ਨਵਾਂ ਸਾਲ ਆਟੋ ਸੈਕਟਰ ਲਈ ਸ਼ੁੱਭ, 14 ਫੀਸਦੀ ਦਾ ਉਛਾਲ, 18,26,669 ਗੱਡੀਆਂ ਦੀ ਹੋਈ ਵਿਕਰੀ
Tuesday, Feb 07, 2023 - 12:52 PM (IST)

ਨਵੀਂ ਦਿੱਲੀ (ਭਾਸ਼ਾ) – ਨਵਾਂ ਸਾਲ ਆਟੋ ਸੈਕਟਰ ਲਈ ਬਹੁਤ ਸ਼ੁੱਭ ਨਜ਼ਰ ਆ ਰਿਹਾ ਹੈ। ਸਾਲ ਦੇ ਪਹਿਲੇ ਹੀ ਮਹੀਨੇ ’ਚ ਯਾਤਰੀ ਵਾਹਨਾਂ ਦੇ ਨਾਲ-ਨਾਲ ਕਮਰਸ਼ੀਅਲ ਵਾਹਨਾਂ ਦੀ ਵਿਕਰੀ ’ਚ ਵੀ ਜ਼ਬਰਦਸਤ ਗ੍ਰੋਥ ਦੇਖਣ ਨੂੰ ਮਿਲੀ ਹੈ। ਯਾਤਰੀ ਵਾਹਨਾਂ, ਦੋਪਹੀਆ ਅਤੇ ਟਰੈਕਟਰਾਂ ਦੀ ਜਨਵਰੀ ’ਚ ਕੁੱਲ ਪ੍ਰਚੂਨ ਵਿਕਰੀ ’ਚ 14 ਫੀਸਦੀ ਦਾ ਉਛਾਲ ਦੇਖਿਆ ਗਿਆ ਹੈ। ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਇਸ ਸਬੰਧ ’ਚ ਜਾਣਕਾਰੀ ਦਿੱਤੀ। ਫਾਡਾ ਵਲੋਂ ਮਿਲੀ ਜਾਣਕਾਰੀ ਮੁਤਾਬਕ ਜਨਵਰੀ, 2023 ’ਚ ਵੱਖ-ਵੱਖ ਕੈਟਾਗਰੀ ਦੇ ਵ੍ਹੀਕਲਸ ਦੀ ਕੁੱਲ ਵਿਕਰੀ ਵਧ ਕੇ 18,26,669 ਇਕਾਈ ’ਤੇ ਪਹੁੰਚ ਗਈ। ਉੱਥੇ ਹੀ ਜਨਵਰੀ, 2022 ਦੇ ਅੰਕੜਿਆਂ ਦੇ ਨਜ਼ਰ ਮਾਰੀ ਜਾਵੇ ਤਾਂ ਇਹ 16,08,505 ਯੂਨਿਟਸ ਦਾ ਹੀ ਰਿਹਾ ਸੀ। ਇਕ ਮਹੀਨੇ ’ਚ 3 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਜਨਵਰੀ ’ਚ ਯਾਤਰੀ ਵ੍ਹੀਕਲਸ ਦਾ ਰਜਿਸਟ੍ਰੇਸ਼ਨ 22 ਫੀਸਦੀ ਵਧ ਕੇ 3,40,220 ਇਕਾਈ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਹੋ ਸਕਦੈ ਭਾਰੀ ਨੁਕਸਾਨ
ਇਕ ਸਾਲ ਇਸ ਦੌਰਾਨ ਯਾਤਰੀ ਵਾਹਨਾਂ ਦਾ ਰਜਿਸਟ੍ਰੇਸ਼ਨ 2,79,050 ਯੂਨਿਟਸ ਦਾ ਸੀ। ਇਸ ਤਰ੍ਹਾਂ ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਮਹੀਨੇ ਵਧ ਕੇ 12,65,069 ਇਕਾਈ ਹੋ ਗਈ ਜਦ ਕਿ ਜਨਵਰੀ 2022 ’ਚ ਇਹ ਅੰਕੜਾ 11,49,351 ਯੂਟਿਨਸ ਦਾ ਸੀ। ਇਸ ਤਰ੍ਹਾਂ ਦੋਪਹੀਆ ਵਾਹਨਾਂ ਦੀ ਵਿਕਰੀ ’ਚ 10 ਫੀਸਦੀ ਦਾ ਵਾਧਾ ਹੋਇਆ। ਸਮੀਖਿਆ ਅਧੀਨ ਮਿਆਦ ’ਚ ਤਿੰਨ ਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 59 ਫੀਸਦੀ ਵਧ ਕੇ 41,487 ਇਕਾਈ ’ਤੇ ਪਹੁੰਚ ਗਈ। ਉੱਥੇ ਹੀ ਕਮਰਸ਼ੀਅਲ ਵਾਹਨਾਂ ਦੀ ਰਜਿਸਟ੍ਰੇਸ਼ਨ 16 ਫੀਸਦੀ ਵਧ ਕੇ 82,428 ਇਕਾਈ ’ਤੇ ਪਹੁੰਚ ਗਈ। ਜਨਵਰੀ 2022 ’ਚ ਕਮਰਸ਼ੀਅਲ ਵਾਹਨਾਂ ਦੀ ਵਿਕਰੀ 70,853 ਇਕਾਈ ਰਹੀ ਸੀ। ਇਸ ਤਰ੍ਹਾਂ ਟਰੈਕਟਰ ਵਿਕਰੀ ਪਿਛਲੇ ਮਹੀਨੇ 8 ਫੀਸਦੀ ਵਧ ਕੇ 73,156 ਇਕਾਈ ਹੋ ਗਈ। ਜਨਵਰੀ 2022 ’ਚ ਇਹ ਅੰਕੜਾ 67,764 ਇਕਾਈ ਰਿਹਾ ਸੀ।
ਇਹ ਵੀ ਪੜ੍ਹੋ : ਭਾਰਤ ਦੀ ਸਭ ਤੋਂ ਵੱਡੀ ਡੀਲ! ਮੁੰਬਈ 'ਚ 1200 ਕਰੋੜ 'ਚ ਵੇਚੇ ਗਏ 23 ਫਲੈਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।