ਨਵੇਂ ਟੈਕਸ ਸੁਧਾਰਾਂ ਦਾ ਐਲਾਨ ਅਗਲੇ ਹਫਤੇ : ਅਮਰੀਕੀ ਅਧਿਕਾਰੀ

Friday, Aug 25, 2017 - 03:38 PM (IST)

ਨਵੇਂ ਟੈਕਸ ਸੁਧਾਰਾਂ ਦਾ ਐਲਾਨ ਅਗਲੇ ਹਫਤੇ : ਅਮਰੀਕੀ ਅਧਿਕਾਰੀ

ਵਾਸ਼ਿੰਗਟਨ—ਅਮਰੀਕਾ 'ਚ ਨਵੇਂ ਟੈਕਸ ਸੁਧਾਰਾਂ ਦਾ ਐਲਾਨ ਅਗਲੇ ਹਫਤੇ ਹੋ ਸਕਦਾ ਹੈ। ਵ੍ਹਾਈਟ ਹਾਊਸ ਦੀ ਇਕ ਸਾਬਕਾ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਰਥਿਕ ਮੁੱਦਿਆਂ 'ਤੇ ਡੋਨਾਲਡ ਟਰੰਪ ਅਮਰੀਕਾ ਦੇ ਸਭ ਤੋਂ ਮਜ਼ਬੂਤ ਰਾਸ਼ਟਰਪਤੀ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਟਰੰਪ ਆਰਥਿਕ ਮੁੱਦਿਆਂ 'ਤੇ ਸਭ ਤੋਂ ਮਜ਼ਬੂਤ ਰਾਸ਼ਟਰਪਤੀ ਹਨ। ਇਹੀਂ ਕਾਰਨ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆਹੈ 10 ਲੱਖ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਸੈਂਡਰਸ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਦੀ ਦਰ 16 ਸਾਲ ਦੇ ਹੇਠਲੇ ਪੱਧਰ 'ਤੇ ਹੈ। ਸ਼ੇਅਰ ਬਾਜ਼ਾਰ ਆਪਣੇ ਸਰਵਕਾਲਿਕ ਉੱਚ ਪੱਧਰ 'ਤੇ ਹੈ। ਟਰੰਪ ਰੋਜ਼ਗਾਰ ਸਿਰਜਨ ਅਤੇ ਆਰਥਿਕ ਵਾਧੇ ਨੂੰ ਲੈ ਕੇ ਪ੍ਰਤੀਬੰਧ ਹੈ। ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿ ਨਵੇਂ ਟੈਕਸ ਸੁਧਾਰਾਂ ਦਾ ਐਲਾਨ ਅਗਲੇ ਹਫਤੇ ਤੱਕ ਹੋ ਸਕਦਾ ਹੈ।


Related News