ਕੌਫੀ ਡੇਅ ਦਿਵਾਲੀਆਪਨ ’ਤੇ ਫ਼ੈਸਲਾ ਕਰੇਗਾ NCLAT
Saturday, Jul 29, 2023 - 05:06 PM (IST)
ਨਵੀਂ ਦਿੱਲੀ (ਭਾਸ਼ਾ) - ਕੌਫੀ ਡੇਅ ਗਲੋਬਲ ਲਿਮਟਿਡ (ਸੀ. ਡੀ. ਜੀ. ਐੱਲ.) ਖ਼ਿਲਾਫ਼ ਦਿਵਾਲੀਆਪਨ ਦੇ ਕਾਰਵਾਈ ਸ਼ੁਰੂ ਕਰਨ ਦੇ ਐੱਨ. ਸੀ. ਐੱਲ. ਟੀ. ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ.ਸੀ. ਐੱਲ. ਏ. ਟੀ.) ਵਿਚ ਇਕ ਅਪੀਲ ਦਾਇਰ ਕੀਤੀ ਗਈ ਹੈ। ਸੀ. ਡੀ. ਜੀ. ਐੱਲ. ਲੋਕਪ੍ਰਿਯ ਚੇਨ ‘ਕੈਫੇ ਕੌਫੀ ਡੇਅ’ ਦੀ ਮਾਲਕ ਹੈ ਅਤੇ ਉਸ ਦਾ ਸੰਚਾਲਨ ਕਰਦੀ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਸੀ. ਡੀ. ਜੀ. ਐੱਲ. ਦੇ ਮੁਅੱਤਲ ਡਾਇਰੈਕਟਰ ਮਾਲਵਿਕਾ ਹੇਗੜੇ ਨੇ ਕੌਫੀ ਡੇਅ ਗਲੋਬਲ ਖਿਲਾਫ ਕਾਰਪੋਰੇਟ ਦਿਵਾਲਾ ਸਲਿਊਸ਼ਨ ਪ੍ਰਕਿਰਿਆ (ਸੀ. ਆਈ. ਆਰ. ਪੀ.) ਸ਼ੁਰੂ ਕਰਨ ਦੇ ਨੈਸ਼ਨਲ ਕੰਪੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਹੁਕਮ ਖਿਲਾਫ ਐੱਨ. ਸੀ. ਐੱਲ. ਏ. ਟੀ. ਦੀ ਚੇਨਈ ਬੈਂਚ ਦੇ ਸਾਹਮਣੇ ਅਪੀਲ ਕੀਤੀ ਹੈ। ਐੱਨ. ਸੀ. ਐੱਲ. ਟੀ. ਦੇ ਹੁਕਮ ’ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਸ਼ੁੱਕਰਵਾਰ ਨੂੰ ਜਸਟਿਸ ਰਾਕੇਸ਼ ਕੁਮਾਰ ਜੈਨ ਅਤੇ ਸ਼੍ਰੀਸ਼ਾ ਮੇਰਲਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤੀ ਗਈ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਇਸ ਤੋਂ ਪਹਿਲਾਂ 20 ਜੁਲਾਈ ਨੂੰ ਐੱਨ. ਸੀ. ਐੱਲ. ਟੀ. ਦੀ ਬੈਂਗਲੁਰੂ ਬੈਂਚ ਨੇ ਕੰਪਨੀ ਦੇ ਵਿੱਤੀ ਕਰਜ਼ਦਾਤਾ ਇੰਡਸਇੰਡ ਬੈਂਕ ਦੀ ਪਟੀਸ਼ਨ ’ਤੇ ਇਕ ਹੁਕਮ ਪਾਸ ਕੀਤਾ ਸੀ। ਐੱਨ. ਸੀ. ਐੱਲ. ਟੀ. ਨੇ ਬੋਰਡ ਨੂੰ ਰੱਦ ਕਰਨ ਤੋਂ ਬਾਅਦ ਸ਼ੈਲੇਂਦਰ ਅਜਮੇਰਾ ਨੂੰ ਅੰਤਰਿਮ ਸਲਿਊਸ਼ਨ ਪੇਸ਼ੇਵਰ ਵੀ ਨਿਯੁਕਤ ਕੀਤਾ ਸੀ। ਇਸ ਹੁਕਮ ਨੂੰ ਸੀ. ਡੀ. ਜੀ. ਐੱਲ. ਦੇ ਸਸਪੈਂਡਡ ਬੋਰਡ ਆਫ ਡਾਇੈਕਟਰ ਅਤੇ ਸਵ. ਵੀ. ਜੀ. ਸਿਧਰਾਥ ਦੀ ਪਤਨੀ ਮਾਲਵਿਕਾ ਹੇਗੜੇ ਨੇ ਚੁਣੌਤੀ ਦਿੱਤੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8