ਮਹਿੰਗਾ ਹੋ ਸਕਦਾ ਹੈ ਸਰ੍ਹੋਂ ਅਤੇ ਰਿਫਾਇੰਡ ਤੇਲ,ਜਾਣੋ ਕਿੰਨੀ ਵਧ ਸਕਦੀ ਹੈ ਕੀਮਤ

02/08/2021 6:13:56 PM

ਨਵੀਂ ਦਿੱਲੀ : ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚ ਆਈ ਤੇਜ਼ੀ ਮਾਰਚ-ਅਪ੍ਰੈਲ ਵਿਚ ਘੱਟ ਜਾਵੇਗੀ। ਭਾਵ ਸਰ੍ਹੋਂ ਦਾ ਤੇਲ ਅਤੇ ਰਿਫਾਇੰਡ ਤੇਲ ਗਰਮੀਆਂ ਦੀ ਸ਼ੁਰੂਆਤ ਤੱਕ ਸਸਤਾ ਹੋ ਸਕਦਾ ਹੈ ਪਰ ਹੁਣ ਅਜਿਹੀ ਉਮੀਦ ਘੱਟ ਹੀ ਲਗ ਰਹੀ ਹੈ। ਪਾਮ ਤੇਲ ਮਹਿੰਗਾ ਹੋਣ ਕਾਰਨ ਸਰੋਂ ਅਤੇ ਰਿਫਾਇੰਡ ਤੇਲ ਮਹਿੰਗਾ ਹੋਣ ਦੇ ਆਸਾਰ ਹਨ। 15 ਦਿਨ ਪਹਿਲਾਂ ਤੱਕ 90 ਤੋਂ 95 ਰੁਪਏ ਪ੍ਰਤੀ ਲੀਟਰ ਮਿਲਣ ਵਾਲਾ ਪਾਮ ਤੇਲ ਹੁਣ 130 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦੋਂ ਕਿ ਕੁਝ ਸਮਾਂ ਪਹਿਲਾਂ, ਕੇਂਦਰ ਸਰਕਾਰ ਨੇ ਪਾਮ ਤੇਲ 'ਤੇ ਦਰਾਮਦ ਡਿਊਟੀ ਵਿਚ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਜਦੋਂ ਤੱਕ ਆਮ ਲੋਕਾਂ ਨੂੰ ਪਾਮ ਤੇਲ ਦੀਆਂ ਘੱਟ ਕੀਮਤਾਂ ਦਾ ਲਾਭ ਮਿਲ ਪਾਉਂਦਾ ਪਾਮ ਤੇਲ ਇੱਕ ਵਾਰ ਫਿਰ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ:  ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਬਜਟ ਵਿਚ ਲਏ ਗਏ ਫੈਸਲਿਆਂ ਦਾ ਅਸਰ

ਯੂਨੀਅਨ ਦੇ ਆਮ ਬਜਟ ਵਿਚ ਕੱਚੇ ਪਾਮ ਤੇਲ, ਸੋਇਆਬੀਨ ਦੇ ਤੇਲ ਅਤੇ ਸੂਰਜਮੁਖੀ ਦੇ ਤੇਲ ਆਦਿ ਦੀ ਮੁੱਢਲੀ ਦਰਾਮਦ ਡਿਊਟੀ ਦੀ ਘੋਸ਼ਣਾ ਕੀਤੀ ਗਈ ਸੀ, ਪਰ ਇਸ ਦੇ ਨਾਲ ਹੀ ਖੇਤੀਬਾੜੀ ਵਿਕਾਸ  ਸੈੱਸ ਨੂੰ ਲਾਗੂ ਕਰਨ ਦਾ ਫੈਸਲਾ ਵੀ ਲਿਆ ਗਿਆ। ਜਿਸ ਕਾਰਨ ਅਸਲ ਦਰਾਮਦ ਡਿਊਟੀ ਵਿਚ ਬਦਲਾਅ ਆ ਗਿਆ ਅਤੇ ਪਹਿਲਾਂ ਹੀ ਮਹਿੰਗੇ ਮਿਲਣ  ਵਾਲੇ ਤੇਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਕੀਤਾ ਗਿਆ। ਬਜਟ ਵਿਚ ਲਏ ਗਏ ਕੁਝ ਫੈਸਲਿਆਂ ਕਾਰਨ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਤੇ ਇਸ ਦਾ ਅਸਰ ਦਿਖਾਈ ਦੇਣ ਲਗ ਗਿਆ ਹੈ।

ਇਹ ਵੀ ਪੜ੍ਹੋ: ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

ਜਾਣੋ ਕਿੰਨੀਆਂ ਵਧ ਸਕਦੀਆਂ ਹਨ ਕੀਮਤਾਂ

2 ਫਰਵਰੀ 2021 ਤੋਂ ਕੱਚੇ ਪਾਮ ਤੇਲ 'ਤੇ ਮੁੱਢਲੀ ਦਰਾਮਦ ਡਿਊਟੀ 15 ਪ੍ਰਤੀਸ਼ਤ ਅਤੇ ਖੇਤੀਬਾੜੀ ਵਿਕਾਸ ਸੈੱਸ 17.50 ਫ਼ੀਸਦ ਲਾਗੂ ਹੋਵੇਗਾ ਜੋ ਕਿ ਕੁੱਲ ਮਿਲਾ ਕੇ 32.50 ਫ਼ੀਸਦ ਹੋ ਜਾਵੇਗਾ। ਇਸ 'ਤੇ 10 ਪ੍ਰਤੀਸ਼ਤ ਦਾ ਸਮਾਜ ਕਲਿਆਣ ਸੈੱਸ ਲੱਗੇਗਾ ਜੋ ਕਿ 3.25 ਪ੍ਰਤੀਸ਼ਤ ਹੈ। ਇਸਦੇ ਨਾਲ ਕੁੱਲ ਅਸਲ ਆਯਾਤ ਡਿਊਟੀ 35.75 ਪ੍ਰਤੀਸ਼ਤ ਹੋਵੇਗੀ।

ਇਸ ਤੋਂ ਪਹਿਲਾਂ ਸੀ.ਪੀ.ਓ. 'ਤੇ 27.50 ਪ੍ਰਤੀਸ਼ਤ ਦੀ ਮੁੱਢਲੀ ਆਯਾਤ ਡਿਊਟੀ ਅਤੇ ਇਸ 'ਤੇ 10 ਪ੍ਰਤੀਸ਼ਤ ਦੇ ਸੈੱਸ ਦੇ ਨਾਲ ਕੁੱਲ 30.25 ਪ੍ਰਤੀਸ਼ਤ ਦੀ ਕਸਟਮ ਡਿਊਟੀ ਲਗ ਰਹੀ ਸੀ। ਸਾਰੇ ਖਾਣ ਵਾਲੇ ਤੇਲਾਂ ਦੀ ਦਰਾਮਦ 'ਤੇ ਸਮਾਜ ਭਲਾਈ ਸੈੱਸ ਨੂੰ 10 ਪ੍ਰਤੀਸ਼ਤ ਬਰਕਰਾਰ ਰੱਖਿਆ ਗਿਆ ਹੈ ਜਦੋਂ ਕਿ ਖੇਤੀਬਾੜੀ ਵਿਕਾਸ ਸੈੱਸ ਨਵੇਂ ਸਿਰੇ ਤੋਂ ਲਗਾਇਆ ਗਿਆ ਹੈ। 

ਆਰ.ਬੀ.ਡੀ. ਪਾਮੋਲਿਨ ਅਤੇ ਰਿਫਾਇੰਡ ਪਾਮ ਤੇਲ 'ਤੇ ਖੇਤੀਬਾੜੀ ਵਿਕਾਸ ਸੈੱਸ ਨਹੀਂ ਲਗਾਇਆ ਗਿਆ ਹੈ। ਇਨ੍ਹਾਂ ਦੋਵਾਂ 'ਤੇ 45-54 ਪ੍ਰਤੀਸ਼ਤ ਦੀ ਮੁੱਢਲੀ ਦਰਾਮਦ ਡਿਊਟੀ ਅਤੇ 10 ਪ੍ਰਤੀਸ਼ਤ ਦਾ ਸੈੱਸ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਹੋਵੇਗਾ। ਕੱਚੇ ਸੋਇਆਬੀਨ ਦੇ ਤੇਲ 'ਤੇ ਅਸਲ ਦਰਾਮਦ ਡਿਊਟੀ 35 ਪ੍ਰਤੀਸ਼ਤ ਤੋਂ ਘਟਾ ਕੇ 15 ਪ੍ਰਤੀਸ਼ਤ ਕਰ ਦਿੱਤੀ ਗਈ ਹੈ, ਜਦੋਂਕਿ ਖੇਤੀਬਾੜੀ ਵਿਕਾਸ ਸੈੱਸ 20 ਪ੍ਰਤੀਸ਼ਤ ਲਗਾਇਆ ਗਿਆ ਹੈ।

ਇਸ ਦੀ ਕੁਲ ਰਕਮ 35 ਫ਼ੀਸਦ 'ਤੇ 10% ਦੇ ਕਲਿਆਣ ਸੈੱਸ ਲੱਗੇਗਾ ਜੋ ਅਸਲ ਆਯਾਤ ਡਿਊਟੀ 38.50% ਦੇ ਪੁਰਾਣੇ ਪੱਧਰ 'ਤੇ ਹੀ ਬਰਕਰਾਰ ਰਹੇਗਾ। ਕੱਚੇ ਸੂਰਜਮੁਖੀ ਦੇ ਤੇਲ ਲਈ ਉਸੇ ਦਰ 'ਤੇ ਦਰਾਮਦ ਡਿਊਟੀ ਨਿਰਧਾਰਤ ਕੀਤੀ ਗਈ ਹੈ। ਹੋਰ ਸਾਰੇ ਖਾਣ ਵਾਲੇ ਤੇਲਾਂ ਦੀ ਦਰਾਮਦ ਡਿਊਟੀ ਪੁਰਾਣੇ ਪੱਧਰ 'ਤੇ ਹੀ ਰਹੇਗੀ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਖਾਣ ਵਾਲੇ ਤੇਲ ਹੋਣਗੇ ਵਧੇਰੇ ਮਹਿੰਗੇ 

ਇਸ ਸਾਲ ਖਾਣ ਵਾਲੇ ਤੇਲ ਪੈਦਾ ਕਰਨ ਵਾਲੇ ਦੇਸ਼ਾਂ ਵਿਚ ਕੋਵਿਡ -19 ਅਤੇ ਐਲ-ਨੀਨੋ ਕਾਰਨ ਬਦਲੇ ਗਏ ਮੌਸਮ ਵਿਚ ਉਤਪਾਦਨ ਵਿਚ ਕਮੀ ਆਈ ਹੈ। ਜਿਸ ਕਾਰਨ ਅੰਤਰਰਾਸ਼ਟਰੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕੀਮਤਾਂ ਨੂੰ ਕੰਟਰੋਲ ਕਰਨ ਲਈ ਸੰਗਠਨ ਨੇ ਸਰਕਾਰ ਨੂੰ ਖਾਣ ਵਾਲੇ ਤੇਲ 'ਤੇ 5 ਪ੍ਰਤੀਸ਼ਤ ਜੀਐਸਟੀ ਹਟਾਉਣ ਲਈ ਕਿਹਾ ਸੀ, ਪਰ ਅਜਿਹਾ ਕਰਨ ਦੀ ਬਜਾਏ ਸਰਕਾਰ ਨੇ ਖਪਤਕਾਰਾਂ 'ਤੇ ਵਧੇਰੇ ਬੋਝ ਪਾਇਆ, ਜਿਸ ਕਾਰਨ ਤੇਲ ਹੋਰ ਮਹਿੰਗਾ ਹੋ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰ ਸਕਦੇ ਹੋ।
 


Harinder Kaur

Content Editor

Related News