ਨਾਰਾਇਣ ਮੂਰਤੀ ਦੀ Deep Fake ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੀਤਾ ਇਹ ਖ਼ੁਲਾਸਾ

Friday, Dec 15, 2023 - 05:24 PM (IST)

ਬਿਜ਼ਨੈੱਸ ਡੈਸਕ : ਇੰਫੋਸਿਸ ਦੇ ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਬਾਰੇ ਫ਼ਰਜ਼ੀ ਵੀਡੀਓ ਅਤੇ ਪੋਸਟਾਂ ਨੂੰ ਲੈ ਕੇ ਜਨਤਕ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਨੇ ਲੋਕਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ 'ਤੇ ਮੌਜੂਦ ਫਰਜ਼ੀ ਵੀਡੀਓ ਅਤੇ ਤਸਵੀਰਾਂ ਬਾਰੇ ਸੁਚੇਤ ਕੀਤਾ ਹੈ, ਜਿਸ 'ਚ ਸੁਝਾਅ ਦਿੱਤੇ ਗਏ ਹਨ ਕਿ ਉਨ੍ਹਾਂ ਨੇ ਵਪਾਰਕ ਪਲੇਟਫਾਰਮਾਂ ਵਿੱਚ ਨਿਵੇਸ਼ ਕੀਤਾ ਹੈ। 

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਮੂਰਤੀ ਦੀ ਡੀਪਵੇਕ ਅਵਾਜ਼ ਸੁਣਾਈ ਦੇ ਰਹੀ ਹੈ, ਜਿਸ 'ਚ ਇਨਵੈਸਟਮੈਂਟ ਪਲੇਟਫਾਰਮ ਕੁਆਂਟਮ ਏਆਈਆਈ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਐਲੋਨ ਮਸਕ ਦੇ ਨਾਲ ਸਾਂਝੇਦਾਰੀ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?

PunjabKesari

ਨਰਾਇਣ ਮੂਰਤੀ ਨੇ ਜਨਤਾ ਨੂੰ ਚੇਤਾਵਨੀ ਦਿੱਤੀ
ਨਾਰਾਇਣ ਮੂਰਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਮੈਂ ਸਪੱਸ਼ਟ ਤੌਰ 'ਤੇ ਇਹਨਾਂ ਐਪਲੀਕੇਸ਼ਨਾਂ ਜਾਂ ਵੈੱਬਸਾਈਟਾਂ ਨਾਲ ਕਿਸੇ ਵੀ ਸਮਰਥਨ, ਸਬੰਧ ਜਾਂ ਸਬੰਧ ਨੂੰ  ਅਸਵੀਕਾਰ ਕਰਦਾ ਹਾਂ। ਮੈਂ ਜਨਤਾ ਨੂੰ ਸਾਵਧਾਨ ਕਰਦਾ ਹਾਂ ਕਿ ਉਹ ਇਹਨਾਂ ਖ਼ਤਰਨਾਕ ਸਾਈਟਾਂ ਦੀ ਸਮੱਗਰੀ ਅਤੇ ਉਹਨਾਂ ਉਤਪਾਦਾਂ ਅਤੇ ਸੇਵਾਵਾਂ ਦਾ ਸ਼ਿਕਾਰ ਨਾ ਹੋਣ, ਜੋ ਉਹ ਤੁਹਾਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਰਪਾ ਕਰਕੇ ਸਬੰਧਤ ਰੈਗੂਲੇਟਰੀ ਅਥਾਰਟੀਆਂ ਨੂੰ ਅਜਿਹੇ ਕਿਸੇ ਵੀ ਦਾਅਵੇ ਦੀ ਰਿਪੋਰਟ ਕਰੋ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਉਹਨਾਂ ਨੇ ਐਕਸ 'ਤੇ ਲਿਖਿਆ ਕਿ ਹਾਲਕ ਹੀ ਦੇ ਮਹੀਨਿਆਂ 'ਚ ਸੋਸ਼ਲ ਮੀਡੀਆ ਐਪਸ ਅਤੇ ਇੰਟਰਨੈੱਟ 'ਤੇ ਉਪਲਬਧ ਵੱਖ-ਵੱਖ ਵੈਬਪੇਜਾਂ ਰਾਹੀਂ ਕਈ ਜਾਅਲੀ ਖ਼ਬਰਾਂ ਦਾ ਪ੍ਰਚਾਰ ਕੀਤਾ ਗਿਆ ਹੈ। ਇਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਮੈਂ BTC AI Evex, British Bitcoin Profit, Bit Lyte Sync, Immediate Momentum, Capitalix Ventures ਵਰਗੀਆਂ ਆਟੋਮੇਟਿਡ ਟਰੇਡਿੰਗ ਐਪਲੀਕੇਸ਼ਨਾਂ ਦਾ ਸਮਰਥਨ ਜਾਂ ਨਿਵੇਸ਼ ਕੀਤਾ ਹੈ। ਅਜਿਹੀਆਂ ਖ਼ਬਰਾਂ ਧੋਖਾਧੜੀ ਵਾਲੀਆਂ ਵੈਬਸਾਈਟਾਂ 'ਤੇ ਦਿਖਾਈ ਦਿੰਦੀਆਂ ਹਨ, ਜੋ ਮਸ਼ਹੂਰ ਅਖਬਾਰਾਂ ਦੀਆਂ ਵੈਬਸਾਈਟਾਂ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਉਨ੍ਹਾਂ ਵਿਚੋਂ ਕੁਝ ਫਰਜ਼ੀ ਇੰਟਰਵਿਊ ਵੀ ਪ੍ਰਕਾਸ਼ਤ ਕਰਦੀਆਂ ਹਨ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਕਈ ਮਸ਼ਹੂਰ ਹਸਤੀਆਂ ਡੀਪ ਫੇਕ ਦਾ ਹੋਈਆਂ ਸ਼ਿਕਾਰ 
ਇਸ ਤੋਂ ਪਹਿਲਾਂ ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਅਤੇ ਜ਼ੀਰੋਧਾ ਦੇ ਸੰਸਥਾਪਕ ਨਿਤਿਨ ਕਾਮਥ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਅਜਿਹੇ ਫਰਜ਼ੀ ਵੀਡੀਓ ਦੇ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। ਕਾਮਥ ਨੇ X 'ਤੇ ਲਿਖਿਆ, "ਜਿਵੇਂ-ਜਿਵੇਂ ਡੀਪਫੇਕ ਵਿੱਚ ਸੁਧਾਰ ਹੁੰਦਾ ਹੈ, ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਇਹ ਸਪੱਸ਼ਟ ਕਰਨਾ ਔਖਾ ਹੋ ਜਾਵੇਗਾ ਕਿ ਕੀ ਦੂਜੇ ਪਾਸੇ ਵਾਲਾ ਵਿਅਕਤੀ ਅਸਲੀ ਹੈ ਜਾਂ AI-ਜਨਰੇਟ।" ਇਹ ਸਮੱਸਿਆ ਉਨ੍ਹਾਂ ਬੈਂਕਾਂ ਲਈ ਵੱਡੀ ਹੋਵੇਗੀ, ਜਿਨ੍ਹਾਂ ਕੋਲ ਔਨਬੋਰਡਿੰਗ ਦੌਰਾਨ ਵਧੇਰੇ ਸਖ਼ਤ ਰੈਗੂਲੇਟਰੀ ਲੋੜਾਂ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨਿਯਮ ਇਸ ਦੇ ਆਲੇ-ਦੁਆਲੇ ਕਿਵੇਂ ਵਿਕਸਿਤ ਹੁੰਦੇ ਹਨ। ਖਾਤੇ ਖੋਲ੍ਹਣ ਦੀ ਭੌਤਿਕ ਵਿਧੀ ਵੱਲ ਮੁੜਨਾ ਸਮੁੱਚੇ ਸੈਕਟਰ ਦੇ ਵਿਕਾਸ ਨੂੰ ਅਚਾਨਕ ਰੋਕ ਦੇਵੇਗਾ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News