ਅੰਮ੍ਰਿਤਸਰ-ਕੋਲਕਾਤਾ ਦੀ ਨਵੀਂ ਉਡਾਣ ਸ਼ੁਰੂ

Sunday, Dec 01, 2019 - 08:20 PM (IST)

ਅੰਮ੍ਰਿਤਸਰ-ਕੋਲਕਾਤਾ ਦੀ ਨਵੀਂ ਉਡਾਣ ਸ਼ੁਰੂ

ਅੰਮ੍ਰਿਤਸਰ (ਇੰਦਰਜੀਤ)-ਅੰਮ੍ਰਿਤਸਰ ਕੌਮਾਂਤਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਅੱਜ ਅੰਮ੍ਰਿਤਸਰ ਤੋਂ ਕੋਲਕਾਤਾ ਦੀ ਸਿੱਧੀ ਉਡਾਣ ਸ਼ੁਰੂ ਹੋਈ ਹੈ। ਪਹਿਲੇ ਦਿਨ ਦੀ ਇਹ ਉਡਾਣ ਅੱਜ ਮੁਸਾਫਿਰਾਂ ਨਾਲ ਫੁੱਲ ਹੋ ਕੇ ਗਈ। ਜਾਣਕਾਰੀ ਮੁਤਾਬਕ ਇੰਡੀਗੋ ਏਅਰਲਾਈਨ ਦੇ ਜਹਾਜ਼ ਨੇ ਐਤਵਾਰ ਪਹਿਲੇ ਦਿਨ 180 ਹਵਾਈ ਮੁਸਾਫਿਰਾਂ ਨੂੰ ਲੈ ਕੇ ਉਡਾਣ ਭਰੀ। ਏਅਰਲਾਈਨ ਵੱਲੋਂ ਪਤਾ ਲੱਗਾ ਹੈ ਕਿ ਕੋਲਕਾਤਾ ਏਅਰਪੋਰਟ ’ਤੇ ਇਹ ਉਡਾਣ ਅੱਜ ਦੁਪਹਿਰ 1.25 ’ਤੇ ਪੁੱਜੀ।

ਦੱਸਦੇ ਚੱਲੀਏ ਕਿ ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਉਡਾਣ ਅੰਮ੍ਰਿਤਸਰ ਤੋਂ ਪਟਨਾ ਤੋਂ ਹੋ ਕੇ ਕੋਲਕਾਤਾ ਪੁੱਜਦੀ ਹੈ। ਉਥੇ ਹੀ ਇੰਡੀਗੋ ਏਅਰਲਾਈਨ ਦੀ ਨਵੀਂ ਉਡਾਣ ਅੰਮ੍ਰਿਤਸਰ ਤੋਂ ਸਿੱਧੀ ਕੋਲਕਾਤਾ ਨੂੰ ਸ਼ੁਰੂ ਕੀਤੀ ਗਈ ਹੈ। ਉਕਤ ਨਵੀਂ ਉਡਾਣ ਅੰਮ੍ਰਿਤਸਰ ਏਅਰਪੋਰਟ ਤੋਂ ਰੋਜ਼ਾਨਾ ਜਾਵੇਗੀ।

ਇਸ ਉਡਾਣ ਦੇ ਸ਼ੁਰੂ ਹੋਣ ਨਾਲ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਦੇ ਦੂਜੇ ਟੂਰਿਸਟ ਪਲੇਸ ਨੂੰ ਜਾਣ ਵਾਲੇ ਮੁਸਾਫਿਰਾਂ ਨੂੰ ਕੋਲਕਾਤਾ ਦੀ ਸਿੱਧੀ ਉਡਾਣ ਦੀ ਸਹੂਲਤ ਮਿਲੇਗੀ, ਉਥੇ ਹੀ ਅੰਮ੍ਰਿਤਸਰ ਦੇ ਟੂਰਿਜ਼ਮ ’ਚ ਵਾਧਾ ਹੋਵੇਗੀ। ਇਸ ਦੇ ਨਾਲ-ਨਾਲ ਅੰਮ੍ਰਿਤਸਰ-ਕੋਲਕਾਤਾ ਦੇ ਵਪਾਰ ’ਚ ਵੀ ਕਾਫੀ ਲਾਭ ਮਿਲਣ ਦੀ ਸੰਭਾਵਨਾ ਹੈ। ਵਪਾਰ ਮੰਡਲ ਦੇ ਪ੍ਰਧਾਨ ਮੰਤਰੀ ਸਮੀਰ ਜੈਨ ਦਾ ਕਹਿਣਾ ਹੈ ਕਿ ਇਸ ਉਡਾਣ ਦਾ ਅੰਮ੍ਰਿਤਸਰ ਤੋਂ ਇਲਾਵਾ ਇਸ ਦੇ ਨਜ਼ਦੀਕੀ ਸਥਾਨਾਂ ਜਿਵੇਂ ਬਟਾਲਾ, ਗੁਰਦਾਸਪੁਰ, ਪਠਾਨਕੋਟ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਚੰਬੇ-ਡਲਹੌਜ਼ੀ ਦੇ ਲੋਕ ਵੀ ਲਾਭ ਲੈ ਸਕਣਗੇ।


author

Karan Kumar

Content Editor

Related News