ਜੇ. ਪੀ. ਇਨਫ੍ਰਾਟੈੱਕ ਦੀ ਖਰੀਦ ਲਈ NBCC ਨੂੰ ਮਿਲੀ ਟ੍ਰਿਬਿਊਨਲ ਤੋਂ ਮਨਜ਼ੂਰੀ
Wednesday, Mar 04, 2020 - 12:32 AM (IST)
ਨਵੀਂ ਦਿੱਲੀ (ਭਾਸ਼ਾ)-ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਕਰਜ਼ੇ ’ਚ ਡੁੱਬੀ ਜੇ. ਪੀ. ਇਨਫ੍ਰਾਟੈੱਕ ਦੀ ਕਰਜ਼ਾ ਹੱਲ ਯੋਜਨਾ ਤਹਿਤ ਉਸ ਨੂੰ ਖਰੀਦਣ ਲਈ ਜਨਤਕ ਖੇਤਰ ਦੀ ਕੰਪਨੀ ਐੱਨ. ਬੀ. ਸੀ. ਸੀ. ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਐੱਨ. ਬੀ. ਸੀ. ਸੀ. ਜੇ. ਪੀ. ਇਨਫ੍ਰਾ ਦੇ ਰੁਕੇ ਪ੍ਰਾਜੈਕਟਾਂ ’ਚ 20,000 ਫਲੈਟ ਸਾਢੇ 3 ਸਾਲ ’ਚ ਪੂਰਾ ਕਰੇਗੀ। ਟ੍ਰਿਬਿਊਨਲ ਦੇ ਕਾਰਜਕਾਰੀ ਪ੍ਰਧਾਨ ਬੀ. ਐੱਸ. ਵੀ. ਪ੍ਰਕਾਸ਼ ਕੁਮਾਰ ਦੀ ਪ੍ਰਧਾਨਗੀ ਵਾਲੀ ਪ੍ਰਧਾਨ ਬੈਂਚ ਨੇ ਐੱਨ. ਬੀ. ਸੀ. ਸੀ. ਵੱਲੋਂ ਪੇਸ਼ ਹੱਲ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਇਸ ਪ੍ਰਸਤਾਵ ਨੂੰ ਜੇ. ਪੀ. ਇਨਫ੍ਰਾਟੈੱਕ ਦੇ ਕਰਜ਼ਦਾਤਿਆਂ ਨੇ ਪਿਛਲੇ ਸਾਲ ਦਸੰਬਰ ’ਚ ਹੀ ਮਨਜ਼ੂਰੀ ਦੇ ਦਿੱਤੀ ਸੀ।