NCCF ਨੇ ਬਫਰ ਸਟਾਕ ਲਈ ਕਿਸਾਨਾਂ ਤੋਂ ਸਿੱਧੇ ਤੌਰ ''ਤੇ ਖਰੀਦੇ 2,826 ਟਨ ਗੰਢੇ

Saturday, Aug 26, 2023 - 05:40 PM (IST)

NCCF ਨੇ ਬਫਰ ਸਟਾਕ ਲਈ ਕਿਸਾਨਾਂ ਤੋਂ ਸਿੱਧੇ ਤੌਰ ''ਤੇ ਖਰੀਦੇ 2,826 ਟਨ ਗੰਢੇ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਾਸ਼ਟਰੀ ਸਹਿਕਾਰੀ ਮਹਾਸੰਘ (NCCF) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਚਾਰ ਦਿਨਾਂ ਤੋਂ ਕਿਸਾਨਾਂ ਤੋਂ ਸਿੱਧੇ ਤੌਰ 'ਤੇ 2,326 ਟਨ ਗੰਢੇ ਖਰੀਦੇ ਹਨ। ਇਹ ਖਰੀਦ 2,410 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਹੋਈ ਹੈ। ਸਰਕਾਰ ਨੇ ਇਸ ਸਾਲ ਗੰਢੇ ਦੇ ਬਫ਼ਰ ਸਟਾਕ ਦਾ ਟੀਚਾ ਤਿੰਨ ਲੱਖ ਟਨ ਤੋਂ ਵਧਾ ਕੇ 5 ਲੱਖ ਟਨ ਕਰ ਦਿੱਤਾ ਹੈ। ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਲਈ ਨਿਰਯਾਤ 'ਤੇ ਰੋਕ ਲਗਾਉਂਦੇ ਹੋਏ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨ ਘਬਰਾਉਂਦੇ ਹੋਏ ਵਿਕਰੀ ਨਾ ਕਰਨ। 

ਇਹ ਵੀ ਪੜ੍ਹੋ : ਦੇਸ਼ 'ਚ ਵਧਦੀ ਮਹਿੰਗਾਈ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ

ਇਸ ਲਈ ਦੋ ਸਹਿਕਾਰੀ ਸਭਾਵਾਂ- NCCF ਅਤੇ ਨੈਫੇਡ ਤੋਂ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਇਕ ਲੱਖ ਟਨ ਗੰਢੇ ਖਰੀਦਣ ਦੇ ਆਦੇਸ਼ ਦਿੱਤੇ ਗਏ ਹਨ। ਦੋਵੇਂ ਸਹਿਕਾਰੀ ਸੰਸਥਾਵਾਂ ਸਰਕਰ ਦੇ ਬਫ਼ਰ ਸਟਾਕ ਨੂੰ ਥੋਕ ਅਤੇ ਖੁਦਰਾ ਬਾਜ਼ਾਰਾ ਵਿੱਚ ਵੇਚ ਰਹੀ ਹੈ। ਗੰਢੇ ਦੀਆਂ ਕੀਮਤਾਂ ਇਸ ਸਮੇਂ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਗੁਣਵੱਤਾ ਦੇ ਆਧਾਰ 'ਤੇ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। NCCF ਦੇ ਪ੍ਰਬੰਧ ਨਿਰਦੇਸ਼ਕ ਏਨੀਸ ਜੋਸੇਫ ਚੰਦਰਾ ਨੇ ਦੱਸਿਆ ਕਿ ਸਹਿਕਾਰੀ ਸੰਸਥਾਵਾਂ ਨੇ 22 ਅਗਸਤ ਨੂੰ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਤੋਂ ਸਿੱਧੀ ਖਰੀਦ ਕਰਨੀ ਸ਼ੁਰੂ ਕੀਤੀ ਸੀ। 

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਵਿੱਚ ਕਰੀਬ 12-13 ਖਰੀਦ ਕੇਂਦਰ ਖੋਲ੍ਹੇ ਗਏ ਹਨ ਅਤੇ ਮੰਗ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਚੰਦਰਾ ਨੇ ਕਿਹਾ, “ਪਿਛਲੇ ਚਾਰ ਦਿਨਾਂ ਵਿੱਚ, ਅਸੀਂ ਲਗਭਗ 2,826 ਟਨ ਗੰਢੇ ਖਰੀਦ ਚੁੱਕੇ ਹਾਂ। ਜ਼ਿਆਦਾਤਰ ਖਰੀਦ ਮਹਾਰਾਸ਼ਟਰ ਤੋਂ ਕੀਤੀ ਗਈ ਹੈ। ਕੁੱਲ ਇੱਕ ਲੱਖ ਟਨ ਖਰੀਦਣ ਦਾ ਟੀਚਾ ਹੈ।'' ਉਨ੍ਹਾਂ ਕਿਹਾ ਕਿ NCCF ਕਿਸਾਨਾਂ ਤੋਂ 2410 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਿੱਧੇ ਗੰਢੇ ਦੀ ਖਰੀਦ ਕਰ ਰਿਹਾ ਹੈ, ਜੋ ਮੌਜੂਦਾ ਥੋਕ ਰੇਟ 1900-2000 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹੈ।

ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News