ਰਿਪੋਰਟਾਂ ''ਚ ਦਾਅਵਾ, ਨੀਰਵ ਮੋਦੀ ਬਿਟ੍ਰੇਨ ''ਚ ਮੰਗ ਰਿਹੈ ਸਿਆਸੀ ਪਨਾਹ

Monday, Jun 11, 2018 - 11:12 AM (IST)

ਰਿਪੋਰਟਾਂ ''ਚ ਦਾਅਵਾ, ਨੀਰਵ ਮੋਦੀ ਬਿਟ੍ਰੇਨ ''ਚ ਮੰਗ ਰਿਹੈ ਸਿਆਸੀ ਪਨਾਹ

ਬਿਜ਼ਨਸ ਡੈਸਕ — ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦਾ ਘਪਲਾ ਕਰਨ ਵਾਲਾ ਹੀਰਾ ਵਪਾਰੀ ਨੀਰਵ ਮੋਦੀ ਬ੍ਰਿਟੇਨ ਪਹੁੰਚ ਚੁੱਕਾ ਹੈ ਅਤੇ ਉਥੇ ਸਿਆਸੀ ਪਨਾਹ ਲੈਣਾ ਚਾਹੁੰਦਾ ਹੈ। ਬ੍ਰਿਟੇਨ ਦੀ ਇਕ ਮਸ਼ਹੂਰ ਅਖਬਾਰ ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਨੀਰਵ ਮੋਦੀ ਨੇ ਬ੍ਰਿਟੇਨ 'ਚ ਸਿਆਸੀ ਪਨਾਹ ਦੀ ਮੰਗ ਕੀਤੀ ਹੈ। ਹਾਲਾਂਕਿ ਬਿਟ੍ਰੇਨ ਦੇ ਗ੍ਰਹਿ ਵਿਭਾਗ ਨੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।

ਨੀਰਵ ਮੋਦੀ ਨੇ ਲਗਾਇਆ ਇਹ ਦੋਸ਼
ਰਿਪੋਰਟਾਂ ਅਨੁਸਾਰ ਨੀਰਵ ਮੋਦੀ ਨੇ ਇਹ ਕਹਿ ਕੇ ਬ੍ਰਿਟੇਨ 'ਚ ਪਨਾਹ ਮੰਗੀ ਹੈ ਕਿ ਉਸਦਾ ਸਿਆਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ 'ਤੇ ਨੀਰਵ ਮੋਦੀ ਤੋਂ ਇਲਾਵਾ ਇਕ ਹੋਰ ਕਾਰੋਬਾਰੀ ਵਿਜੇ ਮਾਲਿਆ ਨੂੰ ਵੀ ਵਾਪਸ ਲਿਆਉਣ ਦਾ ਦਬਾਅ ਹੈ ਜੋ ਕਿ ਲੰਡਨ ਵਿਚ ਹੈ। ਇਸ ਤੋਂ ਇਲਾਵਾ ਲਲਿਤ ਮੋਦੀ ਮਨੀ ਲਾਂਡਰਿੰਗ ਮਾਮਲੇ ਵਿਚ ਫਸਣ ਤੋਂ ਬਾਅਦ ਦੇਸ਼ ਛੱਡ ਕੇ ਬ੍ਰਿਟੇਨ ਚਲਾ ਗਿਆ ਸੀ।

PunjabKesari
ਜਾਂਚ ਏਜੰਸੀਆਂ ਕਰ ਰਹੀਆਂ ਹਨ ਭਾਲ
ਜ਼ਿਕਰਯੋਗ ਹੈ ਕਿ ਫਰਵਰੀ ਵਿਚ ਪੰਜਾਬ ਨੈਸ਼ਨਲ ਬੈਂਕ ਨਾਲ ਘਪਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਨੀਰਵ ਮੋਦੀ ਫਰਾਰ ਹੈ। ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸਦੇ ਅੰਕਲ ਮੇਹੁਲ ਚੌਕਸੀ ਨੇ ਬੈਂਕ ਨਾਲ ਕਰੋੜਾਂ ਦੀ ਧੋਖਾਧੜੀ ਕੀਤੀ ਹੈ। ਭਾਰਤੀ ਜਾਂਚ ਏਜੰਸੀਆਂ ਉਸਦੀ ਵਿਦੇਸ਼ ਵਿਚ ਭਾਲ ਕਰ ਰਹੀਆਂ ਹਨ। ਈ.ਡੀ. ਦੇਸ਼ ਭਰ ਵਿਚ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ 251 ਠਿਕਾਣਿਆਂ 'ਤੇ ਛਾਪੇ ਮਾਰ ਚੁੱਕਾ ਹੈ। ਇਨ੍ਹਾਂ ਵਿਚੋਂ ਕਰੀਬ 7,638 ਕਰੋੜ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਕੀਤੀ ਹੈ। ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਖਿਲਾਫ ਲੁੱਕਆਊਟ ਨੋਟਿਸ ਅਤੇ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੋਵਾਂ ਦੇ ਪਾਸਪੋਰਟ ਵੀ ਰੱਦ ਕਰ ਦਿੱਤੇ ਹਨ। ਨੀਰਵ ਮੋਦੀ ਤੋਂ ਇਲਾਵਾ ਉਸ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਜਾਂਚ ਦੇ ਘੇਰੇ 'ਚ ਹਨ।


Related News