GST ਤੋਂ ਛੋਟ ਵਾਲੀਆਂ ਸੇਵਾਵਾਂ ਦੀ ਗਿਣਤੀ ਘਟਾਉਣ ਦੀ ਲੋੜ : ਤਰੁਣ ਬਜਾਜ

Wednesday, Jul 06, 2022 - 12:00 PM (IST)

ਨਵੀਂ ਦਿੱਲੀ–ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਤਹਿਤ ਛੋਟ ਵਾਲੇ ਉਤਪਾਦਾਂ ਦੀ ਸੂਚੀ ਨੂੰ ਘੱਟ ਕਰਨ ਦੀ ਲੋੜ ਹੈ। ਵਿਸ਼ੇਸ਼ ਤੌਰ ’ਤੇ ਸੇਵਾ ਖੇਤਰ ਲਈ ਅਜਿਹਾ ਕਰਨਾ ਜ਼ਰੂਰੀ ਹੈ। ਬਜਾਜ ਨੇ ਉਦਯੋਗ ਮੰਡਲ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਅਗਲੇ ਦੋ-ਤਿੰਨ ਸਾਲਾਂ ’ਚ ਜੀ. ਐੱਸ. ਟੀ. ਪ੍ਰਣਾਲੀ ’ਚ ਮੌਜੂਦ ਖਾਮੀਆਂ ਨੂੰ ਦੂਰ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਦੇ ਕੰਮ ’ਚ ਮੰਤਰੀ ਸਮੂਹ ਲੱਗਾ ਹੋਇਆ ਹੈ ਪਰ ਇਸ ਲਈ ਕੁੱਝ ਸਮੇਂ ਤੱਕ ਇੰਤਜ਼ਾਰ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਹੁਣ ਵੀ ਕਈ ਉਤਪਾਦਾਂ ਅਤੇ ਸੇਵਾਵਾਂ ਨੂੰ ਜੀ. ਐੱਸ. ਟੀ. ਤੋਂ ਛੋਟ ਮਿਲੀ ਹੋਈ ਹੈ, ਜਿਨ੍ਹਾਂ ’ਚ ਸੇਵਾਵਾਂ ਦੀ ਗਿਣਤੀ ਜ਼ਿਆਦਾ ਹੈ। ਇਨ੍ਹਾਂ ਨੂੰ ਘੱਟ ਕਰਨ ਲਈ ਕੰਮ ਕਰਨ ਦੀ ਲੋੜ ਹੈ। ਹਸਪਤਾਲਾਂ ’ਚ ਗੈਰ-ਆਈ. ਸੀ. ਯੂ. ਕਮਰਿਆਂ ਦੇ 5000 ਰੁਪਏ ਤੋਂ ਵੱਧ ਕਿਰਾਏ ’ਤੇ 5 ਫੀਸਦੀ ਜੀ. ਐੱਸ. ਟੀ. ਲਗਾਉਣ ਦੇ ਫੈਸਲੇ ਨੂੰ ਲੈ ਕੇ ਉੱਠ ਰਹੇ ਸਵਾਲਾਂ ’ਤੇ ਬਜਾਜ ਨੇ ਕਿਹਾ ਕਿ ਇੰਨਾ ਕਿਰਾਇਆ ਲੈਣ ਵਾਲੇ ਹਸਪਤਾਲਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਕੁੱਲ ਜੀ. ਐੱਸ. ਟੀ. ਮਾਲੀਏ ’ਚ 28 ਫੀਸਦੀ ਟੈਕਸ ਸਲੈਬ ਦਾ ਹਿੱਸਾ 16 ਫੀਸਦੀ ਹੈ। ਉੱਥੇ ਹੀ ਸਭ ਤੋਂ ਵੱਧ 5 ਫੀਸਦੀ ਮਾਲੀਆ 18 ਫੀਸਦੀ ਦੇ ਟੈਕਸ ਸਲੈਬ ਤੋਂ ਆਉਂਦਾ ਹੈ। ਉੱਥੇ ਹੀ 5 ਫੀਸਦੀ ਅਤੇ 12 ਫੀਸਦੀ ਟੈਕਸ ਸਲੈਬ ਦਾ ਮਾਲੀਏ ’ਚ ਯੋਗਦਾਨ ਕ੍ਰਮਵਾਰ : 10 ਫੀਸਦੀ ਅਤੇ 8 ਫੀਸਦੀ ਹੈ।
ਬਿਜਲੀ ਅਤੇ ਈਂਧਨ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆਂਦਾ ਜਾਵੇ, ਟੈਕਸ ਸਲੈਬ 4 ਤੋਂ 3 ਕੀਤੇ ਜਾਣ : ਸੀ. ਆਈ. ਆਈ.
ਉਦਯੋਗ ਮੰਡਲ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਮੁਖੀ ਸੰਜੀਵ ਬਜਾਜ ਨੇ ਜੀ. ਐੱਸ. ਟੀ. ਢਾਂਚੇ ਨੂੰ ਸੌਖਾਲਾ ਬਣਾਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਬਿਜਲੀ ਨਾਲ ਈਂਧਨ ਨੂੰ ਵੀ ਜੀ. ਐੱਸ. ਟੀ. ਦੇ ਘੇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਜਾਜ ਨੇ ਜੀ. ਐੱਸ. ਟੀ. ਦੇ ਟੈਕਸ ਸਲੈਬ ਦੀ ਗਿਣਤੀ ਨੂੰ ਵੀ ਚਾਰ ਤੋਂ ਘਟਾ ਕੇ ਤਿੰਨ ਕਰਨ ਦਾ ਸੁਝਾਅ ਦਿੱਤਾ। ਬਜਾਜ ਨੇ ਕਿਹਾ ਕਿ ਜੀ. ਐੱਸ. ਟੀ. ਨੂੰ ਵਧੇਰੇ ਸੌਖਾਲਾ ਬਣਾਉਣ ਲਈ ਕੁੱਝ ਖਾਮੀਆਂ ਨੂੰ ਦੂਰ ਕਰਨਾ ਹੋਵੇਗਾ ਅਤੇ ਬਿਜਲੀ ਅਤੇ ਈਂਧਨ ਵਰਗੇ ਉਤਪਾਦਾਂ ਨੂੰ ਵੀ ਇਸ ਟੈਕਸ ਦੇ ਘੇਰੇ ’ਚ ਲਿਆਉਣ ਦੀ ਲੋੜ ਹੈ।


Aarti dhillon

Content Editor

Related News