ਐੱਨਐੱਮਡੀਸੀ ਦਾ ਹਾਟ ਰੋਲਡ ਕੋਲਾ ਉਤਪਾਦਨ ਇਕ ਸਾਲ ਦੇ ਅੰਦਰ 10 ਲੱਖ ਟਨ
Wednesday, Aug 21, 2024 - 02:13 PM (IST)
ਨਵੀਂ ਦਿੱਲੀ - ਜਨਤਕ ਖੇਤਰ ਦੀ ਐੱਨ.ਐੱਮ.ਡੀ.ਸੀ. ਸਟੀਲ ਲਿਮਿਟੇਡ (ਐੱਨ.ਐੱਸ.ਐੱਲ.) ਨੇ ਛੱਤੀਸਗੜ੍ਹ ਦੇ ਨਗਰਨਾਰ ਸਥਿਤ ਆਪਣੇ ਪਲਾਂਟ ’ਚ ਇਕ ਸਾਲ ’ਚ 10 ਲੱਖ ਟਨ ਹਾਟ ਰੋਲਡ ਕਾਇਲ (ਐੱਚਆਰਸੀ) ਦਾ ਉਤਪਾਦਨ ਕਰਨ ਦੀ ਬੁਧਵਾਰ ਨੂੰ ਐਲਾਨ ਕੀਤਾ। ਖੋਦਾਈ ਕੰਪਨੀ ਐੱਨ. ਐੱਮ. ਡੀ. ਸੀ. ਤੋਂ ਅਲੱਗ ਹੋ ਕੇ ਬਣੀ ਇਕਾਈ ਐੱਨ. ਐੱਮ. ਡੀ. ਸੀ. ਸਟੀਲ ਲਿਮਿਟੇਡ ਕੋਲ 30 ਲੱਖ ਟਨ ਸਮਰੱਥਾ ਵਾਲੇ ਨਗਰਨਾਰ ਸਟੀਲ ਪਲਾਂਟ ਦਾ ਮਾਲਕ ਹੈ ਅਤੇ ਇਹੀ ਇਸ ਨੂੰ ਚਲਾਉਂਦੀ ਹੈ। ਨਗਰ ਸਟੀਲ ਪਲਾਂਟ ਭਾਰਤ ਦੀ ਸਭ ਤੋਂ ਨਵੀਂ ਇਸਪਾਤ ਇਕਾਈ ਮੰਨੀ ਜਾਂਦੀ ਹੈ।
ਇਸ ਦੀ ਸਥਾਪਨਾ ਲਗਭਗ 23,000 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤੀ ਗਈ ਹੈ। ਕੰਪਨੀ ਦੇ ਬਿਆਨ ਅਨੁਸਾਰ, ‘‘ਐੱਨ.ਐੱਸ.ਐੱਲ. ਆਪਣੀਆਂ ਉਤਪਾਦਨ ਯੋਗਤਾਵਾਂ ਦੀ ਇਕ ਇਤਿਹਾਸਕ ਮੁਹਾਰਤ ਦਾ ਐਲਾਨ ਕਰਦੀ ਹੈ। ਅੱਜ ਇਸ ਅਤਿਅਾਧੁਨਿਕ ਪਲਾਂਟ ਨੇ ਐੱਚ.ਆਰ. ਕਾਇਲ ਉਤਪਾਦਨ ਸ਼ੁਰੂ ਹੋਣ ਦੀ ਪਹਿਲੀ ਵਰ੍ਹੇਗੰਠ ਤੋਂ ਚਾਰ ਦਿਨ ਪਹਿਲਾਂ 10 ਲੱਖ ਟਨ ਐੱਚ.ਆਰ.ਸੀ ਦਾ ਸਫਲਤਾਪੂਰਵਕ ਉਤਪਾਦਨ ਕੀਤਾ ਹੈ।’’