1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ Nissan ਅਤੇ Datsun ਦੀਆਂ ਕਾਰਾਂ
Tuesday, Mar 27, 2018 - 07:30 PM (IST)
ਜਲੰਧਰ—ਜੇਕਰ ਤੁਸੀਂ ਵੀ ਨਿਸਾਨ ਜਾਂ ਡੈਟਸਨ ਦੀਆਂ ਕਾਰਾਂ ਖਰੀਦਣ ਦੀ ਮੰਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਕ ਬੁਰੀ ਖਬਰ ਹੈ। ਨਿਸਾਨ ਇੰਡੀਆ ਨੇ 1 ਅਪ੍ਰੈਲ ਤੋਂ ਆਪਣੀ ਨਿਸਾਨ ਅਤੇ ਡੈਟਸਨ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ 1 ਅਪ੍ਰੈਲ ਤੋਂ ਨਿਸਾਨ ਅਤੇ ਡੈਟਸਨ ਬ੍ਰਾਂਡ ਦੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ 'ਚ 2 ਫੀਸਦੀ ਦਾ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਨਿਸਾਨ ਬ੍ਰਾਂਡ ਦੇ ਤਹਿਤ ਭਾਰਤ 'ਚ ਮਾਈਕਰਾ, ਸਨੀ ਅਤੇ ਡੈਟਸਨ ਬ੍ਰਾਂਡ ਤਹਿਤ ਟੇਨਾਰੋ, ਡੈਟਸਨ ਗੋ, go+ ਅਤੇ ਰੈੱਡੀ- go ਕਾਰਾਂ ਵਿਕਦੀਆਂ ਹਨ। ਨਿਸਾਨ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਈਰੈਕਟਰ ਜੋਰੇਮ ਸੈਗਟ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਇਨਪੁੱਟ ਕਾਸਟ 'ਚ ਵਾਧੇ ਕਾਰਨ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹੈ ਜੋ ਕਿ 1 ਅਪ੍ਰੈਲ 2018 ਤੋਂ ਲਾਗੂ ਹੋਵੇਗਾ।
