ਮੁਕੇਸ਼ ਅੰਬਾਨੀ ਨੂੰ ਝਟਕਾ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਇਸ ਨੰਬਰ 'ਤੇ ਪੁੱਜੇ

Tuesday, Nov 03, 2020 - 10:22 AM (IST)

ਮੁਕੇਸ਼ ਅੰਬਾਨੀ ਨੂੰ ਝਟਕਾ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਇਸ ਨੰਬਰ 'ਤੇ ਪੁੱਜੇ

ਨਵੀਂ ਦਿੱਲੀ : ਦੁਨੀਆ ਦੇ ਟਾਪ 10 ਅਮੀਰਾਂ ਦੀ ਤਾਜ਼ਾ ਲਿਸਟ ਵਿਚ ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ 4 ਦਰਜੇ ਫਿਸਲ ਕੇ ਹੁਣ 9ਵੇਂ ਨੰਬਰ 'ਤੇ ਆ ਗਏ ਹਨ। ਸ਼ੁੱਕਰਵਾਰ ਨੂੰ ਉਹ 5ਵੇਂ ਸਥਾਨ 'ਤੇ ਸਨ। ਅੱਜ ਸ਼ੇਅਰ ਬਾਜ਼ਾਰ ਵਿਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਕਰੀਬ ਪੌਣੇ 9 ਫ਼ੀਸਦੀ ਦੀ ਗਿਰਾਵਟ ਵੇਖੀ ਗਈ। ਇਸ ਦਾ ਅਸਰ ਆਰ.ਆਈ.ਐਲ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਨੈਟਵਰਥ 'ਤੇ ਵੀ ਪਿਆ ਹੈ। ਫੋਰਬਸ ਰੀਅਲ ਟਾਈਮ ਬਿਲੇਨੀਅਰ ਲਿਸਟ ਮੁਤਾਬਕ ਸੋਮਵਾਰ ਨੂੰ ਮੁਕੇਸ਼ ਅੰਬਾਨੀ ਦੀ ਨੈਟਵਰਥ ਵਿਚ 6.8 ਅਰਬ ਡਾਲਰ ( ਕਰੀਬ 50,658 ਕਰੋੜ ਰੁਪਏ) ਦੀ ਕਮੀ ਆਈ। ਹੁਣ ਉਨ੍ਹਾਂ ਦੀ ਜਾਇਦਾਦ 71.5 ਅਰਬ ਡਾਲਰ ਰਹਿ ਗਈ ਹੈ।

ਇਹ ਵੀ ਪੜ੍ਹੋ: IPL 2020: ਅੱਜ ਸਨਰਾਈਜ਼ਰਸ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ ਮੁਕਾਬਲਾ

 

ਰੈਂਕਿੰਗ  ਅਮੀਰ ਨੈੱਟਵਰਥ
1 ਜੈੱਫ ਬੇਜੋਸ 179. 4 ਅਰਬ ਡਾਲਰ
2 ਬਰਨਾਰਡ ਅਰਨੋਟ ਅਤੇ ਪਰਿਵਾਰ 113.3 ਅਰਬ ਡਾਲਰ
3 ਬਿਲਗੇਟਸ 112.8 ਅਰਬ ਡਾਲਰ
4 ਮਾਰਕ ਜ਼ੁਕਰਬਰਗ 96.7 ਅਰਬ ਡਾਲਰ
5 ਐਲਨ ਮਸਕ 87.0 ਅਰਬ ਡਾਲਰ
6 ਵਾਰਨ ਬਫੇਟ 76.2 ਅਰਬ ਡਾਲਰ
7 ਲੈਰੀ ਈਲੇਸ਼ਨ 74.2 ਅਰਬ ਡਾਲਰ
8 ਲੈਰੀ ਪੇਜ 71.9 ਅਰਬ ਡਾਲਰ
9 ਮੁਕੇਸ਼ ਅੰਬਾਨੀ 71.5 ਅਰਬ ਡਾਲਰ
10 ਸੇਰਗੇਈ ਬ੍ਰਿਨ 69.9 ਅਰਬ ਡਾਲਰ


ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਨੂੰ ਐਲਨ ਮਸਕ ਅਤੇ ਵਾਰੇਨ ਬਫੇਟ ਨੇ ਪਿੱਛੇ ਛੱਡ ਦਿੱਤਾ ਹੈ। ਸ਼ੁੱਕਰਵਾਰ ਨੂੰ ਫੇਸਬੁੱਕ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਕਾਰਨ ਮਾਰਕ ਜੁਕਰਬਰਗ ਦੀ ਜਾਇਦਾਦ ਵਿਚ ਵੀ ਕਮੀ ਆਈ ਹੈ, ਹਾਲਾਂਕਿ ਉਹ 96.7 ਅਰਬ ਡਾਲਰ ਨਾਲ ਚੌਥੇ ਸਥਾਨ 'ਤੇ ਬਣੇ ਹੋਏ ਹਨ। ਪਹਿਲੇ ਸਥਾਨ 'ਤੇ ਐਮਾਜੋਨ ਦੇ ਸੀ.ਈ.ਓ. ਜੈਫ ਬੇਜੋਸ ਹਨ।

ਦੱਸ ਦੇਈਏ ਕਿ ਫੋਰਬਸ ​ਦੇ ਰੀਅਲ-ਟਾਈਮ ਅਰਬਪਤੀਆਂ ਦੀ ਰੈਂਕਿੰਗ ਨਾਲ ਹਰ ਰੋਜ ਪਬਲਿਕ ਹੋਲਡਿੰਗਸ ਵਿਚ ਹੋਣ ਵਾਲੇ ਉਤਾਰ-ਚੜਾਅ ਦੇ ਬਾਰੇ ਵਿਚ ਜਾਣਕਾਰੀ ਮਿਲਦੀ ਹੈ।


author

cherry

Content Editor

Related News