ਬਹੁਰਾਸ਼ਟਰੀ ਕੰਪਨੀਆਂ ਨੇ ਕੀਤਾ ਪਾਕਿਸਤਾਨ ਤੋਂ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ
Friday, Jun 23, 2023 - 06:12 PM (IST)
ਨਵੀਂ ਦਿੱਲੀ - ਪਾਕਿਸਤਾਨ ਦੀ ਆਰਥਿਕ ਸਥਿਤੀ ਕਾਰਨ ਜਿਵੇਂ-ਜਿਵੇਂ ਬਹੁਕੌਮੀ ਕੰਪਨੀਆਂ ਪਾਕਿਸਤਾਨ ਤੋਂ ਬਾਹਰ ਜਾ ਰਹੀਆਂ ਹਨ, ਉੱਥੇ ਹੀ ਇਨ੍ਹਾਂ ਕੰਪਨੀਆਂ 'ਚ ਕੰਮ ਕਰਦੇ ਪਾਕਿਸਤਾਨੀ ਨੌਜਵਾਨ 'ਬੇਰੁਜ਼ਗਾਰੀ ਦੀ ਚਪੇਟ' 'ਚ ਆ ਰਹੇ ਹਨ। ਨੌਜਵਾਨ ਫ਼ਿਲਹਾਲ ਇਸ ਦਾ ਵਿਰੋਧ ਕਰ ਰਹੇ ਹਨ ਪਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਵਲੋਂ ‘ਬੰਦੂਕਧਾਰੀ ਬਾਗੀ’ ਬਣਨ ਦੀਆਂ ਪ੍ਰਬਲ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ : ਅਚਨਚੇਤ ਪਏ ਮੀਂਹ ਨੇ ਪੰਜਾਬ ਸਰਕਾਰ ਦੀਆਂ DSR ਵਿਸਥਾਰ ਦੀਆਂ ਯੋਜਨਾਵਾਂ ਨੂੰ ਦਿੱਤਾ ਝਟਕਾ
ਪਾਕਿਸਤਾਨੀ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਕ ਵਿੱਤੀ ਸੰਕਟ ਨਾਲ ਜੂਝ ਰਹੀ ਅੰਤਰਰਾਸ਼ਟਰੀ ਕੰਪਨੀ 'ਬੇਅਰਜ਼ ਫਾਰਮਾਸਿਊਟੀਕਲਸ' ਨੇ ਵੀ ਪਾਕਿਸਤਾਨ ਤੋਂ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕੀਤਾ ਹੈ ਅਤੇ ਕੰਪਨੀ ਨੇ ਆਪਣੀਆਂ ਜਾਇਦਾਦਾਂ ਇੱਕ ਸਥਾਨਕ ਕੰਪਨੀ ਨੂੰ ਵੇਚ ਦਿੱਤੀਆਂ ਹਨ। ਇਸ ਤੋਂ ਦੁਖੀ ਹੋ ਕੇ ਹਜ਼ਾਰਾਂ ਨੌਜਵਾਨ ਰੋਸ ਮੁਜ਼ਾਹਰਿਆਂ ਵੱਲ ਮੁੜ ਰਹੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਮਲਟੀਨੈਸ਼ਨਲ ਕੰਪਨੀ 'ਆਇਲੀ ਲਿਲੀ' ਨਵੰਬਰ 2022 'ਚ ਪਾਕਿਸਤਾਨੀ ਗਰੀਬੀ ਤੋਂ ਦੁਖੀ ਹੋ ਕੇ ਪਾਕਿਸਤਾਨ ਤੋਂ ਪਲਾਇਨ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ 'ਜਰਮਨ ਆਧਾਰਿਤ' ਮਲਟੀਨੈਸ਼ਨਲ ਕੰਪਨੀ ਪਾਕਿਸਤਾਨ ਛੱਡ ਕੇ ਜਾ ਚੁੱਕੀ ਹੈ ਅਤੇ ਬੇਕਾਰ ਹੋ ਚੁੱਕੇ ਕਰਮਚਾਰੀ ਲੰਬੇ ਸਮੇਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨਾਂ ਦੇ ਰਾਹ ਪਏ ਹੋਏ ਹਨ ਅਤੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਉਨ੍ਹਾਂ ਨੂੰ ਵਿੱਤੀ ਸੁਰੱਖਿਆ ਦੇਣ ਦੀ ਬੇਨਤੀ ਕਰ ਰਹੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਭੁੱਖਮਰੀ ਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੋਏ ਇਹ ਕਾਮੇ ਕਦੋਂ ਤੱਕ ਧਰਨੇ ਮੁਜ਼ਾਹਰਿਆਂ ਦਾ ਸਹਾਰਾ ਲੈਣਗੇ।
ਇਹ ਵੀ ਪੜ੍ਹੋ : ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ ਇੰਟਰਨੈੱਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।