ਨੈਸ਼ਨਲ ਇੰਸ਼ੋਰੈਂਸ ਦਾ 2024-25 ’ਚ 100-200 ਕਰੋਡ਼ ਰੁਪਏ ਦੇ ਲਾਭ ’ਚ ਆਉਣ ਦਾ ਟੀਚਾ

Sunday, Aug 18, 2024 - 12:54 PM (IST)

ਕੋਲਕਾਤਾ (ਭਾਸ਼ਾ) - ਜਨਤਕ ਖੇਤਰ ਦੀ ਆਮ ਬੀਮਾ ਕੰਪਨੀ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ (ਐੱਨ. ਆਈ. ਸੀ.) ਲੱਗਭਗ ਇਕ ਦਹਾਕੇ ਤੱਕ ਘਾਟੇ ’ਚ ਰਹਿਣ ਤੋਂ ਬਾਅਦ ਚਾਲੂ ਵਿੱਤੀ ਸਾਲ (2024-25) ’ਚ ਲਾਭ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।

ਐੱਨ. ਆਈ. ਸੀ. ਦੇ ਕਾਰਜਕਾਰੀ ਨਿਰਦੇਸ਼ਕ ਟੀ. ਬਾਬੂ ਪਾਲ ਨੇ ਕਿਹਾ ਕਿ ਕੰਪਨੀ ਨੂੰ ਚਾਲੂ ਵਿੱਤੀ ਸਾਲ ’ਚ 100-200 ਕਰੋੜ ਰੁਪਏ ਦੇ ਲਾਭ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਇਲਾਜ ਦੀ ਲਾਗਤ ’ਚ ਵਾਧੇ ਕਾਰਨ ਕੰਪਨੀ ਪਾਲਿਸੀ ਦਰਾਂ ’ਚ ਇਕ ਅੰਕ ਦਾ ਵਾਧਾ ਕਰ ਸਕਦੀ ਹੈ। ਪਾਲ ਨੇ ਉਦਯੋਗ ਮੰਡਲ ਐਸੋਚੈਮ ਵੱਲੋਂ ਆਯੋਜਿਤ ਇੰਸ਼ੋਰੈਂਸ ਲੀਡਰ ਮੀਟ ਅਤੇ ਐਕਸੀਲੈਂਸ ਐਵਾਰਡਸ ਦੇ 6ਵੇਂ ਐਡੀਸ਼ਨ ਮੌਕੇ ਕਿਹਾ,“ਅਸੀਂ ਪਿਛਲੇ ਵਿੱਤੀ ਸਾਲ (2023-24) ’ਚ ਘਾਟੇ ਨੂੰ ਘੱਟ ਕਰ ਕੇ 187 ਕਰੋਡ਼ ਰੁਪਏ ਕਰਨ ’ਚ ਸਫਲ ਰਹੇ।


Harinder Kaur

Content Editor

Related News