ਡਾਕਘਰ ਸਕੀਮਾਂ ''ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

Thursday, Dec 31, 2020 - 06:01 PM (IST)

ਡਾਕਘਰ ਸਕੀਮਾਂ ''ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

ਨਵੀਂ ਦਿੱਲੀ- ਫਿਕਸਡ ਇਨਕਮ ਨਿਵੇਸ਼ਕਾਂ ਲਈ ਖ਼ੁਸ਼ਖ਼ਬਰੀ ਹੈ। ਸਰਕਾਰ ਨੇ ਡਾਕਘਰ ਸਕੀਮਾਂ 'ਤੇ ਵਿਆਜ ਦਰਾਂ ਵਿਚ 31 ਮਾਰਚ, 2021 ਨੂੰ ਖ਼ਤਮ ਹੋਣ ਵਾਲੀ ਤਿਮਾਹੀ ਲਈ ਕੋਈ ਤਬਦੀਲੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਲਗਾਤਾਰ ਤੀਜੀ ਤਿਮਾਹੀ ਹੈ ਜਦੋਂ ਸਰਕਾਰ ਨੇ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ।

ਇਸ ਦਾ ਮਤਲਬ ਇਹ ਹੈ ਕਿ 31 ਮਾਰਚ, 2021 ਤੱਕ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨ. ਐੱਸ. ਸੀ.), ਸੁਕੰਨਿਆ ਸਮ੍ਰਿਧੀ ਯੋਜਨਾ (ਐੱਸ. ਐੱਸ. ਵਾਈ.) ਵਿਚ ਨਿਵੇਸ਼ਕ ਓਹੀ ਵਿਆਜ ਦਰ ਕਮਾਉਣਾ ਜਾਰੀ ਰੱਖਣਗੇ ਜਿੰਨੀ ਉਹ ਪਿਛਲੀ ਤਿਮਾਹੀ ਯਾਨੀ ਅਕਤੂਬਰ ਅਤੇ ਦਸੰਬਰ 2020 ਵਿਚ ਕਮਾ ਕਰ ਰਹੇ ਸਨ ਅਤੇ ਨਵੇਂ ਨਿਵੇਸ਼ਕਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! FASTag ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ

ਵਿੱਤ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਪੀ. ਪੀ. ਐੱਫ. 'ਤੇ ਵਿਆਜ ਦਰ 7.10 ਫ਼ੀਸਦੀ, ਐੱਨ. ਐੱਸ. ਸੀ. 'ਤੇ 6.8 ਫ਼ੀਸਦੀ ਅਤੇ ਡਾਕਘਰ ਦੀ ਮਹੀਨਾਵਾਰ ਆਮਦਨੀ ਯੋਜਨਾ 'ਤੇ 6.6 ਫ਼ੀਸਦੀ ਵਿਆਜ ਦਰ 31 ਮਾਰਚ, 2021 ਤੱਕ ਬਰਕਰਾਰ ਰੱਖੀ ਗਈ ਹੈ।

PunjabKesari

ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਟੀਕੇ ਦਾ ਇੰਤਜ਼ਾਰ ਹੋਵੇਗਾ ਖ਼ਤਮ, ਸ਼ੁੱਕਰਵਾਰ ਮਿਲ ਸਕਦੀ ਹੈ ਹਰੀ ਝੰਡੀ

ਉੱਥੇ ਹੀ, ਸੁਕੰਨਿਆ ਸਮ੍ਰਿਧੀ ਯੋਜਨਾ 'ਤੇ ਵਿਆਜ ਦਰ 7.6 ਫ਼ੀਸਦੀ, ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.) ਲਈ ਇਹ 6.9 ਫ਼ੀਸਦੀ, ਸੀਨੀਅਰ ਸਿਟੀਜ਼ਨ ਬਚਤ ਸਕੀਮ (ਐੱਸ. ਸੀ. ਐੱਸ. ਐੱਸ.) ਲਈ 7.4 ਫ਼ੀਸਦੀ ਅਤੇ ਡਾਕਘਰ ਦੀ 5 ਸਾਲਾ ਟਾਈਮ ਡਿਪਾਜ਼ਿਟ ਲਈ 6.7 ਫ਼ੀਸਦੀ ਹੈ। ਐੱਨ. ਐੱਸ. ਸੀ., ਕੇ. ਵੀ. ਪੀ. ਡਾਕਘਰ ਦੀ ਟਾਈਮ ਡਿਪਾਜ਼ਿਟ ਅਤੇ ਐੱਸ. ਸੀ. ਐੱਸ. ਐੱਸ. 'ਚ ਨਿਵੇਸ਼ ਕਰਨ ਦੇ ਦਿਨ ਤੋਂ ਲਾਗੂ ਵਿਆਜ ਦਰ ਮਿਆਦ ਪੂਰੀ ਹੋਣ ਤੱਕ ਬਰਕਰਾਰ ਰਹਿੰਦੀ ਹੈ, ਜਦੋਂ ਕਿ ਪੀ. ਪੀ. ਐੱਫ. ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਆਜ ਦਰਾਂ 'ਚ ਬਦਲਾਅ ਹੋ ਜਾਂਦਾ ਹੈ ਜਦੋਂ ਸਰਕਾਰ ਕਿਸੇ ਵਿੱਤੀ ਸਾਲ ਦੀ ਤਿਮਾਹੀ 'ਚ ਵਿਆਜ ਦਰਾਂ ਨੂੰ ਸੋਧਦੀ ਹੈ।

ਇਹ ਵੀ ਪੜ੍ਹੋ- ਕਿਸਾਨਾਂ ਦੇ ਹਿੱਤ ਲਈ ਸਰਕਾਰ ਨੇ ਬਰਾਮਦ 'ਤੇ ਹਟਾਈ ਪਾਬੰਦੀ, ਗੰਢੇ ਮਹਿੰਗੇ ਹੋਣੇ ਸ਼ੁਰੂ


author

Sanjeev

Content Editor

Related News