ਪੋਕਰਬਾਜ਼ੀ ਦੀ ਮੂਲ ਕੰਪਨੀ ’ਚ ਨਜ਼ਾਰਾ ਕਰੇਗੀ 982 ਕਰੋੜ ਰੁਪਏ ਦਾ ਨਿਵੇਸ਼

Friday, Sep 13, 2024 - 06:10 PM (IST)

ਪੋਕਰਬਾਜ਼ੀ ਦੀ ਮੂਲ ਕੰਪਨੀ ’ਚ ਨਜ਼ਾਰਾ ਕਰੇਗੀ 982 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ (ਭਾਸ਼ਾ) – ਈ-ਸਪੋਰਟਸ ਕੰਪਨੀ ਨਜ਼ਾਰਾ ਟੈਕਨੋਲੋਜੀਜ਼ ਮੰਚ ਪੋਕਰਬਾਜ਼ੀ ਦੀ ਮੂਲ ਕੰਪਨੀ ਮੂਨਸ਼ਾਈਨ ਟੈਕਨੋਲੋਜੀ ’ਚ 982 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਨਜ਼ਾਰਾ ਨੇ ਕਿਹਾ ਕਿ ਉਹ ਸੌਦੇ ਦੇ ਤਹਿਤ ਮੂਨਸ਼ਾਈਨ ਟੈਕਨੋਲੋਜੀਜ਼ ’ਚ 831.51 ਕਰੋੜ ਰੁਪਏ ’ਚ 47.7 ਫੀਸਦੀ ਹਿੱਸੇਦਾਰੀ ਖਰੀਦੇਗੀ। ਇਸ ’ਚ 592.26 ਕਰੋੜ ਰੁਪਏ ਦਾ ਨਕਦ ਲੈਣ-ਦੇਣ ਅਤੇ 239.25 ਕਰੋੜ ਰੁਪਏ ਮੁੱਲ ਦੀ ਸ਼ੇਅਰਾਂ ਦੀ ਅਦਲਾ-ਬਦਲੀ ਦੀ ਵਿਵਸਥਾ ਸ਼ਾਮਲ ਹੈ।

ਇਹ ਵੀ ਪੜ੍ਹੋ :      ਸਰਕਾਰ ਨੇ ਬਲਾਕ ਕੀਤੇ ਲੱਖਾਂ ਮੋਬਾਈਲ ਨੰਬਰ ਤੇ 50 ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਇਹ ਵੀ ਪੜ੍ਹੋ :     ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ

ਇਸ ਵਿਵਸਥਾ ਨਾਲ ਬਾਜ਼ੀ ਗੇਮਜ਼ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਅਤੇ ਸੰਸਥਾਪਕ ਨਵਕਿਰਨ ਸਿੰਘ ਸਮੇਤ ਚੁਣੇ ਹੋਏ ਨਿਵੇਸ਼ਕਾਂ ਅਤੇ ਪ੍ਰਬੰਧਨ ਕਰਮਚਾਰੀਆਂ ਨੂੰ ਨਜ਼ਾਰਾ ਟੈਕਨੋਲੋਜੀਜ਼ ’ਚ 3.17 ਫੀਸਦੀ ਹਿੱਸੇਦਾਰੀ ਮਿਲੇਗੀ। ਇਸ ਤੋਂ ਇਲਾਵਾ ਨਜ਼ਾਰਾ 100 ਫੀਸਦੀ ਜ਼ਰੂਰੀ ਤਬਦੀਲੀ ਦੀ ਮੈਂਬਰਸ਼ਿਪ ਲਈ 150 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਇਹ ਵੀ ਪੜ੍ਹੋ :     ਪਾਬੰਦੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਹੋਈ ਚੀਨ ਦੇ ਖ਼ਤਰਨਾਕ ਲਸਣ ਦੀ ਗੈਰ- ਕਾਨੂੰਨੀ ਐਂਟਰੀ
ਇਹ ਵੀ ਪੜ੍ਹੋ :      452 ਕੰਪਨੀਆਂ ਦਾ ਨਿਕਲ ਗਿਆ ਦਿਵਾਲਾ, ਸੰਕਟ 'ਚ ਘਿਰਦਾ ਜਾ ਰਿਹਾ ਅਮਰੀਕਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News