ਬ੍ਰਿਟੇਨ 'ਚ ਨੀਰਵ ਮੋਦੀ ਦਾ ਰਿਮਾਂਡ 19 ਸਤੰਬਰ ਤੱਕ ਵਧਿਆ

08/22/2019 4:23:35 PM

ਲੰਡਨ — ਪੰਜਾਬ ਨੈਸ਼ਨਲ ਬੈਂਕ ਨਾਲ ਅਰਬਾਂ ਦੀ ਧੋਖਾਧੜੀ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੀ ਹਿਰਾਸਤ ਮਿਆਦ(ਰਿਮਾਂਡ) 19 ਸਤੰਬਰ ਤੱਕ ਲਈ ਵਧਾ ਦਿੱਤੀ ਗਈ ਹੈ। ਬ੍ਰਿਟੇਨ ਦੀ ਵੈਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਨੇ ਵੀਡੀਓ ਲਿੰਕ ਦੇ ਜ਼ਰੀਏ ਇਸ ਮਾਮਲੇ ਦੀ ਸੁਣਵਾਈ ਕੀਤੀ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਕਰੀਬ 2 ਅਰਬ ਡਾਲਰ ਦੀ ਬੈਂਕ ਧੋਖਾਧੜੀ ਦੇ ਮਾਮਲੇ 'ਚ ਭਾਰਤ 'ਚ ਲੋੜੀਂਦਾ ਹੈ। ਮੋਦੀ ਨੂੰ ਮਾਰਚ ਦੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇਂ ਤੋਂ ਬਿਟ੍ਰੇਨ ਦੀ ਜੇਲ 'ਚ ਕੈਦ ਹੈ।

ਵੀਡੀਓ ਲਿੰਕ ਜ਼ਰੀਏ ਹੋਈ ਪੇਸ਼ੀ

ਬ੍ਰਿਟੇਨ ਦੇ ਕਾਨੂੰਨ ਦੇ ਆਧਾਰ 'ਤੇ ਮੋਦੀ ਨੂੰ ਹਰ 4 ਹਫਤੇ ਦੇ ਬਾਅਦ ਹਿਰਾਸਤ ਦੀ ਮਿਆਦ ਨੂੰ ਵਧਾਉਣ ਲਈ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਪਿਛਲੀ ਪੇਸ਼ੀ 'ਚ ਜਸਟਿਸ ਐਮਾ ਅਰਬਥਨਾਟ ਨੇ ਸੰਕੇਤ ਦਿੱਤੇ ਸਨ ਕਿ ਦੋਵੇਂ ਪੱਖ ਹਲਾਵਗੀ ਲਈ ਪੰਜ ਦਿਨ ਦੀ ਸੁਣਵਾਈ 'ਤੇ ਜਲਦੀ ਸਹਿਮਤ ਹੋ ਸਕਦੇ ਹਨ। 
ਜ਼ਮਾਨਤ ਪਟੀਸ਼ਨ ਰੱਦ

ਸੁਣਵਾਈ ਦੌਰਾਨ ਇਸ ਮਾਮਲੇ ਨਾਲ ਸਬੰਧਿਤ ਸਾਰੇ ਦਸਤਾਵੇਜ਼ 8 ਅਪ੍ਰੈਲ ਤੱਕ ਅਦਾਲਤ ਨੂੰ ਸੌਂਪ ਦਿੱਤੇ ਜਾਣ ਦਾ ਅੰਦਾਜ਼ਾ ਲਗਾਇਆ ਸੀ। ਇਸ ਤੋਂ ਪਹਿਲਾਂ ਪਿਛਲੀ ਹਾਜ਼ਰੀ ਵਿੱਚ ਚੀਫ਼ ਜਸਟਿਸ ਏਮਾ ਅਰਭਨੋਟ ਨੇ ਸੰਕੇਤ ਦਿੱਤਾ ਸੀ ਕਿ ਦੋਵੇਂ ਧਿਰਾਂ ਛੇਤੀ ਹੀ ਹਵਾਲਗੀ ਲਈ ਪ੍ਰਸਤਾਵਿਤ ਪੰਜ ਦਿਨਾਂ ਦੀ ਸੁਣਵਾਈ ‘ਤੇ ਸਹਿਮਤ ਹੋ ਸਕਦੀਆਂ ਹਨ। ਇਹ ਸੁਣਵਾਈ ਵੀ ਵੀਡੀਓ ਲਿੰਕ ਰਾਹੀਂ ਕੀਤੀ ਗਈ। ਅਦਾਲਤ ਨੇ ਪਹਿਲਾਂ ਵੀ ਕਈ ਵਾਰ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਪਿਛਲੇ ਮਹੀਨੇ ਬ੍ਰਿਟੇਨ ਦੀ ਹਾਈ ਕੋਰਟ ਨੇ ਵੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਹ ਉਸਦੀ ਚੌਥੀ ਜ਼ਮਾਨਤ ਪਟੀਸ਼ਨ ਸੀ। ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਇਹ ਨੀਰਵ ਮੋਦੀ ਦੀ ਦੂਜੀ ਹਾਜ਼ਰੀ ਹੈ।


Related News