ਨਿਤਿਨ ਗਡਕਰੀ ਦਾ ਐਲਾਨ, ਆਟੋ ਨਿਰਮਾਤਾਵਾਂ ਨੂੰ ਬਣਾਉਣੀ ਪਵੇਗੀ ਬਾਇਓ ਨਾਲ ਚੱਲਣ ਵਾਲੀਆਂ ਗੱਡੀਆਂ

Saturday, Sep 25, 2021 - 10:51 AM (IST)

ਪੁਣੇ (ਭਾਸ਼ਾ) – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਅਗਲੇ 3 ਤੋਂ 4 ਮਹੀਨਿਆਂ ਵਿਚ ਇਕ ਹੁਕਮ ਜਾਰੀ ਕਰਨਗੇ, ਜਿਸ ਦੇ ਤਹਿਤ ਆਟੋ ਨਿਰਮਾਤਾਵਾਂ ਨੂੰ ਬਾਇਓ ਫਿਊਲ ਨਾਲ ਚੱਲਣ ਵਾਲੀ ਗੱਡੀ ਬਣਾਉਣੀ ਪਵੇਗੀ।

ਉਥੇ ਹੀ ਕਾਰਾਂ ਵਿਚ ‘ਬਾਇਓ ਫਿਊਲ ਇੰਜਨ’ ਲਗਾਉਣਾ ਜ਼ਰੂਰੀ ਕਰ ਦਿੱਤਾ ਜਾਵੇਗਾ। ਗਡਕਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਖਪਤ ਤੋਂ ਛੁਟਕਾਰਾ ਮਿਲੇ। ਐਥੇਨਾਲ ਨੂੰ ਅਪਣਾਉਣ ਵੱਲ ਵਧੇ ਅਤੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਤੋਂ ਛੁਟਕਾਰਾ ਮਿਲੇ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਪੁਣੇ ਵਿਚ ਇਕ ਫਲਾਈਓਵਰ ਦਾ ਨੀਂਹ ਪੱਥਰ ਰੱਖਣ ਲਈ ਆਯੋਜਿਤ ਪ੍ਰੋਗਰਾਮ ਵਿਚ ਬੋਲ ਰਹੇ ਸਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਸਨ। ਗਡਕਰੀ ਨੇ ਕਿਹਾ ਕਿ ਬੀ. ਐੱਮ. ਡਬਲਿਊ. ਮਰਸੀਡੀਜ਼ ਤੋਂ ਲੈ ਕੇ ਟਾਟਾ ਅਤੇ ਮਹਿੰਦਰਾ ਵਰਗੀਆਂ ਕਾਰ ਨਿਰਮਾਤਾ ਕੰਪਨੀਆਂ ਨੂੰ ਫਲੈਕਸ ਇੰਜਣ ਬਣਾਉਣ ਲਈ ਕਿਹਾ ਜਾਵੇਗਾ।

ਇਹ ਵੀ ਪੜ੍ਹੋ : 10 ਕਰੋੜ 'ਚ ਵਿਕਿਆ 1 ਰੁਪਏ ਦਾ ਦੁਰਲੱਭ ਸਿੱਕਾ, ਜਾਣੋ ਖ਼ਾਸੀਅਤ

ਗਡਕਰੀ ਨੇ ਕਿਹਾ ਕਿ ਉਨ੍ਹਾਂ ਬਜਾਜ ਅਤੇ ਟੀ. ਵੀ. ਐੱਸ. ਕੰਪਨੀਆਂ ਨੂੰ ਆਪਣੇ ਵਾਹਨਾਂ ਵਿਚ ਫਲੈਕਸ ਇੰਜਣ ਲਗਾਉਣ ਲਈ ਕਿਹਾ ਹੈ ਅਤੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਜਦੋਂ ਤੱਕ ਉਹ ਅਜਿਹਾ ਨਹੀਂ ਕਰਦੇ, ਉਦੋਂ ਤੱਕ ਉਨ੍ਹਾਂ ਨਾਲ ਸੰਪਰਕ ਨਾ ਕਰਨ। ‘ਫਲੈਕਸ ਫਿਊਲ’ ਜਾਂ ਲਚਕੀਲਾ ਈਂਧਨ, ਗੈਸੋਲੀਨ ਅਤੇ ਮੈਥੇਨਾਲ ਜਾਂ ਇਥੇਨਾਲ ਦੇ ਸੰਯੋਜਨ ਨਾਲ ਬਣਿਆ ਇਕ ਬਦਲਵਾਂ ਈਂਧਨ ਹੈ। ਗਡਕਰੀ ਨੇ ਕਿਹਾ ਕਿ ਮੇਰੀ ਇਕ ਇੱਛਾ ਹੈ। ਮੈਂ ਆਪਣੇ ਜੀਵਨਕਾਲ ਵਿਚ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੇ ਇਸਤੇਮਾਲ ਨੂੰ ਰੋਕਣਾ ਚਾਹੁੰਦਾ ਹਾਂ ਅਤੇ ਸਾਡੇ ਕਿਸਾਨ ਇਥੇਨਾਲ ਦੇ ਰੂਪ ਵਿਚ ਇਸ ਬਦਲ ਦੇ ਸਕਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਵਿਚ ਤਿੰਨ ਇਥੇਨਾਲ ਪੰਪ ਦਾ ਉਦਘਾਟਨ ਕੀਤਾ ਸੀ।

ਇਹ ਵੀ ਪੜ੍ਹੋ : ਭਾਰਤ ਛੱਡਣ ਤੋਂ ਪਹਿਲਾਂ ਵਿਵਾਦਾਂ 'ਚ Ford, ਡੀਲਰਾਂ ਨੇ ਲਗਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News