ਕਿਸਾਨਾਂ ਨੂੰ ਜ਼ਿਆਦਾ ਜਾਣਕਾਰੀ ਲਈ ਨਵਾਂ ਈ-ਨਾਮ ਐਪ ਜਾਰੀ

02/22/2018 1:27:21 AM

ਨਵੀਂ ਦਿੱਲੀ-ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਸਾਨਾਂ ਦੇ ਉਤਪਾਦਾਂ ਨੂੰ ਵਧੀਆ ਬਾਜ਼ਾਰ ਮੁੱਲ ਦਿਵਾਉਣ ਲਈ 6 ਨਵੇਂ ਫੀਚਰਸ ਨਾਲ ਲੈਸ ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਨਾਮ) ਮੋਬਾਇਲ ਐਪ ਨੂੰ ਅੱਜ ਇੱਥੇ ਜਾਰੀ ਕੀਤਾ।  ਸਿੰਘ ਨੇ ਕਿਹਾ ਕਿ ਇਸ ਐਪ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਕਿਸਾਨ ਘਰ ਬੈਠੇ ਆਪਣੇ ਉਤਪਾਦ ਦੇ ਬਾਜ਼ਾਰ ਮੁੱਲ ਦੀ ਨਵੀਂ ਜਾਣਕਾਰੀ ਪ੍ਰਾਪਤ ਕਰ ਸਕਣਗੇ ਤੇ ਬਾਜ਼ਾਰ 'ਚ ਰਜਿਸਟ੍ਰੇਸ਼ਨ ਵੀ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਈ-ਨਾਮ ਵੈੱਬਸਾਈਟ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਤਮਿਲ, ਤੇਲਗੂ, ਬੰਗਲਾ ਤੇ ਉੜੀਆ ਭਾਸ਼ਾ 'ਚ ਮੁਹੱਈਆ ਹੈ ਅਤੇ ਇਸ ਨਾਲ ਹੋਰ ਖੇਤਰੀ ਭਾਸ਼ਾਵਾਂ ਨੂੰ ਜੋੜਿਆ ਜਾਵੇਗਾ।


Related News