ਆਮ ਲੋਕਾਂ ਲਈ ਰਿਆਇਤੀ ਘਰ ਬਣਾਉਣ ਲਈ ਵੱਖ-ਵੱਖ ਪੱਧਰ ’ਤੇ ਟੈਕਸ ਹਟਾਉਣ ਦੀ ਲੋੜ : ਨਾਰੇਡਕੋ ਮੁਖੀ
Monday, Aug 28, 2023 - 06:24 PM (IST)

ਨਵੀਂ ਦਿੱਲੀ (ਭਾਸ਼ਾ)– ਰਾਸ਼ਟਰੀ ਰੀਅਲ ਅਸਟੇਟ ਵਿਕਾਸ ਪਰਿਸ਼ਦ (ਨਾਰੇਡਕੋ) ਦੇ ਮੁਖੀ ਰਾਜਨ ਬੰਦੇਲਕਰ ਦਾ ਮੰਨਣਾ ਹੈ ਕਿ ਆਮ ਲੋਕਾਂ ਲਈ ਰਿਆਇਤੀ ਘਰ ਬਣਾਉਣ ਲਈ ਵੱਖ-ਵੱਖ ਪੱਧਰ ’ਤੇ ਟੈਕਸਾਂ ਨੂੰ ਹਟਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਕ ਕਰੋੜ ਰੁਪਏ ਦਾ ਘਰ ਲੈਣ ’ਤੇ 33 ਤੋਂ 36 ਲੱਖ ਰੁਪਏ ਟੈਕਸ ਦੇ ਰੂਪ ’ਚ ਜਾਂਦੇ ਹਨ। ਬੰਦੇਲਕਰ ਨੇ ਕਿਹਾ ਕਿ ਅੱਜ ਬਦਕਿਸਮਤੀ ਨਾਲ ਰੀਅਲ ਅਸਟੇਟ ਖੇਤਰ ’ਚ ਡਿਵੈੱਲਪਰ ਦਾ ‘ਮਾਰਜਨ’ ਸਿੰਗਲ ਅੰਕ ’ਚ ਹੈ। ਸਰਕਾਰ ਨੂੰ ਆਪਣਾ ਸ਼ੇਅਰ ਘੱਟ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਪਰਾਲੀ ਤੋਂ ਈਂਧਨ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ 'ਰਿਲਾਇੰਸ', ਲਗਾਏਗਾ 100 ਹੋਰ ਪਲਾਂਟ
ਉਨ੍ਹਾਂ ਨੇ ਕਿਹਾ ਕਿ ਅੱਜ ਤੁਸੀਂ ਇਕ ਕਰੋੜ ਰੁਪਏ ਦਾ ਮਕਾਨ ਖਰੀਦਦੇ ਹੋ ਤਾਂ 33 ਲੱਖ ਤੋਂ 36 ਲੱਖ ਰੁਪਏ ਸਰਕਾਰ ਦੇ ਖਾਤੇ ’ਚ ਕਿਸੇ ਨਾ ਕਿਸੇ ਟੈਕਸ ਵਜੋਂ ਜਾਂਦੇ ਹਨ। ਮੈਂ ਇਨਕਮ ਟੈਕਸ ਦੀ ਗੱਲ ਨਹੀਂ ਕਰ ਰਿਹਾ ਹਾਂ। ਇਹ ਵੱਖ-ਵੱਖ ਟੈਕਸ ਅਤੇ ਮਾਲੀਆ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਮਿਲਦਾ ਹੈ। ਇਸ ਤਰ੍ਹਾਂ ਮਕਾਨ ਦੀ ਕੁੱਲ ਕੀਮਤ ਦਾ ਇਕ-ਤਿਹਾਈ ਹਿੱਸਾ ਸਰਕਾਰ ਨੂੰ ਜਾਂਦਾ ਹੈ। ਬੰਦੇਲਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਲੋਂ ਘਰਾਂ ਨੂੰ ਰਿਆਇਤੀ ਬਣਾਉਣ ਲਈ ਉਠਾਏ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਕੁੱਝ ਟੈਕਸ ਹਟਾਉਣ ਦੀ ਗੁਜਾਰਿਸ਼ ਵੀ ਕੀਤੀ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਉਨ੍ਹਾਂ ਨੇ ਕਿਹਾ ਕਿ ਸਰਕਾਰ ਰਿਆਇਤੀ ਘਰਾਂ ਲਈ ਕਾਫ਼ੀ ਬਿਹਤਰੀਨ ਕੰਮ ਕਰ ਰਹੀ ਹੈ ਪਰ ਇਸ ਨੂੰ ਹੋਰ ਰਿਆਇਤੀ ਬਣਾਉਣ ਲਈ ਇਨ੍ਹਾਂ ਸਾਰੇ ਟੈਕਸਾਂ ਨੂੰ ਹਟਾਉਣਾ ਹੋਵੇਗਾ। ਬੰਦੇਲਕਰ ਨੇ ਨਾਰੇਡਕੋ ਦੀ 25ਵੀਂ ਵਰ੍ਹੇਗੰਢ ’ਤੇ ਹੈਦਰਾਬਾਦ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮਾਲ ਅੇ ਸੇਵਾ ਟੈਕਸ (ਜੀ. ਐੱਸ. ਟੀ.) ਲਿਆਉਣ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਚੂੰਗੀ ਟੈਕਸ ਹਟਾਇਆ ਜਾਏਗਾ, ਜਿਸ ਨੂੰ ਹਟਾਇਆ ਗਿਆ। ਹਾਲਾਂਕਿ ਹੁਣ ਵੀ ਸਟੈਂਪ ਡਿਊਟੀ, ਸਥਾਨਕ ਟੈਕਸ (ਲੋਕਲ ਟੈਕਸ) ਵਰਗੀਆਂ ਕਈ ਰੁਕਾਵਟਾਂ ਹਨ, ਜੋ ਘਰ ਖਰੀਦਣ ਵਾਲਿਆਂ ’ਤੇ ਭਾਰ ਵਧਾ ਰਹੀਆਂ ਹਨ। ਸਰਕਾਰ ਨੂੰ ਇਸ ’ਤੇ ਗੌਰ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਪ੍ਰੋਗਰਾਮ ਦੌਰਾਨ ਬੰਦੇਲਕਰ ਨੇ ਵਿਸ਼ਵਾਸ ਜਤਾਇਆ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚਾ ਖੇਤਰ ਦਾ ਯੋਗਦਾਨ ਅਗਲੇ ਕੁੱਝ ਸਾਲ ’ਚ ਜ਼ਿਕਰਯੋਗ ਤੌਰ ’ਤੇ ਵਧੇਗਾ, ਜੋ ਇਸ ਦੀ ਸਮਰੱਥਾ ਕਾਰਨ ਮੌਜੂਦਾ 7 ਫ਼ੀਸਦੀ ਨੂੰ ਪਾਰ ਕਰ ਜਾਏਗਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਾਰੇਡਕੋ ਰਿਆਇਤੀ ਘਰ ਅਤੇ ਹੋਰ ਵਿਕਾਸ ਕਾਰਜਾਂ ’ਚ ਸਰਕਾਰ ਨੂੰ ਪੂਰਾ ਸਮਰਥਨ ਦੇਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਵਧਦੀ ਮਹਿੰਗਾਈ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8