ਜੂਨ ਦੇ ਅੱਧ ਤੱਕ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ’ਚ 45 ਫੀਸਦੀ ਦਾ ਉਛਾਲ, ਹੁਣ ਤੱਕ 3.39 ਲੱਖ ਕਰੋੜ ਦੀ ਵਸੂਲੀ

06/18/2022 11:27:57 AM

ਨਵੀਂ ਦਿੱਲੀ (ਭਾਸ਼ਾ) – ਪੇਸ਼ਗੀ ਟੈਕਸ ਕੁਲੈਕਸ਼ਨ ਚੰਗਾ ਰਹਿਣ ਨਾਲ ਚਾਲੂ ਵਿੱਤੀ ਸਾਲ ’ਚ ਜੂਨ ਦੇ ਅੱਧ ਤੱਕ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ (ਸਿੱਧੀ ਟੈਕਸ ਕੁਲੈਕਸ਼ਨ) 45 ਫੀਸਦੀ ਵਧ ਕੇ 3.39 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਇਸ ਦੌਰਾਨ 3.39 ਲੱਖ ਕਰੋੜ ਰੁਪਏ ਦੇ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ’ਚ ਕਾਰਪੋਰੇਟ ਟੈਕਸ (ਸੀ. ਆਈ. ਟੀ.) ਦੀ ਹਿੱਸੇਦਾਰੀ 1.70 ਲੱਖ ਕਰੋੜ ਰੁਪਏ ਰਹੀ। ਇਸ ਤੋਂ ਇਲਾਵਾ ਸਕਿਓਰਿਟੀ ਲੈਣ-ਦੇਣ ਟੈਕਸ (ਐੱਸ. ਟੀ. ਟੀ.) ਸਮੇਤ ਨਿੱਜੀ ਇਨਕਮ ਟੈਕਸ (ਪੀ. ਆਈ. ਟੀ.) ਦੇ ਰੂਪ ’ਚ 1.67 ਲੱਖ ਕਰੋੜ ਰੁਪਏ ਤੋਂ ਵੱਧ ਕੁਲੈਕਸ਼ਨ ਹੋਈ।

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ ਕਿਹਾ ਕਿ ਵਿੱਤੀ ਸਾਲ 2022-23 ਲਈ 16 ਜੂਨ 2022 ਤੱਕ ਡਾਇਰੈਕਟ ਟੈਕਸ ਕੁਲੈਕਸ਼ਨ ਦੇ ਅੰਕੜੇ ਦੱਸਦੇ ਹਨ ਕਿ ਸ਼ੁੱਧ ਕੁਲੈਕਸ਼ਨ ਵਧ ਕੇ 3,39,225 ਕਰੋੜ ਰੁਪਏ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 2,33,651 ਕਰੋੜ ਰੁਪਏ ਸੀ। ਇਸ ਤਰ੍ਹਾਂ ਇਸ ’ਚ 45 ਫੀਸਦੀ ਦਾ ਵਾਧਾ ਹੋਇਆ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਪੇਸ਼ਗੀ ਟੈਕਸ ਕੁਲੈਕਸ਼ਨ 1.01 ਲੱਖ ਕਰੋੜ ਰੁਪਏ ਰਹੀ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 75,783 ਕਰੋੜ ਰੁਪਏ ਸੀ। ਇਸ ਤਰ੍ਹਾਂ ਇਸ ’ਚ 33 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ।


Harinder Kaur

Content Editor

Related News