ਡੀਜ਼ਲ ਵਾਹਨਾਂ ਨੂੰ ਕਹੋ Bye-Bye, ਨਿਤਿਨ ਗਡਕਰੀ ਨੇ ਦਿੱਤੀ ਸਖ਼ਤ ਚਿਤਾਵਨੀ

Saturday, Aug 31, 2024 - 06:27 PM (IST)

ਨਵੀਂ ਦਿੱਲੀ - ਦੇਸ਼ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਰਵਾਇਤੀ ਵਾਹਨਾਂ ਦੇ ਮੁਕਾਬਲੇ ਇਲੈਕਟ੍ਰਿਕ ਵਾਹਨਾਂ (ਈਵੀ) ਦੀ ਵਰਤੋਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਇਕ ਵਾਰ ਫਿਰ ਨਿਤਿਨ ਗਡਕਰੀ ਨੇ ਕੰਪਨੀਆਂ ਨੂੰ ਡੀਜ਼ਲ ਵਾਹਨਾਂ ਦਾ ਨਿਰਮਾਣ ਬੰਦ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਵਾਹਨਾਂ ਦਾ ਨਿਰਮਾਣ ਬੰਦ ਨਾ ਕੀਤਾ ਗਿਆ ਭਾਵ ਸਖ਼ਤੀ ਨਾਲ ਕੰਮ ਨਾ ਕੀਤਾ ਤਾਂ ਉਹ ਇਨ੍ਹਾਂ ਵਾਹਨਾਂ 'ਤੇ ਇੰਨਾ ਟੈਕਸ ਲਗਾ ਦੇਣਗੇ ਕਿ ਵਾਹਨ ਦੀ ਵਿਕਰੀ ਕਰਨੀ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ  BS-6 ਦੀ ਤਰ੍ਹਾਂ ਹੀ ਡੀਜ਼ਲ ਵਾਹਨਾਂ ਦਾ ਵੀ ਹਾਲ ਹੋ ਜਾਵੇਗਾ।

ਇਹ ਵੀ ਪੜ੍ਹੋ :     11 ਸਾਲ ਦੀ ਉਮਰ 'ਚ ਖਰੀਦਿਆ ਪਹਿਲਾ ਸ਼ੇਅਰ, ਅੱਜ ਬਫੇਟ ਦੀ ਕੰਪਨੀ ਦੇ ਸ਼ੇਅਰ ਕੀਮਤ ਹੋਈ 6 ਕਰੋੜ ਰੁਪਏ

ਭਾਰਤ ਦੇ ਆਟੋ ਉਦਯੋਗ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਵਾਲੇ ਇੱਕ ਕਦਮ ਵਿੱਚ, ਕੇਂਦਰ ਸਰਕਾਰ ਅਗਲੇ 10 ਸਾਲਾਂ ਵਿੱਚ ਦੇਸ਼ ਦੀਆਂ ਸੜਕਾਂ ਤੋਂ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਨੂੰ ਲੈ ਕੇ ਸਖ਼ਤੀ ਨਾਲ ਐਲਾਨ ਕੀਤਾ ਹੈ। ਨਿਤਿਨ ਗਡਕਰੀ ਨੇ ਇਕ ਸਮਾਗਮ ਦੌਰਾਨ ਇਹ ਗੱਲ ਫਿਰ ਤੋਂ ਦੁਹਰਾਈ ਹੈ।

ਇਸ ਤੋਂ ਪਹਿਲਾਂ ਵੀ ਗਡਕਰੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਭਾਰਤ 2034 ਤੱਕ ਪੈਟਰੋਲ ਅਤੇ ਡੀਜ਼ਲ ਵਾਹਨਾਂ 'ਤੇ ਪਾਬੰਦੀ ਲਗਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ, "ਮੈਂ 10 ਸਾਲਾਂ ਦੇ ਅੰਦਰ ਇਸ ਦੇਸ਼ ਤੋਂ ਡੀਜ਼ਲ ਅਤੇ ਪੈਟਰੋਲ ਵਾਹਨਾਂ ਨੂੰ ਖਤਮ ਕਰਨਾ ਚਾਹੁੰਦਾ ਹਾਂ। ਹੁਣ ਇਲੈਕਟ੍ਰਿਕ ਸਕੂਟਰ, ਕਾਰਾਂ ਅਤੇ ਬੱਸਾਂ ਆ ਗਈਆਂ ਹਨ। ਜਿੱਥੇ ਤੁਸੀਂ ਡੀਜ਼ਲ 'ਤੇ 100 ਰੁਪਏ ਖਰਚ ਕਰਦੇ ਹੋ, ਉਥੇ ਇਹ 4 ਰੁਪਏ ਦੀ ਬਿਜਲੀ ਦੀ ਖਪਤ ਕਰਦੇ ਹਨ।

ਇਹ ਵੀ ਪੜ੍ਹੋ :   ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਅੰਬਾਨੀ 11ਵੇਂ ਨੰਬਰ 'ਤੇ, ਜਾਣੋ ਲਿਸਟ 'ਚ ਕਿੱਥੇ ਹਨ ਗੌਤਮ ਅਡਾਨੀ
     
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News