ਇਲੈਕਟ੍ਰਿਕ ਵ੍ਹੀਕਲ ਸੈਗਮੈਂਟ ’ਚ ਉਤਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼, Swiggy ਨਾਲ ਕੀਤਾ ਸਮਝੌਤਾ
Friday, Aug 06, 2021 - 11:20 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਨਵੇਂ-ਨਵੇਂ ਖੇਤਰਾਂ ’ਚ ਕਦਮ ਰੱਖ ਰਹੀ ਹੈ। ਹੁਣ ਰਿਲਾਇੰਸ ਇੰਡਸਟ੍ਰੀਜ਼ ਦੀ ਸਬਸਿਡਿਅਰੀ ਰਿਲਾਇੰਸ ਬੀ. ਪੀ. ਮੋਬਿਲਿਟੀ ਲਿਮਟਿਡ ਨੇ ਇਲੈਕਟ੍ਰਿਕ ਵ੍ਹੀਕਲ ਸੈਗਮੈਂਟ ’ਚ ਕਦਮ ਰੱਖਿਆ ਹੈ।
ਰਿਲਾਇੰਸ ਇੰਡਸਟ੍ਰੀਜ਼ ਵਲੋਂ ਜਾਰੀ ਬਿਆਨ ਮੁਤਾਬਕ ਰਿਲਾਇੰਸ ਬੀ. ਪੀ. ਮੋਬਿਲਿਟੀ ਨੇ ਇਲੈਕਟ੍ਰਿਕ ਵ੍ਹੀਕਲ ਸੈਗਮੈਂਟ ’ਚ ਕਦਮ ਰੱਖਦੇ ਹੋਏ ਫੂਡ ਡਲਿਵਰੀ ਪਲੇਟਫਾਰਮ ਸਵਿਗੀ ਨਾਲ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੇ ਤਹਿਤ ਰਿਲਾਇੰਸ ਬੀ. ਪੀ. ਮੋਬਿਲਿਟੀ ਬੈਟਰੀ ਸਵੈਪਿੰਗ ਸਟੇਸ਼ਨਾਂ ਦੀ ਸਥਾਪਨਾ ਕਰੇਗੀ। ਇਨ੍ਹਾਂ ਸਟੇਸ਼ਨਾਂ ਨਾਲ ਸਵਿਗੀ ਦੇ ਡਲਿਵਰੀ ਨੈੱਟਵਰਕ ’ਚ ਸ਼ਾਮਲ ਇਲੈਕਟ੍ਰਿਕ ਦੋਪਹੀਆ ਵਾਹਨ ਬੈਟਰੀ ਸਵੈਪ (ਬੈਟਰੀ ਬਦਲਾਅ) ਕਰ ਸਕਣਗੇ। ਇਸ ਨਾਲ ਸਵਿਗੀ ਦੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਬੈਟਰੀ ਚਾਰਜਿੰਗ ਤੋਂ ਮੁਕਤੀ ਮਿਲੇਗੀ।
ਬਿਆਨ ’ਚ ਕਿਹਾ ਗਿਆ ਹੈ ਕਿ ਇਸ ਸਾਂਝੇਦਾਰੀ ਨਾਲ ਸਵਿਗੀ ਨੂੰ ਆਪਣੇ ਡਲਿਵਰੀ ਨੈੱਟਵਰਕ ’ਚ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨ ਜੋੜਨ ’ਚ ਮਦਦ ਮਿਲੇਗੀ। ਇਸ ਸਾਂਝੇਦਾਰੀ ਦਾ ਟੀਚਾ ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨਾਂ ਨੂੰ ਬੜ੍ਹਾਵਾ ਦੇਣਾ ਹੈ। ਬਿਆਨ ਮੁਤਾਬਕ ਰਿਲਾਇੰਸ ਬੀ. ਪੀ. ਮੋਬਿਲਿਟੀ ਲਿਮਟਿਡ ਜੀਓ-ਬੀ.ਪੀ. ਮੋਬਿਲਿਟੀ ਲਿਮਟਿਡ ਜੀਓ-ਬੀ. ਪੀ. ਬ੍ਰਾਂਡ ਨਾਂ ਨਾਲ ਬੈਟਰੀ ਸਵੈਪਿੰਗ ਸਟੇਸ਼ਾਂ ਦੀ ਸਥਾਪਨਾ ਕਰੇਗੀ। ਇਨ੍ਹਾਂ ਸਟੇਸ਼ਨਾਂ ਰਾਹੀਂ ਸਵਿਗੀ ਦੇ ਡਲਿਵਰੀ ਪਾਰਟਨਰਸ ਨੂੰ ਬੈਟਰੀ ਸਵੈਪਿੰਗ ਤੋਂ ਇਲਾਵਾ ਹੋਰ ਤਕਨੀਕੀ ਮਦਦ ਵੀ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਚੀਨ ਦੀ ਕਰਤੂਤ ਕਾਰਨ ਭਾਰਤੀ ਲੂਣ ਕਾਰੋਬਾਰ ਨੂੰ ਝਟਕਾ, 70 ਫ਼ੀਸਦੀ ਡਿੱਗਾ ਨਿਰਯਾਤ
ਇਲੈਕਟ੍ਰਿਕ ਮੋਬਿਲਿਟੀ ਨੂੰ ਬੜ੍ਹਾਵਾ ਦੇਣ ’ਚ ਮਦਦ ਮਿਲੇਗੀ
ਰਿਲਾਇੰਸ ਬੀ. ਪੀ. ਮੋਬਿਲਿਟੀ ਲਿਮਟਿਡ ਦੇ ਸੀ. ਈ. ਓ. ਹਰਸ਼ ਸੀ. ਮਹਿਤਾ ਦਾ ਕਹਿਣਾ ਹੈ ਕਿ ਸਰਕਾਰ ਦੇ ਇਲੈਕਟ੍ਰਿਕ ਮੋਬਿਲਿਟੀ ਦੇ ਵਿਜ਼ਨ ਨੂੰ ਬੜ੍ਹਾਵਾ ਦੇਣ ਦੇ ਟੀਚੇ ਨਾਲ ਕੰਪਨੀ ਨੇ ਈ-ਮੋਬਿਲਿਟੀ ਸੈਗਮੈਂਟ ’ਚ ਕਦਮ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਇਲੈਕਟ੍ਰਿਕ ਈਕੋ ਸਿਸਟਮ ਬਣਾਉਣ ਲਈ ਵਚਨਬੱਧ ਹੈ ਤਾਂ ਕਿ ਦੇਸ਼ ’ਚ ਇਲੈਕਟ੍ਰਿਕ ਮੋਬਿਲਿਟੀ ਨੂੰ ਬੜ੍ਹਾਵਾ ਦੇਣ ’ਚ ਮਦਦ ਮਿਲੇ ਸਕੇ।
ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤਾ e-RUPI, ਭੁਗਤਾਨ ਕਰਨਾ ਹੋਵੇਗਾ ਹੋਰ ਵੀ ਆਸਾਨ(Video)
ਗ੍ਰੀਨ ਐਨਰਜੀ ਸੈਗਮੈਂਟ ’ਚ ਵੀ ਕਦਮ ਰੱਖੇਗੀ ਰਿਲਾਇੰਸ
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੂਨ ’ਚ ਆਯੋਜਿਤ ਸਾਲਾਨਾ ਆਮ ਬੈਠਕ ’ਚ ਗ੍ਰੀਨ ਐਨਰਜੀ ਸੈਗਮੈਂਟ ’ਚ ਉਤਰਨ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਰਿਲਾਇੰਸ ਇੰਡਸਟ੍ਰੀਜ਼ ਗੁਜਰਾਤ ਦੇ ਜਾਮਨਗਰ ’ਚ 4 ਗੀਗਾ ਫੈਕਟਰੀ ਦੀ ਸਥਾਪਨਾ ਕਰੇਗੀ। ਇਨ੍ਹਾਂ ਦੀ ਸਥਾਪਨਾ ’ਤੇ ਰਿਲਾਇੰਸ ਇੰਡਸਟ੍ਰੀਜ਼ ਅਗਲੇ ਤਿੰਨ ਸਾਲ ’ਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਨ੍ਹਾਂ ਫੈਕਟਰੀ ’ਚ ਫੋਟੋਵੋਲਟਿਕ ਮਾਡਿਊਲ, ਬੈਟਰੀ, ਫਿਊਲ, ਸੇਲ ਅਤੇ ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਦਾ ਉਤਪਾਦਨ ਕੀਤਾ ਜਾਏਗਾ।
ਇਹ ਵੀ ਪੜ੍ਹੋ : RBI ਦੇ ਨਿਯਮਾਂ ਦਾ ਅਸਰ : ਲੱਖਾਂ CA ਹੋਏ ਬੰਦ, ਖ਼ਾਤਾਧਾਰਕਾਂ ਨੂੰ ਈ-ਮੇਲ ਭੇਜ ਕੇ ਦਿੱਤੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।