NCLAT ਨੇ Zee Entertainment ਖ਼ਿਲਾਫ਼ ਦਿਵਾਲਾ ਕਾਰਵਾਈ ’ਤੇ ਲਾਈ ਰੋਕ

02/25/2023 11:28:06 AM

ਮੁੰਬਈ (ਭਾਸ਼ਾ) – ਰਾਸ਼ਟਰੀ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਮੀਡੀਆ ਕੰਪਨੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ (ਜੀਲ) ਖਿਲਾਫ ਦਿਵਾਲਾ ਕਾਰਵਾਈ ’ਤੇ ਸ਼ੁੱਕਰਵਾਰ ਨੂੰ ਰੋਕ ਲਾ ਦਿੱਤੀ। ਜ਼ੀ-ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੁਨੀਤ ਗੋਇਨਕਾ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਐੱਨ. ਸੀ. ਐੱਲ. ਏ. ਟੀ. ਦੀ ਦੋ ਮੈਂਬਰੀ ਬੈਂਚ ਨੇ ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਮੁੰਬਈ ਬੈਂਚ ਦੇ ਹੁਕਮ ’ਤੇ ਰੋਕ ਲਾ ਦਿੱਤੀ ਹੈ। ਐੱਨ. ਸੀ. ਐੱਲ. ਟੀ. ਨੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ ਖਿਲਾਫ ਦਿਵਾਲਾ ਕਾਰਵਾਈ ਲਈ ਇੰਡਸਇੰਡ ਬੈਂਕ ਦੀ ਪਟੀਸ਼ਨ ਨੂੰ ਬੁੱਧਵਾਰ ਨੂੰ ਸਵੀਕਾਰ ਕਰ ਲਿਆ ਸੀ। ਉਸ ਨੇ ਸੰਜੀਵ ਕੁਮਾਰ ਜਾਲਾਨ ਨੂੰ ਇਸ ਮਾਮਲੇ ’ਚ ਰੈਜ਼ੋਲੂਸ਼ਨ ਪੇਸ਼ੇਵਰ ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ : ਅਸਮਾਨ 'ਚ ਰੁਕੇ 182 ਯਾਤਰੀਆਂ ਦੇ ਸਾਹ! AirIndia ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

ਐੱਨ. ਸੀ. ਐੱਲ. ਏ. ਟੀ. ਨੇ ਸ਼ੁੱਕਰਵਾਰ ਨੂੰ ਇੰਡਸਇੰਡ ਬੈਂਕ ਅਤੇ ਰੈਜ਼ੋਲੂਸ਼ਨ ਪੇਸ਼ੇਵਰ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਅਤੇ ਹੁਣ ਅੰਤਿਮ ਨਿਪਟਾਰ ਲਈ ਮਾਮਲੇ ਨੂੰ 29 ਮਾਰਚ ਲਈ ਸੂਚੀਬੱਧ ਕਰ ਲਿਆ ਹੈ। ਇਹ ਮਾਮਲਾ ਜ਼ੀ ਸਮੂਹ ਦੀ ਕੰਪਨੀ ਸਿਟੀ ਨੈੱਟਵਰਕਸ ਵਲੋਂ ਕੀਤੇ ਗਏ 89 ਕਰੋੜ ਰੁਪਏ ਦੇ ਡਿਫਾਲਟ ਨਾਲ ਸਬੰਧਤ ਹੈ। ਇਹ ਰਕਮ ਇੰਡਸਇੰਡ ਬੈਂਕ ਨੂੰ ਅਦਾ ਕੀਤੀ ਜਾਣੀ ਸੀ। ਇਸ ਲਈ ਜੀਲ ਇਕ ਗਾਰੰਟਰ ਸੀ। ਨਿੱਜੀ ਖੇਤਰ ਦੇ ਬੈਂਕ ਨੇ ਐੱਨ. ਸੀ. ਐੱਲ. ਏ. ਟੀ. ’ਚ ਸਿਟੀ ਨੈੱਟਵਰਕਸ ਖਿਲਾਫ ਇਕ ਵੱਖਰੀ ਦਿਵਾਲਾ ਪਟੀਸ਼ਨ ਵੀ ਦਾਇਰ ਕੀਤੀ ਹੈ। ਐੱਨ. ਸੀ. ਐੱਲ. ਟੀ. ਨੇ ਮੋਹਿਤ ਮਹਿਰਾ ਨੂੰ ਇਸ ਮਾਮਲੇ ’ਚ ਰੈਜ਼ੋਲੂਸ਼ਨ ਪੇਸ਼ੇਵਰ ਨਿਯੁਕਤ ਕੀਤਾ ਹੈ। ਐੱਨ. ਸੀ. ਐੱਲ. ਟੀ. ਨੇ ਪਟੀਸ਼ਨ ਨੂੰ ਅਜਿਹੇ ਸਮੇਂ ’ਚ ਸਵੀਕਾਰ ਕੀਤਾ ਜਦੋਂ ਜ਼ੀ ਐਂਟਰਟੇਨਮੈਂਟ ਸੋਨੀ ਨਾਲ ਰਲੇਵੇਂ ਦੇ ਅੰਤਿਮ ਪੜਾਅ ’ਚ ਹੈ।

ਇਹ ਵੀ ਪੜ੍ਹੋ : ਇੰਪਲਾਈਜ਼ ਯੂਨੀਅਨ ਨੇ ਕਿਰਤ ਮੰਤਰੀ ਨੂੰ ਲਿਖਿਆ ਪੱਤਰ, Wipro ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News