NCLT ਨੇ Go First ਨੂੰ ਕਰਮਚਾਰੀਆਂ ਦੀ ਛਾਂਟੀ ਤੇ ਕੰਪਨੀ ਚਲਾਉਣ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼

Thursday, May 11, 2023 - 09:55 AM (IST)

NCLT ਨੇ Go First ਨੂੰ ਕਰਮਚਾਰੀਆਂ ਦੀ ਛਾਂਟੀ ਤੇ ਕੰਪਨੀ ਚਲਾਉਣ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼

ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਬੁੱਧਵਾਰ ਨੂੰ ਇਨਸਾਲਵੈਂਸੀ ਦੀ ਕਾਰਵਾਈ ਸ਼ੁਰੂ ਕਰਨ ਲਈ ਸਵੈਇੱਛਾ ਨਾਲ ਦਾਇਰ Go First ਦੀ ਪਟੀਸ਼ਨ ਸਵੀਕਾਰ ਕਰ ਲਈ ਹੈ। ਇਸ ਦੇ ਨਾਲ ਹੀ ਚੀਫ ਜਸਟਿਸ ਰਾਮਲਿੰਗ ਸੁਧਾਕਰ ਅਤੇ ਐੱਲ. ਐੱਨ. ਗੁਪਤਾ ਦੀ ਬੈਂਚ ਨੇ ਕਰਜ਼ੇ ’ਚ ਫਸੀ ਕੰਪਨੀ ਨੂੰ ਚਲਾਉਣ ਲਈ ਅਭਿਲਾਸ਼ ਲਾਲ ਨੂੰ ਅੰਤਰਿਮ ਪੇਸ਼ੇਵਰ ਨਿਯੁਕਤ ਕੀਤਾ। ਬੈਂਚ ਨੇ ਕੰਪਨੀ ਨੂੰ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਵੀ ਦਿੱਤੀ ਅਤੇ ਦਿਵਾਲੀਆਪਨ ਦੀ ਕਾਰਵਾਈ ਦੌਰਾਨ ਉਸ ਨੂੰ ਚਲਾਉਣ ਲਈ ਮੁਅੱਤਲ ਬੋਰਡ ਆਫ ਡਾਇਰੈਕਟੋਰੇਟ ਨੂੰ ਰੈਜ਼ੋਲਿਊਸ਼ਨ ਦੀ ਮਦਦ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਐੱਨ. ਸੀ. ਐੱਲ. ਟੀ. ਨੇ ਕੰਪਨੀ ਨੂੰ ਸੰਚਾਲਨ ’ਚ ਬਣਾਈ ਰੱਖਣ ਅਤੇ ਵਿੱਤੀ ਰੁਕਾਵਟਾਂ ਨੂੰ ਪੂਰਾ ਕਰਨ ਦੇ ਨਾਲ ਕਿਸੇ ਵੀ ਕਰਮਚਾਰੀ ਦੀ ਛਾਂਟੀ ਨਾ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ

ਐੱਨ. ਸੀ. ਐੱਲ. ਟੀ. ਦਾ ਆਦੇਸ਼ ਇਤਿਹਾਸਿਕ : ਕੌਸ਼ਿਕ ਖੋਨਾ
ਏਅਰਲਾਈਨ ਕੰਪਨੀ Go First ਦੇ ਮੁੱਖ ਕਾਰਜਕਾਰੀ ਅਧਿਕਾਰੀ ਕੌਸ਼ਿਕ ਖੋਨਾ ਨੇ ਕਿਹਾ ਕਿ ਐੱਨ. ਸੀ. ਐੱਲ. ਟੀ. ਦਾ ਏਅਰਲਾਈਨ ਦੀ ਸਵੈਇਛੁੱਕ ਦਿਵਾਲਾ ਕਾਰਵਾਈ ਪਟੀਸ਼ਨ ਸਵੀਕਾਰ ਕਰਨ ਦਾ ਫ਼ੈਸਲਾ ‘ਇਤਿਹਾਸਿਕ ਫ਼ੈਸਲਾ ਹੈ।’ ਉਨ੍ਹਾਂ ਨੇ ਕਿਹਾ ਕਿ ਇਹ ਕੰਪਨੀ ਨੂੰ ਪਟੜੀ ’ਤੇ ਲਿਆਉਣ ਲਈ ਸਮੇਂ ਸਿਰ ਆਇਆ ਪ੍ਰਭਾਵੀ ਫ਼ੈਸਲਾ ਹੈ। ਨਾਲ ਹੀ ਵਿਵਹਾਰਿਕ ਕਾਰੋਬਾਰ ਨੂੰ ਗੈਰ-ਰਸਮੀ ਹੋਣ ਤੋਂ ਪਹਿਲਾਂ ਉਸ ਨੂੰ ਪਟੜੀ ’ਤੇ ਲਿਆਉਣ ਦੀ ਸਹੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਆਦੇਸ਼ ਸਮੇਂ ਸਿਰ ਆਇਆ ਹੈ ਅਤੇ ਪ੍ਰਭਾਵੀ ਹੈ। ਨਕਦੀ ਸੰਕਟ ਨਾਲ ਜੂਝ ਰਹੀ Go First ਨੇ 2 ਮਈ ਨੂੰ ਕਰਜ਼ਾ ਵਸੂਲੀ ਕਾਰਵਾਈ ਸ਼ੁਰੂ ਕਰਨ ਨੂੰ ਲੈ ਕੇ ਸਵੈਇਛੁੱਕ ਤੌਰ ’ਤੇ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ

ਦਿਵਾਲਾ ਪਟੀਸ਼ਨ ਨੂੰ ਇਜਾਜ਼ਤ ਦੇ ਫ਼ੈਸਲੇ ਖ਼ਿਲਾਫ਼ ਐੱਸ. ਐੱਮ. ਬੀ. ਸੀ. ਦੀ ਅਪੀਲ
ਜਹਾਜ਼ ਲੀਜ਼ ’ਤੇ ਦੇਣ ਵਾਲੀ ਕੰਪਨੀ ਐੱਸ. ਐੱਮ. ਬੀ. ਸੀ. ਏਵੀਏਸ਼ਨ ਕੈਪੀਟਲ ਲਿਮਟਿਡ ਨੇ Go First ਦੀ ਸਵੈਇਛੁੱਕ ਬੈਂਕਰਪਸੀ ਰੈਜ਼ੋਲਿਊਸ਼ਨ ਪਟੀਸ਼ਨ ਨੂੰ ਸਵੀਕਾਰ ਕਰਨ ਦੇ ਐੱਨ. ਸੀ. ਐੱਲ. ਟੀ. ਦੇ ਹੁਕਮ ਖ਼ਿਲਾਫ਼ ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਵਿਚ ਅਪੀਲ ਕੀਤੀ ਹੈ। ਐੱਸ. ਐੱਮ. ਬੀ. ਸੀ. ਏਵੀਏਸ਼ਨ ਕੈਪੀਟਲ (ਪਹਿਲਾਂ ਆਰ. ਬੀ. ਐੱਸ. ਏਵੀਏਸ਼ਨ ਕੈਪੀਟਲ) ਜਹਾਜ਼ ਲੀਜ਼ ’ਤੇ ਦੇਣ ਵਾਲੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ’ਚੋਂ ਇਕ ਹੈ।


author

rajwinder kaur

Content Editor

Related News