NCLT ਨੇ Heinz India-Zydus Nutritions  ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ

05/24/2019 2:01:51 PM

ਨਵੀਂ ਦਿੱਲੀ — ਸਿਹਤ ਅਤੇ ਡਾਕਟਰੀ ਖੇਤਰ ਵਿਚ ਉਪਭੋਗਤਾ ਸੇਵਾਵਾਂ ਦੇਣ ਵਾਲੀ ਕੰਪਨੀ ਜਾਇਡਸ ਵੈੱਲਨੈੱਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ(NCLT) ਨੇ ਉਸਦੀਆਂ ਦੋ ਸਹਾਇਕ ਹੇਨਜ਼ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਜਾਇਡਸ ਨਿਊਟ੍ਰੀਸ਼ਨਸ ਲਿਮਟਿਡ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਹੇਨਜ਼ ਇੰਡੀਆ ਹੋਂਦ ਵਿਚ ਨਹੀਂ ਰਹੇਗੀ। ਜਾਇਡਸ ਵੈਲਨੈੱਸ ਨੇ ਇਸ ਸਾਲ ਜਨਵਰੀ 'ਚ ਹੇਨਜ਼ ਇੰਡੀਆ ਦੇ ਉਪਭੋਗਤਾ ਕਾਰੋਬਾਰ ਨੂੰ 4,595 ਕਰੋੜ ਰੁਪਏ ਵਿਚ ਖਰੀਦਣ ਦਾ ਐਲਾਨ ਕੀਤਾ ਸੀ। ਇਸ ਖਰੀਦ ਵਿਚ Complan ਅਤੇ Glucon D ਵਰਗੇ ਮਸ਼ਹੂਰ ਬ੍ਰਾਂਡ ਸ਼ਾਮਲ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਨੂੰ ਦੱਸਿਆ,'NCLT ਦੀ ਅਹਿਮਦਾਬਾਦ ਬ੍ਰਾਂਚ ਨੇ 10 ਮਈ 2019 ਨੂੰ ਦਿੱਤੇ ਇਕ ਆਦੇਸ਼ ਵਿਤ ਉਸਦੀਆਂ ਦੋ ਸਹਾਇਕ ਹੇਨਜ਼ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਜਾਇਡਸ ਨਿਊਟ੍ਰਿਸ਼ਿਅਨਸ ਲਿਮਟਿਡ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਲੇਵੇਂ ਦੇ ਬਾਅਦ ਹੇਨਜ਼ ਦੀ ਹੋਂਦ ਨਹੀਂ ਰਹੇਗੀ।' ਕੰਪਨੀ ਨੇ ਕਿਹਾ ਕਿ ਇਹ 24 ਮਈ 2019 ਤੋਂ ਲਾਗੂ ਮੰਨਿਆ ਜਾਵੇਗਾ।


Related News