BSNL ਦੇ CMD ਪੁਰਵਾਰ ਨੂੰ ਸੇਵਾ ਵਿਸਥਾਰ ਨਹੀਂ, ਰਾਬਰਟ ਰਵੀ ਨੂੰ ਮਿਲੇਗਾ ਵਾਧੂ ਚਾਰਜ

Sunday, Jul 14, 2024 - 04:52 PM (IST)

BSNL ਦੇ CMD ਪੁਰਵਾਰ ਨੂੰ ਸੇਵਾ ਵਿਸਥਾਰ ਨਹੀਂ, ਰਾਬਰਟ ਰਵੀ ਨੂੰ ਮਿਲੇਗਾ ਵਾਧੂ ਚਾਰਜ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ . ਐੱਸ. ਐੱਨ. ਐੱਲ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ. ਐੱਮ. ਡੀ.) ਪੀ. ਕੇ. ਪੁਰਵਾਰ ਨੂੰ ਸੇਵਾ ਵਿਸਥਾਰ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਆਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਇਹ ਚਾਰਜ ਦੂਰਸੰਚਾਰ ਵਿਭਾਗ ਦੇ ਉੱਚ ਅਧਿਕਾਰੀ ਰਾਬਰਟ ਜੇ. ਰਵੀ ਨੂੰ ਦਿੱਤਾ ਜਾ ਸਕਦਾ ਹੈ। ਜੁਲਾਈ, 2019 ’ਚ 5 ਸਾਲ ਲਈ ਬੀ. ਐੱਸ. ਐੱਨ. ਐੱਲ. ਦੇ ਸੀ. ਐੱਮ. ਡੀ. ਦਾ ਚਾਰਜ ਸੰਭਾਲਣ ਵਾਲੇ ਪੁਰਵਾਰ ਨੇ ਵਿਸਥਾਰ ਲਈ ਅਪੀਲ ਕੀਤੀ ਸੀ।

ਆਧਿਕਾਰਕ ਸੂਤਰ ਨੇ ਕਿਹਾ,“ਦੂਰਸੰਚਾਰ ਵਿਭਾਗ ਬੀ. ਐੱਸ. ਐੱਨ. ਐੱਲ . ਦੇ ਸੀ. ਐੱਮ. ਡੀ. ਅਹੁਦੇ ਦਾ ਵਾਧੂ ਚਾਰਜ ਡੀ. ਡੀ. ਜੀ. ਰਾਬਰਟ ਜੇ. ਰਵੀ ਨੂੰ ਸੌਂਪਣ ’ਤੇ ਵਿਚਾਰ ਕਰ ਰਿਹਾ ਹੈ। ਮੌਜੂਦਾ ਸਮੇਂ ਸੀ. ਐੱਮ. ਡੀ. ਵੱਲੋਂ ਮੰਗੇ ਵਿਸਥਾਰ ’ਤੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ।” ਭਾਰਤੀ ਦੂਰਸੰਚਾਰ ਸੇਵਾ ਦੇ ਅਧਿਕਾਰੀ ਰਵੀ ਨੂੰ ਦੂਰਸੰਚਾਰ ਖੇਤਰ ’ਚ 34 ਸਾਲਾਂ ਦਾ ਤਜਰਬਾ ਹੈ। ਉਹ ਦੂਰਸੰਚਾਰ ਵਿਭਾਗ ’ਚ ਡਿਪਟੀ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਹਨ। ਬੀ. ਐੱਸ. ਐੱਨ. ਐੱਲ. ’ਚ ਇਹ ਰਵੀ ਦਾ ਦੂਜਾ ਕਾਰਜਕਾਲ ਹੋਵੇਗਾ। ਉਹ ਇਸ ਸਰਕਾਰੀ ਕੰਪਨੀ ’ਚ ਕਰੀਬ 6 ਸਾਲ ਤੱਕ ਐਡੀਸ਼ਨਲ ਜਨਰਲ ਮੈਨੇਜਰ ਦੇ ਅਹੁਦੇ ’ਤੇ ਕੰਮ ਕਰ ਚੁੱਕੇ ਹਨ।


author

Harinder Kaur

Content Editor

Related News