ਏਅਰਕਰਾਫਟ ਲੀਜਿੰਗ ਕੰਪਨੀਆਂ ਦੀ ਪਟੀਸ਼ਨ ’ਤੇ NCLT ਨੇ ਗੋ ਫਸਟ ਦੇ IRP ਤੋਂ ਮੰਗਿਆ ਜਵਾਬ

06/06/2023 4:05:01 PM

ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਸੋਮਵਾਰ ਨੂੰ ਜਹਾਜ਼ ਵਾਪਸ ਲੈਣ ਦੀ ਤਿੰਨ ਪੱਟੇਦਾਰਾਂ ਦੀ ਪਟੀਸ਼ਨ ’ਤੇ ਗੋ ਫਸਟ ਦੇ ਅੰਤਰਿਮ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ (ਆਈ. ਆਰ. ਪੀ.) ਨੂੰ ਇਕ ਹਫਤੇ ’ਚ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਜਹਾਜ਼ ਲੀਜ਼ ’ਤੇ ਦੇਣ ਵਾਲੀਆਂ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਵਾਡੀਆ ਸਮੂਹ ਦੀ ਫਰਮ ਨੂੰ ਆਪਣੇ ਜਹਾਜ਼ਾਂ ਅਤੇ ਇੰਜਣਾਂ ਨੂੰ ਵਾਪਸ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ LIC ਦੇਵੇਗੀ ਰਾਹਤ, ਜਲਦ ਮਿਲੇਗੀ ਬੀਮਾ ਰਾਸ਼ੀ

ਐੱਨ. ਸੀ. ਐੱਲ. ਟੀ. ਦੇ ਸਾਹਮਣੇ ਪਟੀਸ਼ਨ ਦਾਇਰ ਕਰਨ ਵਾਲੀਆਂ ਕੰਪਨੀਆਂ ਬੀ. ਓ. ਸੀ. ਏਵੀਏਸ਼ਨ (ਆਇਰਲੈਂਡ), ਜੈਕਸਨ ਸਕਵਾਇਰ ਏਵੀਏਸ਼ਨ ਆਇਰਲੈਂਡ ਅਤੇ ਇੰਜਣ ਲੀਜ਼ ਫਾਈਨਾਂਸ ਬੀ. ਵੀ. ਹਨ। ਐੱਨ. ਸੀ. ਐੱਲ. ਦੀ ਦੋ ਮੈਂਬਰੀ ਬੈਂਚ ਨੇ ਆਈ. ਆਰ. ਪੀ. ਨੂੰ ਦੋ ਹਫਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਨੂੰ ਹੋਵੇਗੀ। ਜੈਕਸਨ ਸਕਵਾਇਰ ਏਵੀਏਸ਼ਨ ਆਇਰਲੈਂਡ ਨੇ ਲਗਭਗ 8 ਜਹਾਜ਼ ਲੀਜ਼ ’ਤੇ ਦਿੱਤੇ ਹਨ ਜਦ ਕਿ ਇੰਜਣ ਲੀਜ਼ ਫਾਈਨਾਂਸ ਬੀ. ਵੀ. ਨੇ ਗੋ ਫਸਟ ਨੂੰ ਚਾਰ ਇੰਜਣ ਲੀਜ਼ ’ਤੇ ਦਿੱਤੇ ਹਨ।

ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਕੱਸੇਗਾ ਸ਼ਿਕੰਜਾ, ਹਰ ਛੋਟੀ ਬੱਚਤ ’ਤੇ ਹੋਵੇਗੀ ਨਜ਼ਰ

ਅਪੀਲ ਟ੍ਰਿਬਿਊਨਲ ਐੱਨ. ਸੀ. ਐੱਲ. ਏ. ਟੀ. ਨੇ ਪਿਛਲੇ ਮਹੀਨੇ ਉਨ੍ਹਾਂ ਨੂੰ ਆਪਣੇ ਜਹਾਜ਼ਾਂ ਨੂੰ ਕਬਜ਼ੇ ’ਚ ਲੈਣ ’ਤੇ ਲੱਗੀ ਰੋਕ ਦੇ ਸਬੰਧ ’ਚ ਬੈਂਕਰਪਸੀ ਟ੍ਰਿਬਿਊਨਲ ਨਾਲ ਸੰਪਰਕ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਪੱਟੇਦਾਰ ਐੱਨ. ਸੀ. ਐੱਲ. ਟੀ. ’ਚ ਚਲੇ ਗਏ ਸਨ। ਇਸ ਤੋਂ ਪਹਿਲਾਂ ਆਈ. ਆਰ. ਪੀ. ਨੇ ਦਿੱਲੀ ਹਾਈਕੋਰਟ ਦੇ ਸਾਹਮਣੇ ਕਿਹਾ ਸੀ ਕਿ ਪੱਟੇਦਾਰਾਂ ਨੂੰ ਜਹਾਜ਼ ਮੋੜਨ ਨਾਲ ਏਅਰਲਾਈਨਜ਼ ‘ਖਤਮ’ ਹੋ ਜਾਏਗੀ। ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ’ਤੇ ਆਪਣੇ 7000 ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਐੱਨ. ਸੀ. ਐੱਲ. ਏ. ਟੀ. ਨੇ ਗੋ ਫਸਟ ਦੀ ਸਵੈਇਛੁੱਕ ਤੌਰ ’ਤੇ ਲਿਕਵੀਡੇਸ਼ਨ ਪ੍ਰਕਿਰਿਆ ’ਚ ਜਾਣ ਦੀ ਪਟੀਸ਼ਨ ਸਵੀਕਾਰ ਕਰਨ ਦੇ ਐੱਨ. ਸੀ. ਐੱਲ. ਟੀ. ਦੇ ਹੁਕਮ ਨੂੰ ਬਰਾਬਰ ਰੱਖਿਆ ਸੀ।

ਇਹ ਵੀ ਪੜ੍ਹੋ : ਕੇਂਦਰ ਦਾ ਪੰਜਾਬ ਸਰਕਾਰ ਨੂੰ ਝਟਕਾ, ਕਰਜ਼ਾ ਲੈਣ ਦੀ ਹੱਦ ’ਚ ਕੀਤੀ ਕਟੌਤੀ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News