ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਕਰੇਗੀ 1,500 ਨਿਯੁਕਤੀਆਂ
Tuesday, Jan 05, 2021 - 09:30 AM (IST)
ਨਵੀਂ ਦਿੱਲੀ(ਭਾਸ਼ਾ) – ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਉਤਪਾਦਨ ਵਧਾਉਣ ਅਤੇ ਵਿਕਰੀ ਦੀ ਟੀਮ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਡੀਲਰ ਪਾਰਟਨਰ ਨਾਲ ਮਿਲ ਕੇ ਭਾਰਤ ’ਚ 1,500 ਨਿਯੁਕਤੀਆਂ ਕਰਨ ਵਾਲੀ ਹੈ।
ਕੰਪਨੀ ਨੇ ਹਾਲ ਹੀ ’ਚ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ. ਯੂ. ਵੀ.) ਮੈਗਨਾਈਟ ਨੂੰ ਬਾਜ਼ਾਰ ’ਚ ਉਤਾਰਿਆ ਹੈ। ਕੰਪਨੀ ਦੀ ਯੋਜਨਾ ਮੈਗਨਾਈਟ ਦਾ ਉਤਪਾਦਨ ਵਧਾਉਣ ਲਈ ਚੇਨਈ ਪਲਾਂਟ ’ਚ ਤੀਜੀ ਸ਼ਿਫਟ ਸ਼ੁਰੂ ਕਰਨ ਦੀ ਹੈ। ਕੰਪਨੀ ਮੈਗਨਾਈਟ ਦਾ ਉਤਪਾਦਨ ਹਾਲ ਹੀ ਦੇ ਪ੍ਰਤੀ ਮਹੀਨਾ ਕਰੀਬ 2,500 ਇਕਾਈ ਤੋਂ ਵਧਾ ਕੇ ਫਰਵਰੀ ਮਹੀਨੇ ਤੋਂ ਪ੍ਰਤੀ ਮਹੀਨਾ 3,500 ਤੋਂ 4000 ਇਕਾਈ ਕਰਨਾ ਚਾਹੁੰਦੀ ਹੈ।
ਇਹ ਵੀ ਪਡ਼੍ਹੋ - ਅਲੀਬਾਬਾ ਸਮੂਹ ਦਾ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ !
ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਸ਼੍ਰੀਵਾਸਤਵ ਨੇ ਇਕ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਅਸੀਂ ਪਲਾਂਟ ’ਚ ਤੀਜੀ ਸ਼ਿਫਟ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਇਸ ਲਈ ਅਸੀਂ ਪਲਾਂਟ ’ਚ 1000 ਲੋਕਾਂ ਨੂੰ ਨੌਕਰੀ ’ਤੇ ਰੱਖਣ ਵਾਲੇ ਹਾਂ। ਇਸ ਤੋਂ ਇਲਾਵਾ 500 ਹੋਰ ਲੋਕਾਂ ਨੂੰ ਕੰਪਨੀ ਦੇ ਡੀਲਰਸ਼ਿਪ ਲਈ ਨਿਯੁਕਤ ਕੀਤਾ ਜਾਏਗਾ, ਤਾਂ ਕਿ ਗਾਹਕਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਇਆ ਜਾ ਸਕੇ।
ਇਹ ਵੀ ਪਡ਼੍ਹੋ - 2020 'ਚ ਘਟੇ ਨਵੇਂ ਸਟਾਰਟਅਪ, ਇਸ ਸਾਲ 75 ਫ਼ੀਸਦੀ ਤੱਕ ਹੋ ਸਕਦੇ ਹਨ ਬੰਦ
ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।