ਨਾਇਡੂ ਦਾ ਬਿਆਨ, ਕਿਹਾ-ਘੋਟਾਲਾ ਬੈਂਕਿੰਗ ਪ੍ਰਣਾਲੀ ਲਈ ਬਦਨਾਮੀ

Friday, Mar 16, 2018 - 04:15 PM (IST)

ਨਾਇਡੂ ਦਾ ਬਿਆਨ, ਕਿਹਾ-ਘੋਟਾਲਾ ਬੈਂਕਿੰਗ ਪ੍ਰਣਾਲੀ ਲਈ ਬਦਨਾਮੀ

ਨਵੀਂ ਦਿੱਲੀ—ਉਪ ਰਾਸ਼ਟਰੀਪਤੀ ਵੈਂਕੇਇਆ ਨਾਇਡੂ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚੋਂ ਜੋ ਕੁਝ ਵੀ ਹੋਇਆ ਉਹ ਸਾਡੀ ਬੈਂਕਿੰਗ ਪ੍ਰਣਾਲੀ ਦੀ ਬਦਨਾਮੀ ਹੈ ਅਤੇ ਸਾਡੇ ਲਈ ਇਕ ਸਬਕ ਹੈ। ਨਾਲ ਹੀ ਉਨ੍ਹਾਂ ਪਾਰਦਰਸ਼ਿਤਾ ਵਧਾਉਣ ਅਤੇ ਕੰਪਨੀ ਸੰਚਾਲਨ 'ਚ ਨੈਤਿਕਤਾ ਦੀ ਵਕਾਲਤ ਕੀਤੀ।
ਪੀ.ਐੱਨ.ਬੀ. ਘੋਟਾਲੇ ਨੂੰ ਦੱਸਿਆ ਸਬਕ
ਉਪ ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਬੈਂਕਾਂ 'ਚ ਧੋਖਾਧੜੀ ਦੀਆਂ ਜੋ ਘਟਨਾਵਾਂ ਘਟੀਆਂ ਉਹ ਸਾਡੇ ਸਭ ਲਈ ਇਕ ਸਬਕ ਹੈ। ਇਥੇ ਕੁਝ ਪ੍ਰਣਾਲੀਗਤ ਅਸਫਲਤਾਵਾਂ ਰਹੀਆਂ ਹੋਣ, ਉਸ ਸਮੇਂ ਕੁਝ ਵਿਅਕਤੀਆਂ ਦੇ ਕਾਰਨ ਵੀ ਗੜਬੜੀ ਹੋ ਸਕਦੀ ਹੈ। ਇਹ ਸਾਡੀ ਅਤੇ ਬੈਂਕਿੰਗ ਪ੍ਰਣਾਲੀ ਦੀ ਬਦਨਾਮੀ ਹੈ। ਨਾਇਡੂ ਨੇ ਅੱਜ ਭਾਰਤੀ ਲਾਗਤ ਲੇਖਾਕਾਰ ਸੰਸਥਾਨ (ਆਈ.ਸੀ.ਏ.ਆਈ.) ਵਲੋਂ ਆਯੋਜਿਤ 58ਵੇਂ ਰਾਸ਼ਟਰੀ ਲਾਗਤ ਸੰਮੇਲਨ 'ਚ ਇਹ ਗੱਲ ਕਹੀਂ।
ਜਾਂਚ ਏਜੰਸੀਆਂ ਦੀ ਜਾਰੀ ਹੈ ਜਾਂਚ 
ਉਪ ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ 12,700 ਕਰੋੜ ਰੁਪਏ ਦੇ ਘੋਟਾਲੇ 'ਚ ਮਾਮਲੇ 'ਚ ਕਈ ਜਾਂਚ ਏਜੰਸੀਆਂ ਦੀ ਜਾਂਚ ਚੱਲ ਰਹੀ ਹੈ। ਨਾਇਡੂ ਨੇ ਬੈਂਕਿੰਗ ਵਿਵਸਥਾ 'ਚ ਅਧਿਕ ਪਾਰਦਿਰਸ਼ਤਾ, ਜਵਾਬਦੇਹੀ ਵਧਾਉਣ ਅਤੇ ਕੰਪਨੀ ਸੰਚਾਲਨ 'ਚ ਨੈਤਿਕਤਾ ਦੀ ਲੋੜ 'ਤੇ ਵੀ ਬਲ ਦਿੱਤਾ।


Related News