ਨੈਸਲੇ ਇੰਡੀਆ ਦਾ ਮਾਰਚ ਤਿਮਾਹੀ ’ਚ ਮੁਨਾਫਾ 24.7 ਫੀਸਦੀ ਵਧ ਕੇ 736.64 ਕਰੋੜ ਰੁਪਏ ’ਤੇ
Wednesday, Apr 26, 2023 - 10:04 AM (IST)

ਨਵੀਂ ਦਿੱਲੀ–ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਬਣਾਉਣ ਵਾਲੀ ਕੰਪਨੀ ਨੈਸਲੇ ਇੰਡੀਆ ਲਿਮਟਿਡ ਦਾ 31 ਮਾਰਚ 2023 ਨੂੰ ਖਤਮ ਤਿਮਾਹੀ ’ਚ ਸ਼ੁੱਧ ਲਾਭ 24.69 ਫੀਸਦੀ ਵਧ ਕੇ 736.64 ਕਰੋੜ ਰੁਪਏ ਰਿਹਾ ਹੈ। ਇਹ ਕੰਪਨੀ ਜਨਵਰੀ-ਦਸੰਬਰ ਦੇ ਵਿੱਤੀ ਸਾਲ ਦੀ ਪਾਲਣਾ ਕਰਦੀ ਹੈ। ਪਿਛਲੇ ਸਾਲ ਇਸੇ ਤਿਮਾਹੀ ’ਚ ਉਸ ਨੂੰ 590.77 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਉਸ ਦੀ ਸ਼ੁੱਧ ਵਿਕਰੀ 20.43 ਫੀਸਦੀ ਵਧ ਕੇ 4,808.40 ਕਰੋੜ ਰੁਪਏ ਰਹੀ ਹੈ ਜੋ ਪਿਛਲੇ ਸਾਲ ਇਸੇ ਤਿਮਾਹੀ ’ਚ 3,962.84 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਜਨਵਰੀ-ਮਾਰਚ ਤਿਮਾਹੀ ’ਚ ਕੰਪਨੀ ਦਾ ਕੁੱਲ ਖਰਚਾ 20.61 ਫੀਸਦੀ ਵਧ ਕੇ 3,873.76 ਕਰੋ਼ ਰੁਪਏ ਰਿਹਾ ਹੈ। ਪਿਛਲੇ ਸਾਲ ਇਸੇ ਮਿਆਦ ’ਚ ਇਹ 3,211.78 ਕਰੋੜ ਰੁਪਏ ਸੀ। ਨੈਸਲੇ ਇੰਡੀਆ ਦੀ ਘਰੇਲੂ ਵਿਕਰੀ 21.18 ਫੀਸਦੀ ਵਧ ਕੇ 4,612.73 ਕਰੋੜ ਰੁਪਏ ਰਹੀ, 2022 ਦੀ ਜਨਵਰੀ-ਮਾਰਚ ਤਿਮਾਹੀ ’ਚ ਇਹ 3,806.20 ਕਰੋੜ ਰੁਪਏ ਸੀ। ਕੰਪਨੀ ਦਾ ਐਕਸਪੋਰਟ 24.91 ਫੀਸਦੀ ਵਧ ਕੇ 195.67 ਕਰੋੜ ਰੁਪਏ ਰਿਹਾ ਹੈ ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 156.64 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ-ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।