ਦਸੰਬਰ 2023 ''ਚ 18,000 ਅੰਕ ''ਤੇ ਸੀਮਿਤ ਰਹਿ ਸਕਦਾ ਹੈ ਨਿਫਟੀ : UBS

Tuesday, Dec 20, 2022 - 02:19 PM (IST)

ਮੁੰਬਈ : ਸਵਿਸ ਬ੍ਰੋਕਰੇਜ ਫਰਮ ਯੂ.ਬੀ.ਐੱਸ. ਸਕਿਓਰਿਟੀਜ਼ ਨੇ ਸ਼ੇਅਰਾਂ 'ਚ ਪਰਿਵਾਰਾਂ ਦੇ ਨਿਵੇਸ਼ 'ਚ ਗਿਰਾਵਟ ਆਉਣ, ਵਿਦੇਸ਼ੀ ਪੂੰਜੀ ਦੀ ਨਿਕਾਸੀ ਜਾਰੀ ਰਹਿਣ ਅਤੇ ਵਧਦੀਆਂ ਬੈਂਕ ਵਿਆਜ ਦਰਾਂ ਨੂੰ ਦੇਖਦੇ ਹੋਏ ਨਿਫਟੀ ਲਈ ਅਗਲੇ ਸਾਲ ਦਾ ਟੀਚਾ ਘਟਾਉਂਦੇ ਹੋਏ 18,000 ਕਰ ਦਿੱਤਾ ਹੈ।
ਯੂ.ਬੀ.ਐੱਸ. ਸਕਿਓਰਿਟੀਜ਼ ਇੰਡੀਆ ਦੇ ਰਣਨੀਤਕ ਸੁਨੀਲ ਤਿਰੂਮਲਈ ਨੇ ਸੋਮਵਾਰ ਨੂੰ ਇਕ ਰਿਪੋਰਟ 'ਚ ਕਿਹਾ ਕਿ ਐੱਨ.ਐੱਸ.ਈ ਬੈਂਚਮਾਰਕ ਨਿਫਟੀ ਦਸੰਬਰ 2023 'ਚ 18,000 ਦੇ ਪੱਧਰ ਤੱਕ ਸੀਮਤ ਰਹਿ ਸਕਦਾ ਹੈ, ਜੋ ਕਿ ਮੌਜੂਦਾ ਨਿਫਟੀ ਪੱਧਰ ਤੋਂ ਵੀ ਚਾਰ ਫੀਸਦੀ ਹੇਠਾਂ ਹੈ। ਨਿਫਟੀ ਸੋਮਵਾਰ ਨੂੰ 151 ਅੰਕਾਂ ਦੇ ਵਾਧੇ ਨਾਲ 18,452 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਪਿਛਲੇ ਹਫਤੇ ਦੇ ਆਖਰੀ ਦੋ ਕਾਰੋਬਾਰੀ ਦਿਨਾਂ 'ਚ ਇਸ 'ਚ ਦੋ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਬ੍ਰੋਕਰੇਜ ਫਰਮ ਨੇ ਕਿਹਾ ਕਿ ਅਗਲੇ ਸਾਲ ਦਸੰਬਰ 'ਚ ਨਿਫਟੀ ਦਾ ਉਪਰਲਾ ਪੱਧਰ 19,700 ਜਦਕਿ ਹੇਠਲਾ ਪੱਧਰ 15,800 ਅੰਕ ਰਹਿ ਸਕਦਾ ਹੈ। ਇਸ ਤਰ੍ਹਾਂ ਨਿਫਟੀ ਦਾ ਆਧਾਰ 18,000 ਅੰਕਾਂ 'ਤੇ  ਰਹਿਣ ਦਾ ਅਨੁਮਾਨ ਹੈ। ਹਾਲਾਂਕਿ, ਯੂ.ਬੀ.ਐੱਸ. ਸਕਿਓਰਿਟੀਜ਼ ਬੀ.ਐੱਸ.ਈ. ਦੇ ਸੂਚਕਾਂਕ ਸੈਂਸੈਕਸ ਲਈ ਆਪਣਾ ਟੀਚਾ ਜਾਰੀ ਨਹੀਂ ਕਰਦਾ ਹੈ। ਤਿਰੂਮਲਈ ਨੇ ਕਿਹਾ ਕਿ ਅਗਲੇ 12 ਮਹੀਨਿਆਂ 'ਚ ਬਾਜ਼ਾਰ ਦੀ ਦਿਸ਼ਾ 'ਤੇ ਮੁੱਲਾਂਕਣ 'ਚ ਹੋਣ ਵਾਲੇ ਬਦਲਾਵਾਂ ਦਾ ਅਸਰ ਪਵੇਗਾ।


Aarti dhillon

Content Editor

Related News