ਕੀਮਤਾਂ ’ਤੇ ਰੋਕ ਲਈ ਨੈਫੇਡ ਨੇ ਬਫਰ ਸਟਾਕ ਤੋਂ 20,000 ਟਨ ਪਿਆਜ਼ ਕੱਢਿਆ

Tuesday, Oct 04, 2022 - 10:43 AM (IST)

ਕੀਮਤਾਂ ’ਤੇ ਰੋਕ ਲਈ ਨੈਫੇਡ ਨੇ ਬਫਰ ਸਟਾਕ ਤੋਂ 20,000 ਟਨ ਪਿਆਜ਼ ਕੱਢਿਆ

ਨਵੀਂ ਦਿੱਲੀ- ਸਹਿਕਾਰੀ ਸੰਸਥਾ ਨੈਫੇਡ ਨੇ ਪਿਛਲੇ 3 ਹਫਤਿਆਂ ’ਚ ਦੇਸ਼ ਭਰ ’ਚ ਸਰਕਾਰ ਦੇ ਭੰਡਾਰ ਤੋਂ 20,000 ਟਨ ਪਿਆਜ਼ ਉਤਾਰਿਆ ਹੈ। ਇਹ ਕਦਮ ਪਿਆਜ਼ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ ’ਤੇ ਰੋਕ ਲਾਉਣ ਲਈ ਉਠਾਇਆ ਗਿਆ ਹੈ।
ਅਧਿਕਾਰਤ ਸੂਤਰਾਂ ਮੁਤਾਬਿਕ ਦਿੱਲੀ, ਪਟਨਾ, ਲਖਨਊ, ਚੰਡੀਗੜ੍ਹ, ਚੇਨੱਈ ਅਤੇ ਹੈਦਰਾਬਾਦ ਵਰਗੇ ਪ੍ਰਮੁੱਖ ਸ਼ਹਿਰਾਂ ’ਚ ਪਿਆਜ਼ ਨੂੰ ਮੌਜੂਦਾ ਬਾਜ਼ਾਰ ਕੀਮਤ ’ਤੇ ਉਤਾਰਿਆ ਜਾ ਰਿਹਾ ਹੈ। ਨੈਫੇਡ ਪਿਛਲੇ ਕੁਝ ਸਾਲਾਂ ਤੋਂ ਕੀਮਤ ਸਥਿਰਤਾ ਫੰਡ (ਪੀ. ਐੱਸ. ਐੱਫ.) ਤਹਿਤ ਸਰਕਾਰ ਵੱਲੋਂ ਪਿਆਜ਼ ਦਾ ਬਫਰ ਸਟਾਕ ਬਣਾ ਰਹੀ ਹੈ। ਨੈਫੇਡ ਨੇ 2022-23 ਦੇ ਅਗਸਤ ਤੋਂ ਦਸੰਬਰ ਤੱਕ ਚੱਲਣ ਵਾਲੇ ਕਮਜ਼ੋਰ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ’ਚ ਸੰਭਾਵਿਤ ਵਾਧੇ ਨਾਲ ਨਜਿੱਠਣ ਲਈ 2.50 ਲੱਖ ਟਨ ਦਾ ਰਿਕਾਰਡ ਪਿਆਜ਼ ਭੰਡਾਰ ਬਣਾਇਆ ਹੈ। ਸੂਤਰਾਂ ਮੁਤਾਬਿਕ ਨੈਫੇਡ ਨੇ 14 ਸਤੰਬਰ ਨੂੰ ਪਿਆਜ਼ ਦਾ ਬਫਰ ਸਟਾਕ ਕੱਢਣਾ ਸ਼ੁਰੂ ਕੀਤਾ। ਹੁਣ ਤੱਕ 20,000 ਟਨ ਪਿਆਜ਼ ਉਤਾਰਿਆ ਜਾ ਚੁੱਕਾ ਹੈ।
ਸੂਤਰਾਂ ਨੇ ਕਿਹਾ ਕਿ ਅਪ੍ਰੈਲ ਅਤੇ ਮਈ ’ਚ ਖਰੀਦੇ ਪਿਆਜ਼ ਨੂੰ ਬਾਜ਼ਾਰ ਦੇ ਭਾਅ ’ਤੇ ਵੇਚਿਆ ਜਾ ਰਿਹਾ ਹੈ। ਦਸੰਬਰ ਤੱਕ ਇਸ ਬਫਰ ਤੋਂ ਪਿਆਜ਼ ਨੂੰ ਟੀਚਾਬੱਧ ਤਰੀਕੇ ਨਾਲ ਕੱਢਿਆ ਜਾਵੇਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਪਿਆਜ਼ ਦੀ ਔਸਤ ਪ੍ਰਚੂਨ ਕੀਮਤ ਬੀਤੇ 2 ਅਕਤੂਬਰ ਨੂੰ ਉੱਤਰ-ਪੂਰਬੀ ਖੇਤਰ ’ਚ 40 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ ’ਤੇ ਸੀ, ਜਦੋਂਕਿ ਹੋਰ ਖੇਤਰਾਂ ’ਚ ਇਹ 23-25 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਘੇਰੇ ’ਚ ਸੀ।


author

Aarti dhillon

Content Editor

Related News