5G ਅਤੇ ਕੋਰੋਨਾ ਵਾਇਰਸ ਦੀ ਲਾਗ ਵਿਚਕਾਰ ਕੋਈ ਸਬੰਧ ਨਹੀਂ: DOT

Tuesday, May 11, 2021 - 07:24 PM (IST)

ਨਵੀਂ ਦਿੱਲੀ - ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਇਕ ਵਾਰ ਫਿਰ ਗਰਮ ਹੈ ਅਤੇ ਇਸ ਵਾਰ 5 ਜੀ ਟੈਕਨਾਲੋਜੀ ਅਫਵਾਹਾਂ ਫੈਲਾਉਣ ਵਾਲਿਆਂ ਦੇ ਨਿਸ਼ਾਨੇ 'ਤੇ ਹੈ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਈ ਗੁੰਮਰਾਹਕੁਨ ਸੰਦੇਸ਼ ਫੈਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 5 ਜੀ ਮੋਬਾਈਲ ਟਾਵਰਾਂ ਦੀ ਟੈਸਟਿੰਗ ਕਾਰਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੈਦਾ ਹੋਈ ਹੈ। ਅਫਵਾਹਾਂ ਕਾਰਨ ਦੂਰ ਸੰਚਾਰ ਟਾਵਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਸੰਦੇਸ਼ ਝੂਠੇ ਹਨ।

ਇਹ ਵੀ ਪੜ੍ਹੋ : ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 5 ਜੀ ਟੈਕਨਾਲੋਜੀ ਅਤੇ ਕੋਵਿਡ -19 ਦੇ ਫੈਲਣ ਵਿਚਕਾਰ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਗ਼ਲਤ ਜਾਣਕਾਰੀ ਅਤੇ ਅਫਵਾਹਾਂ ਕਾਰਨ ਉਲਝਣ ਵਿਚ ਨਾ ਪੈਣ। ਅੱਗੇ ਦੱਸਿਆ ਗਿਆ ਹੈ ਕਿ 5 ਜੀ ਤਕਨਾਲੋਜੀ ਨੂੰ ਕੋਵਿਡ -19 ਮਹਾਂਮਾਰੀ ਨਾਲ ਜੋੜਨ ਦੇ ਦਾਅਵੇ ਝੂਠੇ ਹਨ ਅਤੇ ਇਨ੍ਹਾਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ। ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ 5 ਜੀ ਨੈੱਟਵਰਕ ਦੀ ਟੈਸਟਿੰਗ ਅਜੇ ਭਾਰਤ ਵਿਚ ਕਿਤੇ ਵੀ ਸ਼ੁਰੂ ਨਹੀਂ ਹੋਈ ਹੈ। ਅਜਿਹੀ ਸਥਿਤੀ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਚ 5 ਜੀ ਟਰਾਇਲ ਜਾਂ ਨੈਟਵਰਕ ਕੋਰੋਨਾ ਵਾਇਰਸ ਪੈਦਾ ਕਰ ਰਹੇ ਹਨ ਇਹ ਬੇਬੁਨਿਆਦ ਅਤੇ ਗਲਤ ਹਨ।

ਇਹ ਵੀ ਪੜ੍ਹੋ : ਜਾਣੋ ਅਕਸ਼ੈ ਤ੍ਰਿਤੀਆ 'ਤੇ ਅੰਮ੍ਰਿਤ ਚੌਘੜੀਆ ਦਾ ਕਦੋਂ ਹੈ ਮਹੂਰਤ ਤੇ ਗੋਲਡ ਖਰੀਦਣ ਦਾ ਸ਼ੁੱਭ ਸਮਾਂ

ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਟਾਵਰ ਵਿਚੋਂ ਨਾਨ-ਆਓਨਾਈਜ਼ਿੰਗ ਰੇਡੀਓ ਫ੍ਰੀਕੁਐਂਸੀਜ਼ ਨਿਕਲਦੀ ਹੈ, ਜੋ ਕਿ ਬਹੁਤ ਕਮਜ਼ੋਰ ਹੁੰਦੀ ਹੈ ਅਤੇ ਮਨੁੱਖਾਂ ਸਮੇਤ ਕਿਸੇ ਵੀ ਜੀਵਿਤ ਸੈੱਲ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਹੈ। ਦੂਰਸੰਚਾਰ ਵਿਭਾਗ ਨੇ ਰੇਡੀਓ ਬਾਰੰਬਾਰਤਾ ਵਾਲੇ ਖੇਤਰਾਂ ਦੇ ਐਕਸਪੋਜਰ ਸੀਮਾ ਦੇ ਮਾਪਦੰਡ ਨਿਰਧਾਰਤ ਕੀਤੇ ਹਨ, ਜੋ ਕਿ ਅੰਤਰ-ਰਾਸ਼ਟਰੀ ਕਮਿਸ਼ਨ ਆਨ ਨਾਨ-ਆਇਓਨਾਈਜ਼ਿੰਗ ਰੇਡੀਏਸ਼ਨ ਪ੍ਰੋਟੈਕਸ਼ਨ (ਆਈ.ਸੀ.ਐਨ.ਆਈ.ਆਰ. ਪੀ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਨਿਰਧਾਰਤ ਸੁਰੱਖਿਅਤ ਸੀਮਾਵਾਂ ਨਾਲੋਂ ਲਗਭਗ 10 ਗੁਣਾ ਵਧੇਰੇ ਸਖ਼ਤ ਹਨ।

ਵਿਸ਼ਵ ਸਿਹਤ ਸੰਗਠਨ ਨੇ ਵੀ ਸਫਾਈ ਦਿੱਤੀ ਹੈ ਕਿ ਵਾਇਰਸ ਰੇਡਿਓ ਤਰੰਗਾਂ/ਮੋਬਾਈਲ ਨੈੱਟਵਰਕ ਜ਼ਰੀਏ ਨਹੀਂ ਫ਼ੈਲ ਸਕਦਾ ਹੈ।

ਇਹ ਵੀ ਪੜ੍ਹੋ : Paytm ਉਪਭੋਗਤਾਵਾਂ ਲਈ ਵੱਡੀ ਰਾਹਤ, ਹੁਣ ਭੁਗਤਾਨ ਕਰਨ 'ਤੇ ਨਹੀਂ ਭਰਨਾ ਪਏਗਾ ਇਹ ਚਾਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News