ਇਸ ਸਾਲ ਖ਼ਤਮ ਹੋਵੇਗਾ ਡੀਜ਼ਲ-ਪੈਟਰੋਲ ਕਾਰਾਂ ਦਾ ਦਬਦਬਾ, ਇਲੈਕਟ੍ਰਿਕ ਵਾਹਨ ਪਾਉਣਗੇ ਧਮਾਲ

Friday, Jan 24, 2025 - 01:24 PM (IST)

ਇਸ ਸਾਲ ਖ਼ਤਮ ਹੋਵੇਗਾ ਡੀਜ਼ਲ-ਪੈਟਰੋਲ ਕਾਰਾਂ ਦਾ ਦਬਦਬਾ, ਇਲੈਕਟ੍ਰਿਕ ਵਾਹਨ ਪਾਉਣਗੇ ਧਮਾਲ

ਨਵੀਂ ਦਿੱਲੀ- ਦੇਸ਼ ਦੇ ਆਟੋਮੋਬਾਇਲ ਮਾਰਕੀਟ ਵਿਚ ਹੁਣ ਇਲੈਕਟ੍ਰਿਕ ਵਾਹਨਾਂ ਦਾ ਦਬਦਬਾ ਤੇਜ਼ੀ ਨਾਲ ਵੱਧ ਰਿਹਾ ਹੈ। ਪਹਿਲੀ ਵਾਰ 2025 ਵਿਚ ਦੇਸ਼ 'ਚ ਲਾਂਚ ਕੀਤੇ ਜਾਣ ਵਾਲੇ ਇਲੈਕਟ੍ਰਿਕ ਵਾਹਨ ਪੈਟਰੋਲ ਅਤੇ ਡੀਜ਼ਲ ਕਾਰਾਂ ਨਾਲੋਂ ਵੱਧ ਹੋਣਗੇ। ਇਸ ਕੈਲੰਡਰ ਸਾਲ ਵਿਚ 28 ਲਾਂਚਾਂ 'ਚੋਂ, 18 ਇਲੈਕਟ੍ਰਿਕ ਵਾਹਨ ਹੋਣਗੇ। ਕੁੱਲ ਮਿਲਾ ਕੇ 2025 ਇਲੈਕਟ੍ਰਿਕ ਵਾਹਨ ਇੰਡਸਟਰੀ ਲਈ ਬੇਹੱਦ ਖ਼ਾਸ ਹੋਣ ਵਾਲਾ ਹੈ। ਇਹ ਪਹਿਲੀ ਵਾਰ ਹੈ ਕਿ ICE ਵਾਹਨ 'ਤੇ ਇਲੈਕਟ੍ਰਿਕ ਵਾਹਨ ਭਾਰੀ ਪੈਣ ਵਾਲੇ ਹਨ। ਭਾਰਤ ਮੋਬੀਲਿਟੀ ਗਲੋਬਲ ਐਕਸਪੋ 2025 ਵਿਚ ਇਸ ਗੱਲ ਨੂੰ ਵੇਖਿਆ ਵੀ ਗਿਆ ਹੈ।

ਇਸ ਸਾਲ ਲਾਂਚ ਹੋਣ ਵਾਲੇ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿਚ ਪੇਸ਼ ਕੀਤੇ ਗਏ 4 ਤੋਂ 5 ਇਲੈਕਟ੍ਰਿਕ ਵਾਹਨ ਮਾਡਲ ਤੋਂ ਲੱਗਭਗ 4 ਗੁਣਾ ਹੈ। 2023 ਅਤੇ  2024 ਵਿਚ ਵੇਖੇ ਗਏ 11 ਅਤੇ 15 ਨਵੇਂ ਵਾਹਨਾਂ ਦੇ ਕੁੱਲ ਲਾਂਚ ਤੋਂ ਜ਼ਿਆਦਾ ਹਨ। ਇੰਡਸਟਰੀ ਦੇ ਸਟੇਕ ਹੋਲਡਰ ਨੂੰ ਉਮੀਦ ਹੈ ਕਿ ਇਨ੍ਹਾਂ ਜ਼ੀਰੋ ਉਤਸਰਜਨ ਵਾਹਨਾਂ ਦੇ ਵਿਕਾਸ ਨੂੰ ਹੱਲਾ-ਸ਼ੇਰੀ ਮਿਲੇਗੀ। ਜੋ ਮੌਜੂਦਾ ਸਾਲ ਵਿਚ ਯਾਤਰੀ ਵਾਹਨ ਹਿੱਸੇ 'ਚ 2,00,000 ਯੂਨਿਟਾਂ ਦੀ ਵਧਦੀ ਵਿਕਰੀ ਦੇ 50 ਫ਼ੀਸਦੀ ਤੋਂ ਵੱਧ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਸਾਲ ਦੇ ਅਖ਼ੀਰ ਤੱਕ ਕੁੱਲ ਕਾਰਾਂ ਦੀ ਵਿਕਰੀ 'ਚ ਇਲੈਕਟ੍ਰਿਕ ਵਾਹਨਾਂ ਦਾ ਹਿੱਸਾ ਦੁੱਗਣਾ ਹੋ ਕੇ 4 ਫ਼ੀਸਦੀ ਹੋਣ ਦੀ ਉਮੀਦ ਹੈ।

ਕੀਆ ਇੰਡੀਆ ਦੇ ਸੀਨੀਅਰ ਪ੍ਰੈਜ਼ੀਡੈਂਟ ਅਤੇ ਹੈੱਡ (ਸੇਲਜ਼ ਅਤੇ ਮਾਰਕੀਟਿੰਗ) ਹਰਦੀਪ ਸਿੰਘ ਬਰਾੜ ਨੇ ਕਿਹਾ  ਕਿ ਹੁਣ ਤੱਕ ਲੋਕਾਂ ਕੋਲ ਆਪਣੇ ਮਨਪਸੰਦ ਕਾਰ ਬ੍ਰਾਂਡ ਤੋਂ ਇਲੈਕਟ੍ਰਿਕ ਵਾਹਨ ਖਰੀਦਣ ਦਾ ਵਿਕਲਪ ਨਹੀਂ ਸੀ। ਬਹੁਤ ਸਾਰੀਆਂ ਕੰਪਨੀਆਂ ਵਲੋਂ ਇਲੈਕਟ੍ਰਿਕ ਵਾਹਨ ਲਾਂਚ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਅਤੇ ਗਾਹਕ ਇਸ ਸੇਗਮੈਂਟ ਵਿਚ ਵਾਪਸ ਆਉਣਗੇ। ਓਧਰ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੇ ਪ੍ਰਬੰਧ ਨਿਰਦੇਸ਼ਕ ਹਿਸਾਸ਼ੀ ਤਾਕੇਉਚੀ ਨੇ ਪੁਸ਼ਟੀ ਕੀਤੀ ਕਿ ਹਰ ਨਿਰਮਾਤਾ ਸੋਚ ਰਿਹਾ ਹੈ ਕਿ ਭਾਰਤ ਵਿਚ ਇਲੈਕਟ੍ਰਿਕ ਵਾਹਨ ਬਾਜ਼ਾਰ ਨੂੰ ਕਿਵੇਂ ਫੈਲਾਇਆ ਜਾਵੇ ਅਤੇ ਕਿਵੇਂ ਲਿਆਂਦਾ ਜਾਵੇ। ਮੈਨੂੰ ਲੱਗਦਾ ਹੈ ਕਿ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਸੱਚਮੁੱਚ ਵਧੇਗੀ ਕਿਉਂਕਿ ਬਾਜ਼ਾਰ ਵਿਚ ਬਹੁਤ ਸਾਰੇ ਨਵੇਂ ਉਤਪਾਦ ਪੇਸ਼ ਕੀਤੇ ਜਾ ਰਹੇ ਹਨ। ਮਾਰੂਤੀ ਸੁਜ਼ੂਕੀ ਖੁਦ ਆਉਣ ਵਾਲੇ ਵਿੱਤੀ ਸਾਲ ਵਿਚ ਆਪਣੇ ਪਹਿਲੇ ਇਲੈਕਟ੍ਰਿਕ ਵਾਹਨ ਦੀ ਸ਼ੁਰੂਆਤ ਤੋਂ ਪਹਿਲਾਂ ਚੋਟੀ ਦੇ 100 ਸ਼ਹਿਰਾਂ ਵਿਚ ਹਰ 5-10 ਕਿਲੋਮੀਟਰ 'ਤੇ ਆਪਣੀਆਂ ਡੀਲਰਸ਼ਿਪਾਂ 'ਤੇ ਫਾਸਟ-ਚਾਰਜਰ ਲਗਾਉਣ 'ਤੇ ਵਿਚਾਰ ਕਰ ਰਹੀ ਹੈ।


 


author

Tanu

Content Editor

Related News