਾ ਕਰਨ ਦਾ ਸਰਕਾਰ ਦਾ ਕੋਈ ਪ੍ਰਸਤਾਵ ਨਹੀਂ ਹੈ।

ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ ਹਰ ਸਾਲ ਖੇਤੀ ਕਰਨ ਵਾਲੇ ਕਿਸਾਨਾਂ 6,000 ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ 2,000-2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਸਿੱਧੇ ਬੈਂਕ ਖਾਤੇ ਵਿਚ ਭੇਜੇ ਜਾਂਦੇ ਹਨ। ਲਾਭਪਾਤਰ ਕਿਸਾਨਾਂ ਦੀ ਪਛਾਣ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ।

ਤੋਮਰ ਨੇ ਲੋਕ ਸਭਾ ਨੂੰ ਲਿਖਤੀ ਜਵਾਬ ਵਿਚ ਕਿਹਾ ਕਿ ਪ੍ਰਧਾਨ ਮੰਤਰੀ-ਕਿਸਾਨ ਸਕੀਮ ਤਹਿਤ ਜਾਰੀ ਕੀਤੇ ਫੰਡਾਂ ਨੂੰ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਮੀਨੀ ਮਾਲਕਾਂ ਨੂੰ ਸਾਲਾਨਾ 6,000 ਰੁਪਏ ਦਿੱਤੇ ਜਾਂਦੇ ਹਨ ਅਤੇ ਇਸ ਦੀ ਅਦਾਇਗੀ ਆਧਾਰ ਨਾਲ ਜੁੜੇ ਖਾਤਿਆਂ ਵਿਚ ਕੀਤੀ ਜਾਂਦੀ ਹੈ। ਹਾਲਾਂਕਿ, 31 ਮਾਰਚ, 2021 ਤੱਕ ਆਸਾਮ, ਮੇਘਾਲਿਆ, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਇਸ ਸੰਬੰਧ ਵਿਚ ਛੋਟ ਦਿੱਤੀ ਗਈ ਹੈ।
 


author

Sanjeev

Content Editor

Related News