ਵਿਗਿਆਪਨ ’ਚ ਮੂਵੀ ਅਤੇ ਮਨੋਰੰਜਨ ਚੈਨਲਾਂ ਨੂੰ ਪਛਾੜ ਨਿਊਜ਼ ਚੈਨਲਜ਼ ਨਿਕਲੇ ਅੱਗੇ

Sunday, Apr 25, 2021 - 10:09 AM (IST)

ਮੁੰਬਈ (ਇੰਟ.) – ਰੇਟਿੰਗ ਰੱਦ ਕੀਤੇ ਜਾਣ ਦੇ ਬਾਵਜੂਦ ਸਮਾਚਾਰ ਚੈਨਲਾਂ ’ਤੇ ਦਿਖਾਏ ਜਾਣ ਵਾਲੇ ਵਿਗਿਆਪਨਾਂ ਦੀ ਮਾਤਰਾ ’ਚ ਜਨਵਰੀ-ਮਾਰਚ ਦੌਰਾਨ ਸਾਲਾਨਾ ਆਧਾਰ ’ਤੇ ਸਭ ਤੋਂ ਵੱਧ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬ੍ਰਾਡਕਾਸਟ ਆਡੀਐਂਸ ਰਿਸਰਚ ਕਾਊਂਸਲ (ਬਾਰਕ) ਨੇ ਉਕਤ ਗੱਲ ਕਹੀ। ਬਾਰਕ ਨੇ ਕਿਹਾ ਕਿ ਦੇਸ਼ ਦੇ ਟੈਲੀਵਿਜ਼ਨ ਨੈੱਟਵਰਕ ’ਤੇ ਵਿਗਿਆਪਨਾਂ ਦੀ ਮਾਤਰਾ ਜਨਵਰੀ-ਮਾਰਚ ਮਿਆਦ ’ਚ 45.6 ਕਰੋੜ ਸਕਿੰਟ ਰਹੀ। ਸਾਲ 2018 ਤੋਂ ਬਾਅਦ ਕਿਸੇ ਵੀ ਤਿਮਾਹੀ ’ਚ ਇਹ ਮਾਤਰਾ ਸਭ ਤੋਂ ਵੱਧ ਹੈ।

ਪਰਿਸ਼ਦ ਨੇ ਟੀ. ਆਰ. ਪੀ. ਲਈ ਨਕਦੀ ਦਿੱਤੇ ਜਾਣ ਵਿਵਾਦ ਤੋਂ ਬਾਅਦ ਸਮਾਚਾਰ ਚੈਨਲਾਂ ’ਤੇ ਦਰਸ਼ਕਾਂ ਦੀ ਗਿਣਤੀ ਦੇ ਹਿਸਾਬ ਨਾਲ ਰੇਟਿੰਗ ਰੱਦ ਕਰ ਦਿੱਤੀ ਸੀ। ਅਜਿਹਾ ਮੰਨਿਆ ਜਾਂਦਾ ਸੀ ਕਿ ਰੇਟਿੰਗ ਇਕ ਅਹਿਮ ਪਹਿਲੂ ਹੈ, ਜਿਸ ’ਤੇ ਬ੍ਰਾਂਡ ਟੀ. ਵੀ. ਨੈੱਟਵਰਕ ’ਤੇ ਵਿਗਿਆਪਨ ਦੇਣ ਤੋਂ ਪਹਿਲਾ ਗੌਰ ਕਰਦਾ ਹੈ। ਬਾਰਕ ਮੁਤਾਬਕ ਸਮਾਚਾਰ ਚੈਨਲਾਂ ਦੇ ਮਾਮਲੇ ’ਚ ਵਿਗਿਆਪਨ ਮਾਤਰਾ ’ਚ ਸਭ ਤੋਂ ਵੱਧ 25 ਫੀਸਦੀ ਦਾ ਉਛਾਲ ਆਇਆ। ਉਸ ਤੋਂ ਬਾਅਦ ਮੂਵੀ ਚੈਨਲਾਂ ਦਾ ਸਥਾਨ ਰਿਹਾ, ਜਿਸ ’ਤੇ 23 ਫੀਸਦੀ ਦਾ ਉਛਾਲ ਆਇਆ। ਉਥੇ ਹੀ ਦੂਜੇ ਮਨੋਰੰਜਨ ਚੈਨਲਾਂ ’ਤੇ ਵਿਗਿਆਪਨ ਮਾਤਰਾ ’ਚ 21 ਫੀਸਦੀ ਦਾ ਉਛਾਲ ਆਇਆ।

ਇਹ ਵੀ ਪੜ੍ਹੋ : ਟੈਕਸ ਦਾਤਿਆਂ ਨੂੰ ਵੱਡੀ ਰਾਹਤ! ਸਰਕਾਰ ਨੇ 'ਵਿਵਾਦ ਤੋਂ ਵਿਸ਼ਵਾਸ' ਸਕੀਮ ਦੀ ਡੈਡਲਾਈਨ ਵਧਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News