ਨੇਪਾਲ ਨੇ ਪਹਿਲੀ ਵਾਰ ਭਾਰਤ ਨੂੰ ਸੀਮੈਂਟ ਦੀ ਐਕਸਪੋਰਟ ਕੀਤੀ ਸ਼ੁਰੂ

07/10/2022 11:13:09 AM

ਕਾਠਮਾਂਡੂ (ਭਾਸ਼ਾ) – ਨੇਪਾਲ ਨੇ ਪਹਿਲੀ ਵਾਰ ਭਾਰਤ ਨੂੰ ਸੀਮੈਂਟ ਦੀ ਐਕਸਪੋਰਟ ਸ਼ੁਰੂ ਕੀਤੀ ਹੈ ਅਤੇ 3000 ਬੋਰੀਆਂ ਦੀ ਪਹਿਲੀ ਖੇਪ ਉੱਤਰ ਪ੍ਰਦੇਸ਼ ਦੀ ਹੱਦ ਨਾਲ ਲਗਦੀ ਇਕ ਚੈੱਕ ਪੋਸਟ ਰਾਹੀਂ ਭਾਰਤ ’ਚ ਆ ਚੁੱਕੀ ਹੈ। ਨੇਪਾਲ ਦੇ ਨਵਲਪਰਾਸੀ ਜ਼ਿਲੇ ’ਚ ਪਲਪਾ ਸੀਮੈਂਟ ਇੰਡਸਟ੍ਰੀਜ਼ ਨੇ ਸ਼ੁੱਕਰਵਾਰ ਨੂੰ ਇਤਿਹਾਸ ’ਚ ਪਹਿਲੀ ਵਾਰ ਸੁਨੌਲੀ ਸਰਹੱਦ ਰਾਹੀਂ ਸੀਮੈਂਟ ਦੀ ਪਹਿਲੀ ਖੇਪ ਭਾਰਤ ਭੇਜੀ ਹੈ।

ਸਰਕਾਰ ਵਲੋਂ ਬਜਟ ’ਚ ਸੀਮੈਂਟ ਐਕਸਪੋਰਟ ਲਈ 8 ਫੀਸਦੀ ਸਬਸਿਡੀ ਦਿੱਤ ੇਜਾਣ ਤੋਂ ਬਾਅਦ ਨੇਪਾਲ ਦੇ ਉਦਯੋਗਪਤੀ ਭਾਰਤ ਨੂੰ ਸੀਮੈਂਟ ਐਕਸਪੋਰਟ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। ਪਲਪਾ ਇੰਡਸਟ੍ਰੀਜ਼ ਦੇ ਲੋਕ ਸੰਪਰਕ ਪ੍ਰਬੰਧਕ, ਜੀਵਨ ਨਿਰੌਲਾ ਮੁਤਾਬਕ ਨਵਲਪਰਾਸੀ ਪਲਾਂਟ ’ਚ ਰੋਜ਼ਾਨਾ 1800 ਟਨ ਕਿਲੰਕਰ ਅਤੇ 3000 ਟਨ ਸੀਮੈਂਟ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ। ਪਲਪਾ ਸੀਮੈਂਟ ਇੰਡਸਟ੍ਰੀਜ਼ ਲਿਮਟਿਡ ਦੇ ਬੈਨਰ ਹੇਠਾਂ ਤਾਨਸੇਨ ਬ੍ਰਾਂਡ ਸੀਮੈਂਟ ਦਾ ਉਤਪਾਦਨ ਕਰਨ ਵਾਲੀ ਪਲਪਾ ਨੇ ਗੁਣਵੱਤਾ ਮਾਪਦੰਡਾਂ ਦੀ ਜਾਂਚ ਸਮੇਤ ਸਾਰੀਆਂ ਸਰਕਾਰੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਭਾਰਤ ਨੂੰ ਸੀਮੈਂਟ ਦੀ ਐਕਸਪੋਰਟ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਘੋੜੇ 'ਤੇ ਸਵਾਰ Swiggy Boy ਨੂੰ ਲੱਭ ਰਹੀ ਕੰਪਨੀ, ਪਤਾ ਦੱਸਣ ਵਾਲੇ ਨੂੰ 5 ਹਜ਼ਾਰ ਦੇ ਇਨਾਮ ਦਾ ਐਲਾਨ

ਤਾਜ਼ਾ ਘਟਨਾਕ੍ਰਮ ਨੇ ਨੇਪਾਲ ’ਚ ਕੰਮ ਕਰ ਰਹੀਆਂ ਪੰਜ ਹੋਰ ਸੀਮੈਂਟ ਕੰਪਨੀਆਂ ਨੂੰ ਆਪਣੇ ਉਤਪਾਦਾਂ ਨੂੰ ਭਾਰਤ ’ਚ ਐਕਸਪੋਰਟ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ। ਨੇਪਾਲ ਸੀਮੈਂਡ ਪ੍ਰੋਡਿਊਸਰਸ ਐਸੋਸੀਏਸ਼ਨ ਮੁਤਾਬਕ ਇਸ ਹਿਮਾਲਿਆਈ ਰਾਸ਼ਟਰ ’ਚ 150 ਅਰਬ ਨੇਪਾਲੀ ਮੁਦਰਾ ਦੇ ਸੀਮੈਂਟ ਐਕਸਪੋਰਟ ਦੀ ਸਮਰੱਥਾ ਹੈ। ਨੇਪਾਲ ਦੇ ਸੀਮੈਂਟ ਉਦਯੋਗ ਆਪਣੀ ਵਿਸ਼ਾਲ ਸਮਰੱਥਾ ਦੇ ਬਾਵਜੂਦ ਬਾਜ਼ਾਰ ਦੀ ਕਮੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : RBI ਨੇ ਇਨ੍ਹਾਂ 4 ਬੈਂਕਾਂ 'ਤੇ ਲਗਾਈਆਂ ਸਖਤ ਪਾਬੰਦੀਆਂ, ਹੁਣ ਵਧਣਗੀਆਂ ਗਾਹਕਾਂ ਦੀਆਂ ਮੁਸ਼ਕਿਲਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


Harinder Kaur

Content Editor

Related News